ਬਲਬੀਰੋ ਨੇ ਜੀਤੇ ਨੂੰ ਟੈਕਸਟ ਕੀਤਾ..
“ਆਉਂਦੇ ਟਾਈਮ ਬਜਾਰੋਂ ਕਿੱਲੋ ਭਿੰਡੀਆਂ ਲਈ ਆਉਣਾ..ਇੱਕ ਗੱਲ ਹੋਰ..ਆਪਣੀ ਗਵਾਂਢਣ ਵੀ ਮੇਰੇ ਨਾਲ ਹੀ ਏ”
ਜੀਤਾ..”ਕਿਹੜੀ ਗਵਾਂਢਣ”?
ਬਲਬੀਰੋ..”ਗਵਾਂਢਣ ਤੇ ਮੈਂ ਬੱਸ ਐਵੇਂ ਹੀ ਜੋੜ ਦਿੱਤੀ ਸੀ ਤਾਂ ਕੇ ਮੁੜਕੇ ਮੁੱਕਰ ਹੀ ਨਾ ਜਾਵੇਂ ਕੇ ਟੈਕਸਟ ਪੜਿਆ ਹੀ ਨਹੀਂ”
ਜੀਤਾ..
“ਵੈਸੇ ਇੱਕ ਗੱਲ ਦੱਸਾਂ ਮੈਂ ਇਸ ਵਕਤ ਓਸੇ ਗਵਾਂਢਣ ਦੇ ਨਾਲ ਹੀ ਹਾਂ”
ਬਲਬੀਰੋ..”ਕਿਹੜੀ ਗਵਾਂਢਣ ਦੇ ਨਾਲ ਤੇ ਏਨੀ ਗੱਲ ਦੱਸ ਤੂੰ ਇਸ ਵਕਤ ਹੈ ਕਿਥੇ ਹੈਂ..”?
ਜੀਤਾ..”ਸਬਜੀ ਮੰਡੀ ਦੀ ਨੁੱਕਰ ਤੇ ਵੱਡੀ ਰੇਹੜੀ ਤੇ ਇੱਕ ਪਾਸੇ”
ਬਲਬੀਰੋ..
“ਓਥੇ ਹੀ ਰਹੀ..ਮੈਂ ਹੁਣੇ ਆਈ ਬੱਸ”
ਦਸਾਂ ਮਿੰਟਾਂ ਬਾਅਦ..
“ਵੇ ਜੀਤਿਆ ਤੂੰ ਹੈ ਕਿਥੇ..ਮੈਨੂੰ ਤੇ ਰੇਹੜੀ ਤੇ ਕਿਧਰੇ ਦਿਸਿਆ ਨੀ”
“ਭਾਗਵਾਨੇ ਮੈਂ ਅਜੇ ਕੰਮ ਤੇ ਹੀ ਹਾਂ..ਤੂੰ ਇੰਝ ਕਰ ਕਿੱਲੋ ਭਿੰਡੀਆਂ ਤੁਲਵਾ ਲੈ..ਮੈਨੂੰ ਘੜੀ ਲੱਗ ਜਾਣੀ”
……………………………………..
ਮੇਕ-ਅੱਪ ਦਾ ਢੇਰ ਸਾਰਾ ਸਮਾਨ ਪੈਕ ਕਰਵਾ ਕੇ ਪੇਮੈਂਟ ਕਰਨ ਲਈ ਜਦੋਂ ਉਸਨੇ ਆਪਣਾ ਪਰਸ ਖੋਲਿਆ ਤਾਂ ਪਰਸ ਅੰਦਰ ਟੀਵੀ ਦਾ ਰੀਮੋਟ ਦੇਖ ਦੁਕਾਨਦਾਰ ਹੱਸਦਾ ਹੋਇਆ ਪੁੱਛਣ ਲੱਗਾ “ਬੀਬੀ ਜੀ ਤੁਸੀਂ ਟੀਵੀ ਦਾ ਰੀਮੋਟ ਪਰਸ ਵਿਚ ਕਿਓਂ ਰੱਖਦੇ ਹੋ?
ਦੱਸਣ ਲੱਗੀ ਕੇ ਅੱਜ ਜਦੋ ਘਰਵਾਲੇ ਨੂੰ ਸ਼ੋਪਿੰਗ ਲਈ ਨਾਲ ਤੁਰਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ