( ਸਾਡੇ ਮੁੰਡੇ ਨੂੰ ਤਾ ਕਿਸੇ ਨੇ ਕੁਝ ਕਰਾ ਦਿੱਤਾ )
ਆਥਣ ਵੇਲੇ ਪਿੰਡੋ ਬਾਹਰ ਗਰਾਊਂਡ ਵਿੱਚ ਕਾਫੀ ਮੁੰਡੇ ਖੇਡ ਰਹੇ ਸੀ:: !! ”
ਕੁਝ ਬਾਲੀਵਾਲ, ਕੁਝ ਕ੍ਰਿਕਟ !!
ਐਤਵਾਰ ਦਾ ਦਿਨ ਸੀ ! ਮੈ ਵੀ ਮੁੰਡਿਆ ਨਾਲ ਗੱਲਾ ਕਰਦਾ ਕਰਦਾ , ਗਰਾਊਂਡ ਪਹੁੰਚ ਗਿਆ:: !!
ਪਿੰਡ ਦੇ ਮੁੰਡੇ ਸਤਿ ਸ੍ਰੀ ਅਕਾਲ ਅੰਕਲ ਕਹਿ ਕੇ ਕਹਿਣ ਲੱਗੇ! ਤੁਸੀ ਕਮਲ ਦੇ ਚਾਚਾ ਜੀ ਓ !!
ਮੈ ਕਿਹਾ ਹਾ ਮੇਰਾ ਭਤੀਜਾ ਲੱਗਦਾ!!, ਕੀ ਗੱਲ ਹੋ ਗਈ! ਮੁੰਡੇ ਜੱਕਦੇ:: ਜੱਕਦੇ ਕਹਿਣ ਲੱਗੇ !! ਹੁਣ ਕਮਲ ਤੁਹਾਡਾ ਵਿਗੜ ਗਿਆ !
ਅੱਜ ਕੱਲ ਉਸ ਦੀ ਯਾਰੀ ਸਮੈਕੀਆ ਦੇ ਮੁੰਡੇ ਨਾਲ ਆ !! ਜਿੱਦਣ ਦਾ ਸਕੂਲ ਤੋ ਹੱਟਿਆ !ਸਮਾਨ ਲਾਉਦਾ ਕਦੇ ਕਦੇ ਨਸਾਂ ਕਰਦਾ!!
ਰੋਕ ਲਵੋ, ਹਲੇ ਵੀ ਵਖਤ ਹੈ:: !
ਜੇ ਕੰਮ ਵੱਧ ਗਿਆ ! ਫਿਰ ਕੁਝ ਨਹੀ ਬਣਨਾ “”!
,ਮੈ ਘਰ ਆ ਕੇ ਰਾਤ ਦੀ ਰੋਟੀ ਖਾਣ ਮਗਰੋ ਮਾਤਾ ਜੀ ਨੂੰ ਕਿਹਾ !!
ਅੱਜ ਗਰਾਊਂਡ ਵਿੱਚ ਕੁੱਝ ਪਿੰਡ ਦੇ ਮੁੰਡੇ ,ਆਪਣੇ ਕਮਲ ਵਾਰੇ ਗੱਲਾ ਕਰਦੇ ਸੀ :!!
ਕਹਿੰਦੇ ਨਸਾਂ ਕਰਨ ਲੱਗ ਪਿਆ ! ਤੁਸੀ ਉਹਨਾ ਦੇ ਘਰ ਜਾ ਕੇ ਦੱਸ ਦਿਓ ! ਮੇਰੀ ਕਹੀ ਗੱਲ ਦਾ ਗੁੱਸਾ ਨਾ ਕਰ ਜਾਣ ਆਪਣੀ ਬੋਲ ਚਾਲ ਥੋੜੀ ਘੱਟ ਆ !!
ਦੁਜੇ ਦਿਨ ਸਵੇਰੇ ਮੈ ਡੈਅਰੀ ਵਿੱਚ ਦੁੱਧ ਪਾ ਕੇ ਸਾਈਕਲ ਤੇ ਵਾਪਿਸ ਆ ਰਿਹਾ ਸੀ !!
ਭਰਜਾਈ ਨੇ ਰਸਤੇ ਵਿੱਚ ਰੋਕ ਲਿਆ!!
ਹਾਂ ਵੇ ਮੇਜਰਾ ਤੈ ਕਦੋ ਦੇਖ ਲਿਆ, ਮੇਰਾ ਪੁੱਤ ਨਸ਼ੇ ਕਰਦਾ!! ਰਾਤ ਬੁੜੀ ਸਾਡੇ ਘਰ ਭੇਜ ਕੇ ਕਲੈਸ਼ ਪਵਾ ਦਿੱਤਾ !! “ਐਵੇ ਪਿਓ ਪੁੱਤ ਨੂੰ ਲੜਾ ਦੇਣਾ ਸੀ !!
ਤੁਸੀ ਤਾ ਪਹਿਲਾ ਹੀ ਨੀ ਮੇਰੇ ਪੁੱਤ ਨੂੰ ਦੇਖ ਕੇ ਜਰਦੇ! ਉੱਪਰੋ ਨਵੇ ਦੂਸਣ ਲਾਉਣ ਲੱਗ ਪਏ!!
ਅਸੀ ਤੁਹਾਡੇ ਤੋ ਕੁਝ ਮੰਗ ਕੇ ਨਹੀ ਖਾਦੇ ! ਜਾਣਦਾ ਜੇ ਅੱਗੇ ਤੋ ਕੋਈ ਵੱਧ ਘੱਟ ਗੱਲ ਕੀਤੀ !!
ਭਰਜਾਈ ਨੇ ਮੇਰੀ ਇੱਕ ਨੀ ਸੁਣੀ ! ਬਸ ਬੋਲੀ ਗਈ !ਕਮਲ ਕੋਲ ਖੜਾ ਅੱਖਾ ਕੱਢੀ ਗਿਆ !
ਮੈ ਆਪਣਾ ਸਾਈਕਲ, ਰੋੜ ਦਾ ਹੋਇਆ ਘਰ ਪਹੁੰਚ ਗਿਆ ! ਇੱਕ ਵਾਰ ਐਵੇ ਲੱਗਿਆ! ਮੈ ਕਿ ਲੈਣਾ ਸੀ ਦੱਸ ਕੇ ! ਮੇਰੇ ਤਾ ਗਲ ਪੈ ਗਈ !!
ਦਿਨ ਲੰਘ ਦੇ ਗਏ ਮੈ ਖੇਤ ਪੱਠੇ ਵੱਡੀ ਜਾਦਾ ਸੀ !! ਘਰੋ ਫੋਨ ਆਇਆ ! ਮਾਤਾ ਬੜੀ ਘਬਰਾਈ ਹੋ ਬੋਲੀ ! ਵੇ ਪੁੱਤ ਮੇਜਰਾ ਛੇਤੀ ਘਰ ਆ ਜਾ, ਕਮਲ ਦਾ ਐਕਸੀਡੈਂਟ ਹੋ ਗਿਆ !!
ਸਹਿਰ ਹਸਪਤਾਲ ਵਿੱਚ ਦਾਖਲ ਕੀਤਾ ਹੋਇਆ !!
ਜਦ ਮੈ ਹਸਪਤਾਲ ਪਹੁੰਚ ਕੇ ਵੱਡੇ ਭਰਾ ਤੋ ਪੁੱਛਿਆ ਕਿ ਗੱਲ ਹੋ ਗਈ!!
ਗੁੱਸੇ ਵਿੱਚ ਬੋਲਿਆ, ਮਾਂ ਦਾ ਬਗਾੜਿਆ ਹੋਇਆ !!
ਮੇਰੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ