ਕੁਲਫੀ ਵਾਲੇ ਨੇ ਹੋਕਾ ਦਿੱਤਾ..ਸਾਰੇ ਨਿਆਣੇ ਖਹਿੜੇ ਪੈ ਗਏ..ਬੋਝਾ ਫਰੋਲਿਆ..ਅੰਦਰ ਕੁਝ ਵੀ ਨਹੀਂ ਸੀ..ਓਸੇ ਵੇਲੇ ਭੜੋਲੇ ਵਿਚੋਂ ਧੜੀ ਦਾਣਿਆਂ ਦੀ ਕੱਢ ਪਰਨੇ ਦੀ ਨੁੱਕਰ ਵਿਚ ਬੰਨ ਲਈ ਅਤੇ ਬਾਹਰ ਜਾ ਕੁਲਫੀ ਵਾਲੇ ਦੇ ਸਾਈਕਲ ਮਗਰ ਲਮਕਦੇ ਤੋੜੇ ਵਿਚ ਪਾ ਦਿੱਤੀ..!
ਉਸਨੇ ਕਿੰਨੀਆਂ ਸਾਰੀਆਂ ਠੰਡੀਆਂ ਠਾਰ ਕੁਲਫੀਆਂ ਕੱਢ ਸਾਰੇ ਜਵਾਕਾਂ ਨੂੰ ਫੜਾ ਦਿੱਤੀਆਂ..!
ਅਚਾਨਕ ਕੀ ਵੇਖਿਆ ਹਰ ਰੋਜ ਕਥਾ ਕਰਦੇ ਬਾਬਾ ਜੀ ਅੱਜ ਬੋਹੜ ਦੇ ਛਾਵੇਂ ਕੱਲੇ ਹੀ ਬੈਠੇ ਹੋਏ ਸਨ..!
ਫਤਹਿ ਬੁਲਾਈ ਅਤੇ ਕੋਲ ਜਾ ਬੈਠਾ..ਕੁਲਫੀ ਖਾਂਦੇ ਜਵਾਕ ਵੀ ਕੋਲ ਹੀ ਖੇਡੀ ਲੱਗ ਗਏ..!
ਪੁੱਛਿਆ ਬਾਬਾ ਜੀ ਤੁਸੀਂ ਅਕਸਰ ਹੀ ਆਪਣੀ ਕਥਾ ਵਿਚ ਲੋਭ ਮੋਹ ਈਰਖਾ ਅਤੇ ਹੰਕਾਰ ਦੀ ਗੱਲ ਕਰਦੇ ਓ..ਅੱਜ ਮੈਨੂੰ ਇਹ ਸਭ ਕੁਝ ਦਾ ਮਤਲਬ ਆਮ ਜਿੰਦਗੀ ਦੇ ਸੰਧਰਬ ਵਿਚ ਸਮਝਾਓ..!
ਹੱਸਣ ਲੱਗ ਪਏ..ਫੇਰ ਕੋਲ ਖੇਡਦੇ ਨਿਆਣਿਆਂ ਵੱਲ ਗਹੁ ਨਾਲ ਤੱਕਣ ਲੱਗੇ..ਕਿੰਨੀ ਦੇਰ ਤੱਕਦੇ ਹੀ ਰਹੇ..ਫੇਰ ਆਖਣ ਲਗੇ ਪੁੱਤਰ ਕੁਲਫੀ ਖਾਂਦੇ ਉਸ ਜਵਾਕ ਵੱਲ ਗਹੁ ਨਾਲ ਵੇਖ..ਕੁਲਫੀ ਦੇ ਥੱਲੇ ਹੱਥ ਰਖਿਆ ਹੋਇਆ..ਮਤੇ ਇੱਕ ਤਰੁਬਕਾ ਵੀ ਹੇਠਾਂ ਨਾ ਡਿੱਗ ਪਵੇ..ਇਸਨੂੰ ਆਖਦੇ “ਲੋਭ”..!
ਫੇਰ ਦੂਜੇ ਵੱਲ ਇਸ਼ਾਰਾ ਕੀਤਾ..ਉਹ ਆਪਣੀ ਸਾਰੀ ਕੁਲਫੀ ਮੁਕਾ ਡੰਡੀ ਦੇ ਨਾਲ ਲੱਗੇ ਮਿੱਠੇ ਦੇ ਬਾਕੀ ਬਚੇ ਕਣ ਤੀਬਰਤਾ ਨਾਲ ਚੂਸੀ ਜਾ ਰਿਹਾ ਸੀ..ਆਖਣ ਲੱਗੇ ਇਹ ਹੈ “ਮੋਹ”..!
ਫੇਰ ਤੀਜੇ ਵੱਲ ਇਸ਼ਾਰਾ ਕਰਦੇ ਆਖਣ ਲੱਗੇ..ਉਸ ਨੇ ਆਪਣੀ ਕੁਲਫੀ ਸਭ ਤੋਂ ਪਹਿਲੋਂ ਮੁਕਾ ਲਈ ਏ ਤੇ ਹੁਣ ਬਾਕੀ ਖਾਂਦਿਆਂ ਵੱਲ ਵੇਖ ਸੋਚ ਰਿਹਾ ਏ ਕੇ ਮੇਰੀ ਏਡੀ ਛੇਤੀ ਕਿਓਂ ਮੁੱਕ ਗਈ ਏ..ਜਰੂਰ ਬਾਕੀਆਂ ਤੋਂ ਛੋਟੀ ਹੋਣੀ ਏ..!
ਇਸ ਜਵਾਕ ਦੇ ਮਨ ਵਿਚ ਆਉਂਦੇ ਹੋਏ ਮਨੋਭਾਵਾਂ ਨੂੰ ਹੀ “ਈਰਖਾ”...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ