ਮੈਂ ਟਰੱਕ ਤੇ ਰਾਤ ਦਾ ਕੰਮ ਕਰਦਾ ਸੀ।ਸ਼ਹਿਰੋਂ ਦੂਰ ਕਿਤੇ ਮਾਲ ਚੱਕਣ ਭੇਜਤਾ।ਜਦੋਂ ਪਹੁੰਚਿਆ ਤਾਂ ਜੰਗਲੀ ਜਿਹੇ ਸੁੰਨਸਾਨ ਥਾਂ ਤੇ ਬਹੁਤ ਵੱਡੀ ਫੈਕਟਰੀ ਸੀ।ਚਿਮਨੀਆਂ ਦੀ ਡਾਰ ਧੂੰਆ ਮਾਰੇ।ਜਦੋਂ ਲੱਭਦਾ ਲਭਾਉਂਦਾ ਅੰਦਰ ਟਰੱਕ ਵਾੜਿਆ ਤਾਂ ਬਾਹਲੀ ਮੱਧਮ ਜਿਹੀ ਪੁਰਾਣੇ ਜਿਹੇ ਬਲਬਾਂ ਦੀ ਰੌਸ਼ਨੀ ਚ ਚੋਰ ਮੋਰੀਆਂ ਵਰਗੀ ਇਮਾਰਤ ਚ ਪਤਾ ਹੀ ਨਾ ਲੱਗੇ ਕਿੱਧਰ ਜਾਣਾ।ਅੰਦਰ ਜਾਂ ਨੇੜੇ ਤੇੜੇ ਕੋਈ ਬੰਦਾ ਨਾ ਪਰਿੰਦਾ।ਇੱਕ ਕਮਰੇ ਦੀ ਬਾਰੀ ਚੋਂ ਕੋਈ ਪਰਛਾਵਾਂ ਜਿਹਾ ਹਿਲਦਾ ਦਿਸਿਆ ਤਾਂ ਸੋਚਿਆ ਲਗਦਾ ਕੋਈ ਹੈਗਾ ਉੱਥੇ।ਟਰੱਕ ਠਿੱਲ ਕੇ ਬਾਰ ਜਾ ਖੋਲਿਆ।ਅਜੇ ਪਹਿਲਾ ਪੈਰ ਦਲੀਜ਼ ਤੇ ਰੱਖਿਆ ਹੀ ਸੀ ਕਿ ਮੋਟਾ ਜਿਹਾ ਸਕਿਉਰਟੀ ਕਰਦਾ ਗੋਰਾ ਚਾਰੇ ਪੈਰ ਚੱਕ ਕੇ ਪੈ ਗਿਆ।ਕਹਿੰਦਾ “ਇਥੇ ਕਿਉਂ ਖੜ੍ਹਾਇਆ ਟਰੱਕ।ਮੈਂ ਤੇਰੀ ਕੋਈ ਗੱਲ ਨੀ ਸੁਣਨੀ ਇੱਥੋਂ ਗਾਂਹ ਜਾ।” ਉਹਦੇ ਤੌਰ ਦੇਖ ਕੇ ਮੈਂ ਕਿਹਾ ਕੀ ਮਗਜ਼ ਖਪਾਈ ਕਰਨੀ ਇਹਦੇ ਨਾਲ ।ਵਾਪਸ ਆ ਕੇ ਟਰੱਕ ਤੋਰਿਆ ਤੇ ਅੱਗੇ ਇੱਕ ਹੋਰ ਸੱਜਣ ਤੋਂ ਪੁੱਛ ਕੇ ਟਿਕਾਣੇ ਜਾ ਲੱਗਿਆ।ਮਾਲ ਲੱਦ ਕੇ ਉਹ ਕਹਿੰਦੇ ਕਾਗ਼ਜ਼ ਪੱਤਰ ਸਕਿਉਰਿਟੀ ਵਾਲਾ ਦਉੂ।ਪਤਾ ਕਿੱਥੇ ਆ? ਮੈਂ ਕਿਹਾ ਪਤਾ ਚੰਗੀ ਤਰਾਂ।ਮੈਂ ਫੇਰ ਮੁੜਕੇ ਉਹਦੇ ਮੱਥੇ ਆ ਵੱਜਿਆ।ਮੱਚੇ ਜਿਹੇ ਮਨ ਨਾਲ ਕਾਗਜ਼ ਪੱਤਰ ਬਣਾ ਕੇ ਮੇਰੇ ਮੂਹਰੇ ਰੱਖ ਕੇ ਕਹਿੰਦਾ “ਜੇ ਤੂੰ ਅਗਲੀ ਵਾਰ ਗੱਲ ਨਾ ਮੰਨੀ ਤਾਂ ਤੈਨੂੰ ਇਥੋਂ ਬੈਨ ਕਰ ਦੇਣਾ।ਤੂੰ ਫੇਰ ਇੱਥੇ ਅੰਦਰ ਨੀ ਆ ਸਕਦਾ।” ਇੰਨਾਂ ਸੁਣਦੇ ਮੇਰਾ ਪਾਰਾ ਪਟਰੌਲ ਦੇ ਰੇਟ ਵਾਂਗੂੰ ਸੌ ਤੇ ਵੱਜਿਆ।ਉਹਨੇ ਜਿਹੜੇ ਕਾਗਜ਼ ਮੈਂਨੂੰ ਹਸਤਾਖਰ ਕਰਨ ਨੂੰ ਦਿੱਤੇ ਸੀ ਉਹ ਮੈਂ ਪਾਸੇ ਕਰਦਿਆਂ ਮੈਂ ਕਿਹਾ “ਤੂੰ ਇਉਂ ਕਰ ਏਸ ਮਾਲ ਦੀ ਤਾਂ ਖਾਧੀ ਖੜੀ ਤੂੰ ਪਹਿਲਾਂ ਮੈਨੂੰ ਇੱਥੋਂ ਬੈਨ ਕਰਕੇ ਹੀ ਚਾਅ ਲਾਹ ਲੈ।ਜੇ ਤੇਰੇ ਕਾਲਜੇ ਇਉਂ ਠੰਡ ਪੈਂਦੀ ਤੂੰ ਪਾ ਲੈ।”ਉਹਦੇ ਕਾਗਜ਼ ਉੱਤੇ ਕਲਮ ਦੀ ਨੋਕ ਨਾਲ ਮੈਂ ਇੱਕ ਨਿੱਕੀ ਜਿਹੀ ਬਿੰਦੀ ਵਾਹ ਦਿੱਤੀ “ਏਸ ਦੁਨੀਆ ਚ ਤੇਰੀ ਇਹ ਫੈਕਟਰੀ ਆਹ ਕਾਗਜ਼ ਤੇ ਵਾਹੀ ਹੋਈ ਬਿੰਦੀ ਨਾਲੋਂ ਵੀ ਛੋਟੀ ਆ ਤੇਂ ਤੂੰ ਕਾਹਦਾ ਮਾਣ ਕਰਦਾਂ? ਤੂੰ ਮੈਨੂੰ ਸਾਰੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ