ਇੱਕ ਬੜੀ ਰੌਚਕ ਕਹਾਣੀ ਹੈ –
ਕਹਿੰਦੇ ਇੱਕ ਵਾਰ ਇੱਕ ਜੰਗਲ ਵਿੱਚ ਸਮਝੌਤਾ ਹੋਇਆ ਕਿ ਹਰ ਰੋਜ਼ ਇੱਕ ਜਾਨਵਰ ਸ਼ੇਰ ਦਾ ਸ਼ਿਕਾਰ ਬਣੇਗਾ, ਇਸ ਨਾਲ ਬਾਕੀ ਜਾਨਵਰ ਸੁਰੱਖਿਅਤ ਰਹਿਣਗੇ।
ਜਦੋਂ ਖਰਗੋਸ਼ ਦੀ ਵਾਰੀ ਆਈ ਤਾਂ ਨਾਲ ਦੇ ਜੰਗਲ ਦੇ ਸ਼ੇਰ ਨੇ ਉਹਨੂੰ ਚੱਕ ਦੇ ਦਿੱਤੀ ਕਿ ਤੂੰ ਕਾਹਤੋਂ ਮਰਦੈਂ, ਜਾ ਜਾਕੇ ਸ਼ੇਰ ਨੂੰ ਖੂਹ ਵਿੱਚ ਉਹਦਾ ਮੂੰਹ ਦਿਖਾਕੇ, ਛਾਲ ਮਰਵਾ ਦੇ।
ਸ਼ੇਰ ਦੀ ਕਹਾਣੀ ਖ਼ਤਮ।
ਤੈਨੂੰ ਜੰਗਲ ਦਾ ਰਾਜਾ ਬਣਾ ਦੇਵਾਂਗੇ।
ਖਰਗੋਸ਼ ਨੇ ਇੰਝ ਹੀ ਕੀਤਾ ਅਤੇ ਜੰਗਲ ਦਾ ਬੇਰਹਿਮ ਸ਼ੇਰ ਮਰ ਗਿਆ।
ਹੁਣ ਲੋਕ ਬੜੇ ਖੁਸ਼ ਸਨ।
ਬੇਰਹਿਮ ਸ਼ੇਰ ਮਰ ਚੁੱਕਾ ਸੀ ਅਤੇ ਖਰਗੋਸ਼ ਨੂੰ ਰਾਜਾ ਘੋਸ਼ਿਤ ਕਰ ਦਿੱਤਾ ਗਿਆ।
ਨਾਲ ਦੇ ਜੰਗਲ ਦਾ ਸ਼ੇਰ ਵੀ ਤਾਜਪੋਸ਼ੀ ਤੇ ਆਉਂਦਾ, ਤਾਂ ਦੇਖਦਾ ਕਿ ਇਹ ਜੰਗਲ ਤਾਂ ਉਸਦੇ ਜੰਗਲ ਤੋਂ ਵੀ ਵੱਡਾ ਹੈ। ਜਾਨਵਰ ਵੀ ਬੜੇ ਹੱਟੇ ਕੱਟੇ ਪਏ ਹਨ।
ਉਸਨੇ ਖਰਗੋਸ਼ ਨੂੰ ਕਿਹਾ ਕਿ ਦੇਖ ਖਰਗੋਸ਼ਾ, ਜੰਗਲ ਵੱਡਾ ਤੇ ਤੂੰ ਛੋਟਾ ਜਿਹਾ। ਬਾਕੀ ਜਾਨਵਰਾਂ ਨੇ ਤੈਨੂੰ ਲਤੜ ਕੇ ਮਾਰ ਦੇਣਾ।
ਇੰਝ ਕਰਦੇ ਆ, ਤੇਰੀ ਸੁਰੱਖਿਆ ਅਤੇ ਸਲਾਹ ਸਹਾਇਤਾ ਲਈ ਮੈਂ ਆਪਣਾ ਲੂੰਬੜ ਤੇਰੇ ਨਾਲ ਲਗਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ