ਕਹਾਣੀ:: ਛੱਤ
ਵਰਦੇ ਮੀਂਹ ‘ਚ ਕਿਸੇ ਨੇ ਆਵਾਜ਼ ਮਾਰੀ,”ਤਾਰੀ,ਓਏ ਤਾਰੀ,ਛੇਤੀ- ਛੇਤੀ ਘਰ ਜਾਹ,ਥੋਡੇ ਘਰ ਦੀ ਛੱਤ ਡਿੱਗਪੀ ।”ਤਾਰੀ ਵਾਹੋ ਦਾਹੀ ਘਰ ਵੱਲ ਨੂੰ ਭੱਜਿਆ ।ਦੇਖਿਆ ਇੱਕੋ- ਇੱਕ ਕਮਰਾ,ਜਿਹੜਾ ਕਿ ਬੇਬੇ ਤੇ ਉਹਦਾ ਘਰ ਸੀ,ਦੀ ਸਾਰੀ ਛੱਤ ਡਿੱਗ ਚੁੱਕੀ ਸੀ ਉਹ ਸੋਚੀਂ ਪੈ ਗਿਆ ਕਿ ਕੀ ਕਰਾਂ,ਮਲਬਾ ਹਟਾਉਣਾ ਸ਼ੁਰੂ ਕਰਾਂ ਕਿ ਬੇਬੇ ਦੇ ਘਰ ਵਾਪਸ ਆਉਣ ਦੀ ਉਡੀਕ ਕਰਾਂ। ਫੇਰ ਸੋਚਿਆ ਛੱਡ ਪਰਾਂ,ਕੌਣ ਖਪੂ,ਬੇਬੇ ਸਰਦਾਰਾਂ ਦੇ ਘਰੋਂ ਕੰਮ ਕਰ ਕੇ ਮੁੜ ਆਵੇ,ਨਾਲੇ ਮੀਂਹ ਹਟ ਜੂ,ਰਲ ਕੇ ਈ ਮਲਬਾ ਹਟਾਲਾਂਗੇ। ਉਹ ਦੋਸਤ ਦੇ ਘਰ ਵਾਪਸ ਚਲਾ ਗਿਆ ।
ਸ਼ਾਮ ਨੂੰ ਮੀਂਹ ਬੰਦ ਹੋਣ ਉਪਰੰਤ ਘਰ ਆਇਆਂ ਤਾ ਉਸਨੂੰ ਬੇਬੇ ਕਿੱਧਰੇ ਨਾ ਦਿਸੀ।ਸਰਦਾਰਾਂ ਦੇ ਘਰ ਫੋਨ ਕਰਨ ਤੇ ਪਤਾ ਲੱਗਾ ਕਿ ਅਜ ਬੇਬੇ ਦੀ ਤਬੀਅਤ ਠੀਕ ਨਾ ਹੋਣ ਕਾਰਨ ਉਹ ਕੰਮ ਕਰਨ ਨਹੀਂ ਗਈ ਸੀ।ਉਹ ਸੋਚੀਂ ਪੈ ਗਿਆ,ਫੇਰ ਉਸਨੂੰ ਧਿਆਨ ਆਇਆ ਕਿ ਸੱਚ ਬੇਬੇ ਤਾਂ ਦਵਾਈ ਲੈ ਕੇ ਅੰਦਰ ਸੁੱਤੀ ਪਈ ਸੀ,ਉਸਦਾ ਦਿਲ ਕੰਬ ਗਿਆ ਕਿ ਕਿਧਰੇ ਕੋਈ ਅਣਹੋਣੀ ਤਾਂ ਨੀ ਵਾਪਰ ਗਈ।ਉਸਨੇ ਕਾਹਲੀ ਨਾਲ ਮਲਬਾ ਹਟਾਉਣਾ ਸ਼ੁਰੂ ਕੀਤਾ ਤਾਂ ਦੇਖਿਆ ਕਿ ਬੇਬੇ ਤਾਂ ਮਲਬੇ ਹੇਠ ਦੱਬ ਕੇ ਕਦ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ