ਮਿੰਨੀ ਕਹਾਣੀ
ਦੂਜਾ ਵਿਆਹ
ਗੁਰਪ੍ਰੀਤ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਸੀ ਪਰ ਉਸ ਦੀ ਕੁੱਖ ਅਜੇ ਤਕ ਹਰੀ ਨਹੀਂ ਸੀ ਹੋਈ । ਡਾਕਟਰਾਂ ਦੀਆਂ ਦਵਾਈਆਂ ਤੇ ਬਾਬਿਆਂ ਤੋਂ ਲਈਆਂ ਪੁੜੀਆਂ ਵੀ ਬੇਅਸਰ ਸਾਬਤ ਹੋ ਗਈਆਂ ।
ਹੁਣ ਘਰ ‘ਚ ਦੱਬੀ ਆਵਾਜ਼ ਵਿੱਚ ਉਸਦੇ ਪਤੀ ਸਰਬਜੀਤ ਦੇ ਦੂਜੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਸੀ। ਜਿਸ ਕਾਰਨ ਗੁਰਪ੍ਰੀਤ ਬਹੁਤ ਪ੍ਰੇਸ਼ਾਨ ਰਹਿਣ ਲੱਗੀ ਸੀ ।
ਤੇ ਫਿਰ ਇੱਕ ਦਿਨ ….ਉਸ ਦੀ ਸੱਸ ਨੇ ਉਸ ਦੇ ਸਾਹਮਣੇ ਹੀ ਕਹਿ ਦਿੱਤਾ ਕਿ ‘ ਤੂੰ ਬਾਂਝ ਨੇ ਮੇਰੀ ਵੰਸ਼ ਕਲੰਕਿਤ ਕਰਨੀ ਹੈ । ਮੈਂ ਤਾਂ ਮੁੰਡੇ ਦਾ ਹੋਰ ਵਿਆਹ ਕਰੂ ।’ ਉਸ ਦੀ ਇਸ ਗੱਲ ਤੇ ਪੂਰੇ ਪਰਿਵਾਰ ਦੇ ਨਾਲ -ਨਾਲ ਸਰਬਜੀਤ ਨੇ ਵੀ ਜਦੋਂ ਆਪਣੀ ਸਹਿਮਤੀ ਦੇ ਦਿੱਤੀ ਤਾਂ ਗੁਰਪ੍ਰੀਤ ਤੜਫ਼ ਉੱਠੀ ।
ਉਹ ਰਾਤ ਨੂੰ ਆਪਣੇ ਪਤੀ ਅੱਗੇ ਬੜਾ ਰੋਈ ਕਲਪੀ ਕਿ ‘ਕੁਝ ਸਮਾਂ ਹੋਰ ਉਡੀਕ ਲਵੋ। ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਹੁੰਦਾ ।’ ਪਰ ਉਸ ਦੇ ਰੋਣ ਕਲਪਣ ਦਾ ਉਸਦੇ ਪਤੀ ਤੇ ਭੋਰਾ ਵੀ ਅਸਰ ਨਾ ਹੋਇਆ ।
ਕੁਝ ਦਿਨਾਂ ਬਾਅਦ ਉਨ੍ਹਾਂ ਦੇ ਘਰ ਆਏ ਇੱਕ ਸਿਆਣੇ ਬਜ਼ੁਰਗ ਨੇ ਪਰਿਵਾਰ ਨੂੰ ਸਲਾਹ ਦਿੱਤੀ ਕਿ ‘ਇੰਨਾ ਵੱਡਾ ਫ਼ੈਸਲਾ ਲੈਣ ਤੋਂ ਪਹਿਲਾਂ ਤੁਸੀਂ ਇੱਕ ਵਾਰ ਕਿਸੇ ਵੱਡੇ ਸ਼ਹਿਰ ਦੇ ਕਿਸੇ ਸਿਆਣੇ ਡਾਕਟਰ ਨੂੰ ਦਿਖਾ ਲਓ ।’ ਉਸ ਨੇ ਉਨ੍ਹਾਂ ਨੂੰ ਇਕ ਬਹੁਤ ਹੀ ਨਾਮੀ ਡਾਕਟਰ ਦੀ ਸਲਾਹ ਵੀ ਦਿੱਤੀ। ਇਸ ਗੱਲ ਤੇ ਪੂਰੇ ਪਰਿਵਾਰ ਨੇ ਅਸਹਿਮਤੀ ਜਤਾ ਦਿੱਤੀ।
ਗੁਰਪ੍ਰੀਤ ਰੋਂਦੀ ਹੋਈ ਫਿਰ ਤਰਲੇ ਮਿੰਨਤਾਂ ਕਰਦੀ ਸਭ ਦੇ ਹਾੜੇ ਕੱਢਣ ਲੱਗੀ । ਸਰਬਜੀਤ ਗੁੱਸੇ ਵਿੱਚ ਬੋਲਿਆ “ਬਹੁਤੀ ਬਕਵਾਸ ਨਾ ਕਰ । ਮੈਨੂੰ ਤਲਾਕ ਦੇ ਤੇ ਦਫ਼ਾ ਹੋ ਜਾ ਇੱਥੋਂ । ਦੂਜਾ ਵਿਆਹ ਤਾਂ ਮੈਂ ਹੁਣ ਕਰਵਾਊ ਹੀ ਕਰਵਾਊਂ ।”
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਅਮਰੀਕ ਸਿੰਘ ਗਿੱਲ
ਏਡਾ ਵੱਡਾ ਫੈਸਲਾ ਲੈਣ ਲਈ ਕਿਸੇ ਸਿਆਣੇ ਦੀ ਗੱਲ ਮੰਨ ਲਈ ਦੀ ਹੈ/ਹੁਣ ਕਹਾਣੀ ਪੁੱਠੇ ਪਾਸੇ ਪੈ ਗਈ