ਰੱਬ ਦਾ ਰੂਪ
ਕੁਝ ਸਾਲ ਪਹਿਲਾਂ ਹਰਜੋਤ ਸਿੰਘ ਨੇ ਸਾਡੇ ਸਕੂਲ ਵਿੱਚ ਬਾਰਵੀਂ ਪਾਸ ਕੀਤੀ ਸੀ ।ਬੜਾ ਹੋਣਹਾਰ ਮੁੰਡਾ ਸੀ ।ਬਹੁਤਾ ਹੀ ਸਾਊ ਜਿਹਾ …. ਕੁੜੀਆਂ ਵਰਗਾ ਮੁੰਡਾ ਸੀ ।ਹਰ ਮੁਕਾਬਲੇ ਵਿੱਚ ਭਾਗ ਲੈਣਾ ਤੇ ਅੱਵਲ ਆਉਣਾ । ਮੈਂ ਹਰਜੋਤ ਦੇ ਪਰਿਵਾਰ ਵਾਰੇ ਬਹੁਤਾ ਨਹੀ ਸੀ ਜਾਣਦਾ ….ਪਰ ਏਨਾ ਕੁ ਪਤਾ ਸੀ ਕਿ ਨਾਲ ਹੀ ਪੰਜ-ਸੱਤ ਕਿੱਲੋਮੀਟਰ ਤੇ ਉਹਦਾ ਪਿੰਡ ਸੀ ।ਰਾਜਪੂਤਾਂ ਦਾ ਮੁੰਡਾ ਸੀ ਇੱਕ ਆਮ ਜਿਹੇ ਘਰ ਦਾ ।
ਜਦੋਂ ਵੀ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਹੋਣੀ ਤਾਂ ਮੈਂ ਅਕਸਰ ਇੱਕ ਔਰਤ 40-45 ਕੁ ਸਾਲ ਦੀ ਸੀ ,ਜੋ ਸ਼ਾਇਦ ਉਹਦੀ ਮਾਤਾ ਸੀ ,ਨੂੰ ਹੀ ਸਕੂਲ ਆਉਂਦਾ ਦੇਖਦਾ ।ਹਰਜੋਤ ਬਾਰਵੀਂ ਪਾਸ ਕਰਕੇ ਚਲਾ ਗਿਆ ।
ਦੋ-ਤਿੰਨ ਸਾਲ ਬਾਦ ਉਹਦੀ ਛੋਟੀ ਭੈਣ ਮਹਿਕਦੀਪ ਨੇ ਸਾਇੰਸ ਗਰੁੱਪ ਵਿੱਚ ਦਾਖਲਾ ਲੈ ਲਿਆ ।ਮਹਿਕਦੀਪ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ।ਆਪਣੇ ਭਰਾ ਵਾਂਗ ਹੀ ਮਹਿਕਦੀਪ ਵੀ ਹਰ ਮੁਕਾਬਲੇ ਵਿੱਚ ਅੱਵਲ ਆਉਂਦੀ ।
ਮਹਿਕਦੀਪ ਵੀ ਬੇਹੱਦ ਸਾਊ ਤੇ ਮਿੱਠ-ਬੋਲੜੀ ਸੀ ।ਮਹਿਕਦੀਪ ਲਈ ਵੀ ਉਹਦੀ ਮਾਤਾ ਹੀ ਸਕੂਲ ਆਉਂਦੀ ।
ਬਾਰਵੀਂ ਦੇ ਨਤੀਜੇ ਵਿੱਚ ਮਹਿਕਦੀਪ ਪੰਜਾਬ ਦੀ ਮੈਰਿਟ ਵਿੱਚ ਆਈ ਸੀ ..ਸਾਰੇ ਬਹੁਤ ਖੁਸ਼ ਸਨ ।ਇੱਕ ਦਿਨ ਮਹਿਕਦੀਪ ਆਪਣੀ ਮਾਤਾ ਨਾਲ ਸਕੂਲ ਵਿੱਚੋਂ ਸਰਟੀਫਿਕੇਟ ਲੈਣ ਆਈ ਸੀ । ਮੈਂ ਵੀ ਉਹਦੀ ਮਾਤਾ ਜੀ ਨੂੰ ਵਧਾਈਆਂ ਦੇਣ ਚਲਾ ਗਿਆ ।ਮਹਿਕਦੀਪ ਸ਼ਾਇਦ ਆਪਣੇ ਕਲਾਸ ਇਨਚਾਰਜ ਕੋਲ ਗਈ ਉਹਦੇ ਮਾਤਾ ਜੀ ਇਕੱਲੇ ਹੀ ਸੀ ।
ਮੈਂ ਕਿਹਾ ਭੈਣ ਜੀ “ਵਧਾਈਆਂ” ਤੁਹਾਡੀ ਬੇਟੀ ਬਹੁਤ ਹੋਣਹਾਰ ਹੈ …ਤੁਸੀ ਬਹੁਤ ਵਧੀਆ ਪਰਵਰਿਸ਼ ਕੀਤੀ ਹੈ । ਤਾਂ ਉਹਦੀ ਮਾਤਾ ਦੇ ਅੱਖਾਂ ਵਿੱਚ ਅੱਥਰੂ ਆ ਗਏ …ਚੁੰਨੀ ਨਾਲ ਅੱਖਾਂ ਪੋਚਦੀ ਕਹਿੰਦੀ …ਸਰ ਮੈਂ ਇਹਦੀ ਮਾਂ ਨਹੀ ..ਮੈਂ ਇਹਦੀ “ਤਾਈ“ ਹਾਂ ।ਮਹਿਕਦੀਪ ਤੇ ਹਰਜੋਤ ਮੇਰੇ ਦਿਉਰ ਦੇ ਬੱਚੇ ਨੇ ..ਜਦੋਂ ਇਹ ਦੋਵੇਂ ਪੰਜ ਤੇ ਦੋ ਸਾਲ ਦੇ ਸੀ ਤਾਂ ਇੱਕ ਹਾਦਸੇ ਵਿੱਚ ਘਰੇ ਕਰੰਟ ਲੱਗਣ ਕਰਕੇ ਇਹਨਾਂ ਦੇ ਮਾਂ-ਬਾਪ ਦੋਵਾਂ ਦੀ ਹੀ ਮੌਤ ਗਈ ਸੀ ।
ਜਦੋਂ ਤੋਂ ਸੁਰਤ ਸੰਭਾਲੀ ਆ ਇਹਨਾਂ ਨੇ ਇਹ ਦੋਵੇਂ ਮੈਨੂੰ ਵੱਡੀ ਮੰਮੀ ਕਹਿੰਦੇ ਨੇ …ਆਪਣੇ ਮਾਂ-ਬਾਪ ਦੇ ਜਿਉਂਦੇ ਜੀਅ ਵੀ ਮੇਰੇ ਨਾਲ ਹੀ ਰਾਤ ਨੂੰ ਪੈਂਦੇ ਹੁੰਦੇ ਸੀ …ਆਪਣੀ ਮਾਂ ਨਾਲ ਰੌਲਾ ਪਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ