ਪਖੰਡੀ ਬਾਬਾ –
ਅਕਤੂਬਰ 2007 ਵਿੱਚ ਮੇਰਾ ਛੋਟੇ ਭਰਾ ਡਾਕਟਰ ਪਰਦੀਪ ਸਿੰਘ ਸਾਬਕਾ ਮੀਤ ਪਰਧਾਨ ਮਿਉਂਨਸਪਲ ਕਮੇਟੀ ਟਾਂਡਾ ਅਚਾਨਕ ਅਕਾਲ ਚਲਾਣਾ ਕਰ ਗਿਆ। ਉਸ ਤੋਂ ਪਹਿਲਾਂ ਮੇਰੇ ਦਾਦਾ ਦਾਦੀ ਮਾਤਾ ਪਿਤਾ ਇਕ ਹੋਰ ਛੋਟਾ ਭਰਾ ਅਸ਼ਵਨੀ ਭਲਵਾਨ ਵੀ ਅਕਾਲ ਚਲਾਣਾ ਕਰ ਚੁੱਕੇ ਸਨ। ਬਹੁਤ ਲੋਕਾਂ ਦੀ ਹਮਦਰਦੀ ਮੇਰੇ ਤੇ ਮੇਰੇ ਪਰਿਵਾਰ ਨਾਲ ਸੀ। ਅਸੀਂ ਸੱਭ ਧਰਮਾਂ ਦਾ ਸਤਿਕਾਰ ਕਰਨ ਵਾਲੇ ਤੇ ਵਹਿਗੁਰੂ ਨੂੰ ਮੰਨਣ ਵਾਲੇ ਤੇ ਵਾਹਿਗੁਰੂ ਦਾ ਹੀ ਓਟ ਆਸਰਾ ਲੈਣ ਵਾਲੇ ਪਰਿਵਾਰ ਹਾਂ। ਸਾਡਾ ਇੱਕ ਬਹੁਤ ਹੀ ਨਿਕਟਵਰਤੀ ਦੋਸਤ ਹਰੀ ਸਿੰਘ ਨਿਹੰਗ ਭਰਾ ਦੇ ਭੋਗ ਤੋਂ ਬਾਅਦ ਮੈਨੂੰ ਕਹਿੰਦਾ ਭਾਜੀ ਤੁਹਾਨੂੰ ਇੱਕ ਬਾਬੇ ਕੋਲ ਲੈ ਕੇ ਜਾਣਾਂ ਹੈ ਉਹ ਤੁਹਾਡੇ ਪਰਿਵਾਰ ਤੇ ਆਈ ਸਾੜ ਸਤੀ ਦਾ ਉਪਾਅ ਕਰ ਦੇਵੇਗਾ ਕਿਉਂਕਿ ਥੋੜੇ ਸਮੇਂ ਵਿੱਚ ਹੀ ਤੁਹਾਡੇ ਪਰਿਵਾਰ ਵਿੱਚ ਬਹੁਤ ਮੌਤਾਂ ਹੋ ਚੁਕੀਆਂ ਹਨ। ਮੈਂ ਉਹਨੂੰ ਨਾਂਹ ਕਰ ਦਿੱਤੀ ਕਿ ਮੈਂ ਨਹੀਂ ਜਾਣਾਂ ਕਿਸੇ ਬਾਬੇ ਬੂਬੇ ਕੋਲ। ਪਰ ਹਰੀ ਸਿੰਘ ਨੇ ਅਗਲੇ ਦਿਨ ਮੇਰੇ ਮੈਡਮ ਨਾਲ ਗੱਲ ਕਰ ਲਈ ਤੇ ਮੈਡਮ ਮੈਨੂੰ ਕਹਿੰਦੇ ਤੁਸੀਂ ਹਰੀ ਸਿੰਘ ਨਾਲ ਚਲੇ ਜਾਓ ਜੇ ਤੁਹਾਡੇ ਮਨ ਬਾਬੇ ਦੀ ਗੱਲ ਨਾਂ ਲੱਗੀ ਤਾਂ ਨਾ ਮੰਨਿਓ ਪਰ ਜਾਣ ਵਿੱਚ ਕੀ ਹਰਜ ਹੈ। ਅਗਲੇ ਦਿਨ ਸ਼ਾਮ ਨੂੰ ਮੈਂ ਤੇ ਹਰੀ ਸਿੰਘ ਬਾਬੇ ਨੂੰ ਮਿਲਣ ਸ਼ਾਮ ਨੂੰ ਸੱਤ ਕ ਵਜੇ ਚਲ ਪਏ। ਹਰੀ ਸਿੰਘ ਨੇ ਦੱਸਿਆ ਸੀ ਕਿ ਬਾਬਾ ਜੀ ਰਾਤ ਅੱਠ ਵਜੇ ਤੋਂ ਬਾਰਾਂ ਵਜੇ ਤੱਕ ਚੌਂਕੀ ਭਰਦੇ ਹਨ। ਅਸੀਂ ਟਾਂਡੇ ਤੋਂ ਚੱਲ ਕੇ ਰਾਤ ਸਾਢੇ ਕ ਨੌਂ ਵਜੇ ਬਟਾਲੇ ਤੋਂ ਫਤਿਹਗੜ ਚੂੜੀਆਂ ਨੂੰ ਜਾਂਦੀ ਸੜਕ ਤੇ ਬਟਾਲੇ ਤੋਂ ਚਾਰ ਕਿਲੋਮੀਟਰ ਦੂਰ ਸਥਿਤ ਪਿੰਡ ਪਹੁੰਚ ਗਏ। ਅੱਗੇ ਬਾਬੇ ਕੋਲ ਪਹਿਲਾਂ ਹੀ ਇੱਕ ਪਰਿਵਾਰ ਪਹੁੰਚਾ ਹੋਇਆ ਸੀ। ਅਸੀ ਬਾਬੇ ਦੇ ਦਰਬਾਰ ਵਿੱਚ ਪਿਛੇ ਬਹਿ ਗਏ। ਬਾਬਾ ਧੂਣਾਂ ਧੁਖਾ ਕੇ ਅੱਖਾਂ ਬੰਦ ਕਰਕੇ ਬੈਠਾ ਸੀ। ਇਕ ਜੁਆਨ ਮੁੰਡਾ ਫੋਨ ਤੇ ਗੱਲ ਕਰ ਰਿਹਾ ਸੀ। ਉਸਨੇ ਦੱਸਿਆ ਕਿ ਬਾਬਾ ਜੀ ਪਰੀਤਮ ਭਾਜੀ ਕੋਰਟ ਵਿੱਚ ਪਹੁੰਚ ਗਏ ਨੇ। ਬਾਬਾ ਕਹਿੰਦਾ ਉਹਨਾਂ ਨੂੰ ਕਹਿ ਕੇ ਉਹ ਜੱਜ ਦਾ ਹੁਲੀਆ ਦੱਸਣ। ਫੋਨ ਵਾਲੇ ਬੰਦੇ ਨੇ ਪੁੱਛ ਕੇ ਦੱਸਿਆ ਕਿ ਜੱਜ ਗੋਰੀ ਲੇਡੀ ਹੈ ਤੇ ਉਸ ਦੇ ਵਾਲ ਕੱਟੇ ਹਨ ਨਜ਼ਰ ਦੀ ਚਿੱਟੀ ਐਨਕ ਲਾਈ ਹੈ ਚਿੱਟੀ ਕਮੀਜ਼ ਤੇ ਕਾਲੀ ਪੈਂਟ ਪਾਈ ਹੈ। ਗਲਬਾਤ ਤੋਂ ਪਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ