ਇਕੋ ਡਾਇਲਾਗ———–
ਜਦੋਂ ਬੇਟਾ 5-6 ਸਾਲ ਦਾ ਈ ਸੀ ਤਾਂ ਘਰ ਦੇ ਸਾਹਮਣੇ ਪਾਰਕ ਵਿੱਚ ਕ੍ਰਿਕਟ ਖੇਡਦੇ ਮੁੰਡਿਆਂ ਨੂੰ ਵੇਖਦਾ ਰਹਿੰਦਾ। ਫਿਰ ਜਗ ਗਿਲਾਸ ਲਿਜਾਕੇ ਉਹਨਾਂ ਨੂੰ ਪਾਣੀ ਪਲਾਓਂਦੇ ਪਲਾਓਂਦੇ,ਖਿਡਾਰੀਆਂ ਦੇ ਬੈਟ ਬਲੇ ਤੇ ਕਿੱਟਾਂ ਸਾਂਭਦਾ ਸਾਭਂਦਾ ਆਪ ਵੀ ਟੀਮ ਦਾ ਮੈਂਬਰ ਬਣ ਗਿਆ। 9-10 ਸਾਲ ਦੀ ਉਮਰ ਚ ਪੂਰੀ ਤਰਾਂ ਬੜੇ ਮੁੰਡਿਆਂ ਨਾਲ ਖੇਡਣ ਲੱਗ ਗਿਆ
ਡੈਡੀ ਨੂੰ ਉਹਦਾ ਖੇਡਣਾ ਚੰਗਾ ਨਾ ਲਗਦਾ। ਡਾਕਟਰ, ਇੰਜੀਨੀਅਰ ਬਣਾਣਾ ਚਾਹੁੰਦਾ ਸੀ, ਖਿਡਾਰੀ ਨਹੀਂ। ਮੈਂਨੂੰ ਖੇਡਦੇ ਨੂੰ ਵਿਚੋਂ ਬੁਲਾਣ ਜਾਣਾ ਪੈਂਦਾ। ਬੱਚਾ ਮਿੰਨਤਾਂ ਕਰਦਾ ਕਿ ਥੋੜੀ ਗੇਮ ਰਹਿੰਦੀ ਪਰ ਮੈਨੂੰ ਦੁਬਾਰਾ ਜਾਕੇ ਖਿੱਚ ਕੇ ਲਿਆਣਾ ਪੈਂਦਾ। ਬੜਾ ਚੰਗਾ ਲਗਦਾ ਜਦੋਂ ਵੇਖਣ ਵਾਲੇ ਕਹਿੰਦੇ
” ਅੰਟੀ ਤੁਹਾਡਾ ਬੇਟਾ ਇਕ ਦਿਨ ਕ੍ਰਿਕਟ ਦਾ ਵੱਡਾ ਖਿਡਾਰੀ ਬਣੂਗਾ”
” ਜਦੋਂ ਨਵਜੋਤ ਸਿੱਧੂ ਰਿਟਾਇਰ ਹੋਕੇ ਟੀਮ ਚੋਂ ਬਾਹਰ ਆਏਗਾ ਤਾਂ ਮੇਰੇ ਸਰਦਾਰ ਬੇਟੇ ਨੇ ਜਾਣਾ” ਮੈਨੂੰ ਵੀ ਯਕੀਨ ਹੋ ਗਿਆ ਸੀ।ਓਦੋਂ ਇਹ ਪਟਕਾ ਬੰਨਦਾ ਸੀ।
ਫਿਰ ਜਦੋਂ ਵੀ ਕੋਈ ਕ੍ਰਿਕਟ ਦੀ ਗਲ ਕਰਦਾ ਤਾਂ ਮੈਰਾ ਇਹੀ ਡਾਇਲਾਗ ਹੁੰਦਾ
” ਇਕ ਸਰਦਾਰ ਨੇ ਬਾਹਰ ਆਣਾ ਤਾਂ ਮੇਰੇ ਪੁੱਤ ਸਰਦਾਰ ਨੇ ਜਾਣਾ ਟੀਮ ਚ”
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ