ਕਹਾਣੀਕਾਰ
ਬੇਬੇ ਜੀ, ਮੇਰੀ ਕਾਪੀ ਨਹੀਂ ਲੱਭਦੀ,ਪਤਾ ਨਹੀਂ ਕਿਥੇ ਹੈ?
ਤੇਰੇ ਵੀਰ ਦੇ ਮੰਜੇ ਤੇ ਹੋਣੀ ਹੈ। ਬੇਬੇ ਜੀ ਨੇ ਕਿਹਾ।
ਰਾਣੋ ਰੋਂਦੀ ਤੜਪਦੀ ਸਾਰਿਆ ਚੀਜਾਂ ਫੋਲ ਰਹੀ ਸੀ।ਆ ਪਈ ਮੇਰੀ ਕਾਪੀ। ਸ਼ੁਕਰ ਹੈ ਰੱਬ ਜੀ ਦਾ, ਕਹਿੰਦੇ ਹੋਏ ਉ ਕਾਪੀ ਦੇਖਣ ਲੱਗੀ ਕਿ ਅਚਾਨਕ ਕਾਪੀ ਵਿੱਚੋ ਕੁਝ ਪੰਨੇ ਥੱਲੇ ਡਿੱਗ ਪਏ। ਰਾਣੋ ਚਿੱਠੀ ਪੜ੍ਹਨ ਲੱਗੀ।
ਪਿਆਰੇ ਬੇਬੇ ਜੀ ਤੇ ਬਾਪੂ ਜੀ,
ਮੈ ਆਭਾਗਾ ਸ਼ਾਇਦ ਤੁਹਾਨੂੰ ਆਖਰੀ ਚਿੱਠੀ ਲਿੱਖ ਰਿਹਾ ਹਾਂ। ਬੇਬੇ ਜੀ, ਬਾਪੂ ਜੀ ਦੇਖੋ ਵੀਰੇ ਦੀ ਚਿੱਠੀ, ਬੇਬੇ ਜੀ ਨੂੰ ਇਹ ਕਹਿ ਕੇ ਰਾਣੋ ਚਿੱਠੀ ਪੜ੍ਹਨ ਲੱਗੀ।
“ਪਿਆਰੇ ਬੇਬੇ ਜੀ ਤੇ ਬਾਪੂ ਜੀ,
ਮੈ ਅਭਾਗਾ ਸ਼ਾਇਦ ਤੁਹਾਨੂੰ ਇਹ ਆਖਰੀ ਚਿੱਠੀ ਲਿਖਣ ਲੱਗਾ। ਮੈਂਨੂੰ ਲਗਦਾ ਜਦੋਂ ਚਿੱਠੀ ਤੁਹਾਨੂੰ ਮਿਲੁ, ਮੈਂ ਤੁਹਾਡੇ ਤੋਂ ਦੂਰ ਜਾਂ ਚੁੱਕਿਆ ਹੋਵਾਗਾ। ਤੁਹਾਨੂੰ ਖੁਸ਼ ਹੋਣਾ ਚਾਹੀਦਾ, ਮੈਂ ਤੁਹਾਡੇ ਸਿਰ ਤੇ ਇਕ ਬੋਝ ਸੀ, ਮੈਂ ਤੁਹਾਨੂੰ ਬਹੁਤ ਤੰਗ ਕਰਦਾ ਸੀ, ਤੁਹਾਡਾ ਖਰਚਾ ਕਰਵਾਉਂਦਾ ਸੀ, ਪਰ ਹੁਣ ਤੁਹਾਨੂੰ ਕੋਈ ਤਕਲੀਫ਼ ਨਹੀਂ ਹੋਵੇ ਗੀ।
ਹੁਣ ਮੈਂ ਤੁਹਾਡੇ ਸਿਰ ਦਾ ਬੋਝ ਨਹੀਂ ਬਣਾਗਾ, ਮੇਰੀ ਲਈ ਸਾਰੀ ਦੁਨੀਆ ਪਈ ਹੈ। ਮੈਂ ਕਿਤੇ ਵੀ ਜਾ ਕੇ ਮਿਹਨਤ ਕਰਾਗਾ। ਪਰ ਤੁਹਾਡੇ ਸਿਰ ਦਾ ਬੋਝ ਨਹੀ ਬਣਾ ਗਾ। ਅਗਲੀ ਦੁਨੀਆ ਵਿਚ ਤੁਹਾਨੂੰ ਇਕ ਹੋਣਹਾਰ ਪੁੱਤਰ ਬਣ ਕੇ ਦਿਖਾਵਾ ਗਾ।
ਗਲਤੀਆਂ ਇਨਸਾਨਾਂ ਕੋਲ਼ ਹੁੰਦੀਆ ਨੇ, ਮੇਰੇ ਕੋਲ਼ ਵੀ ਹੋਈਆ ਹੋਣ ਗਿਆ। ਪਰ ਮੈਂਨੂੰ ਆਸ ਹੈ ਤੁਸੀਂ ਮੈਂਨੂੰ ਮਾਫ਼ ਕਰ ਦੇਵੋਗੇ। ਮੈਂਨੂੰ ਲੱਭਣ ਦੀ ਕੋਸ਼ਿਸ ਨਾ ਕਰਿਓ।
“ਤੁਹਾਡਾ,ਅਭਾਗਾ ਪੁੱਤਰ।”
“ਹਾਏ ਰੱਬਾ ਮੈਂ ਮਰ ਗਈ, ਚੰਦਰਿਆ ਤੈਨੂੰ ਕੀ ਦੁੱਖ ਸੀ। ਦੀਪ ਦੀ ਮਾਂ ਜੋਰ ਨਾਲ ਰੋਣ ਲੱਗੀ। ਰਾਣੋ ਵੀ ਰੋਣ ਲੱਗੀ। ਘਰ ਦੇ ਸਾਰੇ ਜੀਅ ਇਕੱਠੇ ਹੋ ਕੇ ਦੀਪ ਨੂੰ ਲੱਭਣ ਲੱਗ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ