ਮੁੱਲ ਵਿਕਦਾ ਪਾਣੀ…..
ਮੇਰਾ ਅੰਮ੍ਰਿਤਸਰ ਤੋਂ ਇੱਕ ਦੋਸਤ ਹੈ ਜਤਿੰਦਰਪਾਲ ਸਿੰਘ l ਉਸਦੀ ਮੇਰੇ ਨਾਲ਼ ਜਾਣ ਪਹਿਚਾਣ ਤਕਰੀਬਨ 6-7 ਸਾਲ ਪਹਿਲਾਂ ਹੋਈ, ਜਦੋਂ ਉਹ “ਬੈਸਟ ਪਰਾਈਸ” ਲੁਧਿਆਣਾ ਵਿੱਚ ਨੌਕਰੀ ਕਰਦਾ ਸੀ l ਮੇਰੇ ਕੋਲ਼ ਉਹ ਅਕਸਰ ਕੰਮ ਦੇ ਸਿਲਸਿਲੇ ਵਿੱਚ ਆਉਂਦਾ ਹੁੰਦਾ ਸੀ l ਹੌਲ਼ੀ ਹੌਲ਼ੀ ਨੇੜਤਾ ਵਧ ਗਈ, ਫੇਰ ਉਹ ਆਉਂਦਾ ਤਾਂ ਕਾਫੀ ਦੇਰ ਬੈਠਦਾ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਚਲਦਾ ਰਹਿੰਦਾ l ਇੱਕ ਦਿਨ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਤੇ ਗੱਲ ਚੱਲ ਪਈ l ਜਤਿੰਦਰ ਨੇ ਇੱਕ ਬੜੀ ਮਜ਼ੇਦਾਰ ਗੱਲ ਸੁਣਾਈ l ਉਸਨੇ ਦੱਸਿਆ ਕਿ ਪੁਰਾਣੀ ਗੱਲ ਹੈ ਉਸਦੇ ਪਿਤਾ ਜੀ ਦੇ ਇੱਕ ਦੋਸਤ ਹਨ ਅੰਮ੍ਰਿਤਸਰ ਤੋਂ ਹੀ, ਜਿਨ੍ਹਾਂ ਨੂੰ ਉਹ ਸੁਭਾਸ਼ ਅੰਕਲ ਕਹਿ ਕੇ ਬੁਲਾਉਂਦਾ ਹੈ l ਉਹ ਇੱਕ ਦਿਨ ਜਤਿੰਦਰ ਹੁਰਾਂ ਦੇ ਘਰ ਆਏ ਤੇ ਇੱਕ ਇਨਵੀਟੇਸ਼ਨ ਕਾਰਡ ਦਿੱਤਾ l ਪਤਾ ਲੱਗਾ ਕੇ ਉਹ ਬਿਸਲੇਰੀ ਪਾਣੀ ਦਾ ਆਊਟਲੈੱਟ ਖੋਲ੍ਹਣ ਜਾ ਰਹੇ ਹਨ, ਇਹ ਉਸਦੇ ਹੀ ਮਹੂਰਤ ਦਾ ਸੱਦਾ ਪੱਤਰ ਹੈ l ਜਤਿੰਦਰ ਨੇ ਦੱਸਿਆ ਕੇ ਇਹ ਸੁਣ ਕੇ ਮੇਰੇ ਦਾਦਾ ਜੀ ਬੜਾ ਹੱਸੇ ਤੇ ਕਹਿਣ ਲੱਗੇ,”ਯਾਰ ਸੁਭਾਸ਼ ਤੂੰ ਪੰਜਾਬ ਚ ਪਾਣੀ ਵੇਚੇਂਗਾ? ਕਦੇ ਸੁਣਿਆ ਹੈ ਪੰਜਾਬ ਚ ਪਾਣੀ ਮੁੱਲ ਵਿਕਦਾ?” ਪਰ ਅੰਕਲ ਨੇ ਸੋਚ ਰੱਖਿਆ ਸੀ, ਸੋ ਕੰਮ ਸ਼ੁਰੂ ਕਰ ਦਿੱਤਾ l ਮਹੂਰਤ ਤੇ ਪਹੁੰਚੇ ਲੋਕ ਨਾਲ਼ੇ ਖਾਈ ਪੀਈ ਜਾਣ ਨਾਲ਼ੇ ਟਿੱਚਰਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ