ਲਗੀ ਸਾਉਂਣ ਦੀ ਝੜੀ
ਮੈ ਹਮੇਸ਼ਾ ਮੀਂਹ ਮੰਗਦੀ ਪਰ ਬੇਬੇ ਮੀਂਹ ਨੂੰ ਵੇਖ ਮੂੰਹ ਮ੍ਰੋੜਦੀ ਰਹਿੰਦੀ। ਮੇਰਾ ਮੀਂਹ ਨਾਲ ਇਨ੍ਹਾਂ ਮੋਹ ਕਿਉਂ ਤੇ ਬੇਬੇ ਦਾ ਮੀਂਹ ਨਾਲ ਏਨਾ ਇੱਟ – ਖੜੀਕਾ ਕਿਉਂ ਇਹ ਉਪਰ ਵਾਲਾ ਜਾਣੇ।
ਮੀਂਹ ਸ਼ੁਰੂ ਹੁੰਦਿਆਂ ਸਾਰ ਮੈਂ ਵਿਹੜੇ ਵਿਚ ਜਾ ਖਲੋਂਦੀ। ਕਾਲੇ ਬੱਦਲਾਂ ਚੋਂ ਮੋਟੀਆਂ ਮੋਟੀਆਂ ਕਣੀਆਂ ਜਦੋਂ ਮੇਰੇ ਜੀਸਮ ‘ਤੇ ਡਿੱਗਦੀਆਂ ਤਾਂ ਕੋਈ ਅੱਲ੍ਹਾਈ ਝ੍ਰਣਾਹਿਟ ਮੇਰੇ ਵਜੂਦ ਨੂੰ ਨਿਹਾਲ ਕਰ ਦੇਂਦੀ।
ਮੈਂ ਬੇਬੇ ਤੋਂ ਚੋਰੀ ਹੌਲੀ ਜੇਹੀ ਬੂਹਾ ਖੋਲ੍ਹ ਸਹੇਲੀਆਂ ਵਿਚ ਜਾ ਰਲਦੀ। ਅਸੀੱ ਸਿਰ ਤੋਂ ਪੈਰਾਂ ਤਾਈਂ ਮੀਂਹ ਨਾਲ ਗੜੂੱਚ ਹੋਈਆਂ ਗਲੀਆਂ ਵਿਚ ਦੜੰਗੇ ਮਾਰਦੀਆਂ ਭੱਜੀਆਂ ਫਿਰਦੀਆਂ।
ਕਾਪੀਆਂ ਦੇ ਵਰਕੇ ਪਾੜ ਕਾਗਜ਼ ਦੀਆ ਕਿਸ਼ਤੀਆਂ ਬਣਾ ਮੀਂਹ ਦੇ ਪਾਣੀ ਵਿਚ ਤਾਰਨੀਆਂ ਸਾਡੀ ਮਨ ਭੌਂਦੀ ਖੇਡ ਹੁੰਦੀ। ਹਵਾ ਦਾ ਬੁੱਲ੍ਹਾ ਜਦੋਂ ਕਿਸ਼ਤੀਆਂ ਨੂੰ ਧੱਕਾ ਲਾ ਭਜਾਉਂਦਾ ਤਾਂ ਅਸੀਂ ਕਿਸ਼ਤੀ ਦੌੜ ਦਾ ਤਾੜੀਆਂ ਮਾਰ ਖੂਬ ਅਨੰਦ ਮਾਣਦੀਆਂ।
ਜਦੋਂ ਮੀਂਹ ਦੀ ਭਿੱਜੀ ਨੇ ਵਿਹੜੇ ਪੈਰ ਪਾਉਂਣਾ ਤਾਂ ਬੇਬੇ ਨੂੰ ਢਾਕਾਂ ਤੇ ਹੱਥ ਰੱਖ ਖਲੋਤੀ ਵੇਖ ਵਜੂਦ ਕੰਬ ਜਾਣਾ।
ਬੇਬੇ ਲੋਹਾ-ਲਾਖਾ ਹੋਈ ਬੋਲਦੀ , ” ਆ ਗਈ ਏ ਭੂਤਨੀਏ ਲੀੜੇ ਗੜੂਚ ਕਰਕੇ …..ਮੀਂਹ ਨਾਲ ਭਿੱਜੇ ਝਾਟੇ ਵਿਚ ਪਈਆਂ ਜੂੰਆਂ ਕਿਹੜੀ ਤੇਰੀ ਮਾਂ ਕੱਢੂ …..ਇਹ ਮੀਂਹ ਵਾਲੇ ਨੇ ਵੀ ਸ਼ਰਮ ਲਾਹੀ ਹੋਈ ਆ….ਹਫਤਾ ਹੋ ਗਿਆ ਝੜੀ ਲਾਈ ਨੂੰ ….ਹਮਾਤੜਾਂ ਦੇ ਕਈ ਕਜੀਏ ਵਧਾ ਦੇਂਦਾ।”
ਝਿੜਕਾਂ ਮੈਨੂੰ ਤੇ ਮੀਂਹ ਦੋਵਾਂ ਨੂੰ ਮਿਲਦੀਆਂ ਪਰ ਬੇਬੇ ਹੱਥੋਂ ਛਿੱਲ ਮੇਰੀ ਇੱਕਲੀ ਦੀ ਲੱਥਦੀ। ਕੁੱਟ ਤਾਂ ਮੈ ਛਿਣਾਂ ਪਲਾਂ ਵਿਚ ਭੁੱਲ-ਭੁਲਾ ਦੇਂਦੀ ਪਰ ਮੀਂਹ ਵਿਚ ਨਹਾਉਣ ਦਾ ਨਜਾਰਾ ਕਦੀ ਨਾ ਭੁੱਲਦਾ।
ਬੇਬੇ ਦਾ ਗੁੱਸਾ ਵੀ ਜਾਇਜ਼ ਹੁੰਦਾ। ਸਾਉਂਣ ਦੀ ਝੜੀ ਬੇਬੇ ਲਈ
ਕਈ ਮੁਸ਼ਕਲਾਂ ਖੜੀਆਂ ਕਰ ਦੇਂਦੀ ਸੀ। ਵਰਦੇ ਮੀਂਹ ਵਿਚ ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ