ਨਿੱਕੇ ਹੁੰਦਿਆਂ ਪੈਸਾ ਤੇ ਚਕਾਚੌਂਦ ਕਦੋਂ ਮੇਰੇ ਜਨੂੰਨ ਬਣ ਗਏ ਮੈਨੂੰ ਪਤਾ ਹੀ ਨਾ ਲੱਗਾ.!
ਅਕਸਰ ਹੀ ਘਰੇ ਆਏ ਪ੍ਰਾਹੁਣਿਆਂ ਦੀਆਂ ਕਾਰਾਂ ਗੱਡੀਆਂ ਵੱਲ ਗਹੁ ਨਾਲ ਤੱਕਦੀ ਰਹਿੰਦੀ..ਹੱਥ ਲਾ ਲਾ ਵੇਖਦੀ..ਜੀ ਕਰਦਾ ਅੰਦਰ ਬੈਠ ਕਿਧਰੇ ਦੂਰ ਚਲੀ ਜਾਵਾਂ..!
ਸੱਜੀਆਂ ਧੱਜੀਆਂ ਨਵੀਆਂ ਵਿਆਹੀਆਂ ਕੋਲ ਢੁੱਕ ਢੁੱਕ ਬੈਠਣਾ ਮੈਨੂੰ ਸਕੂੰਨ ਦਿੰਦਾ..ਪੜਾਈ ਇੱਕ ਵਾਧੂ ਜਿਹੀ ਚੀਜ ਲੱਗਦੀ..!
ਜਦੋਂ ਖੁਦ ਦੇ ਰਿਸ਼ਤੇ ਦਾ ਟਾਈਮ ਆਇਆ ਤਾਂ ਕੁਝ ਲੋਕ ਘਰਦਿਆਂ ਨੂੰ ਪਸੰਦ ਨਹੀਂ ਸਨ ਤੇ ਕੁਝ ਮੇਰੇ ਜਨੂੰਨ ਦੀ ਕਸਵੱਟੀ ਤੇ ਪੂਰੇ ਨਾ ਉੱਤਰੇ..!
ਅਖੀਰ ਜਿਸ ਤੇ ਉਂਗਲ ਧਰੀ ਮੈਥੋਂ ਦਸ ਸਾਲ ਵੱਡਾ ਸੀ..ਪਰ ਮਹਿੰਗੀਆਂ ਕਾਰਾਂ,ਗੁੱਟ ਤੇ ਬੰਨੀ ਘੜੀ ਦੇ ਲਿਸ਼ਕਾਰੇ ਅਤੇ ਬਣ ਠਨ ਕੇ ਵਿਚਰਨ ਦੇ ਤਰੀਕਿਆਂ ਤੋਂ ਇੰਝ ਲੱਗਾ ਕਾਫੀ ਵੱਡੇ ਸਿਲਸਿਲੇ ਦਾ ਮਾਲਕ ਸੀ..!
ਕੁਝ ਆਖਣ ਲੱਗੇ ਪਤਾ ਕਰ ਲੈਣਾ ਚਾਹੀਦਾ ਕੇ ਅਜੇ ਤੱਕ ਵਿਆਹ ਕਿਓਂ ਨਹੀਂ ਹੋਇਆ ਪਰ ਮੈਂ ਆਖਿਆ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ..!
ਛੇ ਮਹੀਨੇ ਸੁਫ਼ਨੇ ਵਾਂਙ ਲੰਘ ਗਏ..ਮਾਲਦੀਵ ਬੰਬੇ ਗੋਵਾ ਅਤੇ ਹੋਰ ਕਿੰਨੀਆਂ ਥਾਵਾਂ..ਡਲਹੌਜੀ ਸ਼ਿਮਲਾ ਤੇ ਐਵੇਂ ਸਨ ਜਿੱਦਾਂ ਆਪਣੇ ਸ਼ਹਿਰ ਦੇ ਹੀ ਮੁਹੱਲੇ ਹੋਣ..ਜਦੋਂ ਜੀ ਕਰਦਾ ਤੁਰ ਪੈਂਦੇ..!
ਫੇਰ ਹੌਲੀ ਹੌਲੀ ਇੱਕ ਗੱਲ ਮਹਿਸੂਸ ਕੀਤੀ ਕੇ ਉਹ ਹਰ ਰੋਜ ਕਿੰਨੀਆਂ ਸਾਰੀਆਂ ਦਵਾਈਆਂ ਲਿਆ ਕਰਦਾ ਸੀ..ਪੁੱਛਣ ਤੇ ਕੋਈ ਤੱਸਲੀਬਖਸ਼ ਜਵਾਬ ਨਾ ਮਿਲਦਾ..ਫੇਰ ਇੰਝ ਲੱਗਾ ਜਿੱਦਾਂ ਮੈਂਥੋਂ ਅੱਕ ਜਿਹਾ ਗਿਆ ਹੋਵੇ..ਪਰ ਮੈਨੂੰ ਮੇਰੇ ਬਟੂਏ ਅਤੇ ਕਰੈਡਿਟ ਕਾਰਡ ਬਰੋਬਰ ਭਰੇ ਭਰਾਏ ਮਿਲਦੇ..ਘਰੇ ਕੁਵੇਲੇ ਆਉਣ ਦਾ ਸਿਲਸਿਲਾ ਆਮ ਜਿਹਾ ਹੋ ਗਿਆ ਫੇਰ ਇੱਕਠੇ ਦੋ ਦੋ ਦਿਨ ਘਰੋਂ ਗਾਇਬ..ਮੈਨੂੰ ਖਿਝ ਚੜ੍ਹਦੀ..ਫੋਨ ਕਰਦੀ..ਤਾਂ ਅੱਗਿਓਂ ਬੰਦ ਆਉਂਦਾ..ਫੇਰ ਜਦੋਂ ਚੁੱਕਦਾ ਤਾਂ ਲੜ ਪਿਆ ਕਰਦਾ..ਇੱਕੋ ਜਵਾਬ ਅਖ਼ੇ ਬਿਜਨਸ ਟੂਰ ਤੇ ਹਾਂ..!
ਇੱਕ ਦਿਨ ਡਰਾਈਵਰ ਮੂਹੋਂ ਨਿੱਕਲ ਗਿਆ ਕੇ ਇਸੇ ਸ਼ਹਿਰ ਦੇ ਕਿਸੇ ਹੋਟਲ ਵਿਚ ਠਹਿਰਿਆ ਸੀ..ਮਗਰੋਂ ਕੰਸੋਵਾਂ ਅਤੇ ਸ਼ੰਕਾ ਨਵੀਰਤੀਆਂ ਦਾ ਇੱਕ ਨਾ ਮੁੱਕਣ ਵਾਲਾ ਸਿਲਸਿਲਾ ਸ਼ੁਰੂ ਹੋ ਗਿਆ..!
ਜਿਸਤਰਾਂ ਮੈਨੂੰ ਚਕਾਚੌਂਦ ਪ੍ਰਭਾਵਿਤ ਕਰਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ