ਕਹਿਣੀ ਤੇ ਕਰਨੀ
ਨੀਤਾ ਔ ਨੀਤਾ ਪਤਾ ਨਹੀਂ ਕਿੱਥੇ ਮਰ ਗਈ ਕੰਜ਼ਰੀ ਜਦੋਂ ਦੇਖੋ ਪਤਾ ਨਹੀਂ ਕਿਹੜੇ ਕੰਜਰ ਨੂੰ ਰੋਂਦੀ ਰਹਿੰਦੀ ਹੈ,ਸ਼ਿੰਦਰ ਨੇ ਸਤਿਸੰਗ ਤੋਂ ਆਉਂਦੇ ਹੀ ਆਪਣੀ ਨੂੰਹ ਨੀਤਾ ਤੇ ਗਾਲ੍ਹਾਂ ਦੀ ਬਰਸਾਤ ਕਰ ਦਿੱਤੀ, ਸ਼ਿੰਦਰ ਆਪਣੀ ਨੂੰਹ ਨੀਤਾ ਨੂੰ ਭੋਰਾ ਪਸੰਦ ਨਹੀਂ ਸੀ ਕਰਦੀ ਹਮੇਸ਼ਾਂ ਉਸ ਨੂੰ ਗਾਲ੍ਹਾਂ ਦਿੰਦੀ ਆਪਣੇ ਪੁੱਤ ਭਾਵ ਨੀਤਾ ਦੇ ਪਤੀ ਸੇਵਕ ਨੂੰ ਉਸ ਖ਼ਿਲਾਫ਼ ਭੜਕਾਉਂਦੀ ਰਹਿੰਦੀ,ਸੇਵਕ ਵੀ ਪੂਰਾ ਮਾਂ ਦੇ ਲਾਈਲੱਗ ਜਿੱਧਰ ਮਾਂ ਮੋਡ਼ਦੀ ਉਧਰ ਹੀ ਮੁੜ ਜਾਂਦਾ, ਮਾਂ ਦੇ ਆਖੇ ਲੱਗ ਨੀਤਾ ਨਾਲ ਲੜਦਾ ਉਸ ਦੀ ਮਾਰ ਕੁਟਾਈ ਕਰਦਾ।
ਆਪਣੀ ਸੱਸ ਦੀ ਆਵਾਜ਼ ਸੁਣ ਕੋਠੇ ਤੇ ਕੱਪੜੇ ਸੁੱਕਣੇ ਪਾਉਣ ਗਈ ਨੀਤਾ ਫਟਾਫਟ ਹੇਠਾਂ ਨੂੰ ਭੱਜੀ ਤੇ ਪੌੜੀਆਂ ਉਤਰਦੀ ਦਾ ਪੈਰ ਮੁੜ ਗਿਆ,ਦਰਦ ਨਾਲ ਚੀਕ ਉਸੇ ਪੌੜੀ ਤੇ ਬਹਿ ਗਈ ਉਸ ਦੀ ਚੀਕ ਸੁਣਕੇ ਸ਼ਿੰਦਰ ਬੋਲੀ ਚੱਲ ਹੁਣ ਆ ਕੇ ਹੇਠਾਂ ਚਾਹ ਕਰਕੇ ਦੇ ਮੈਨੂੰ ਨਾਲੇ ਇਹ ਖੇਖਣ ਜਿਹੇ ਕਰਕੇ ਮੈਨੂੰ ਨਾ ਦਿਖਾਇਆ ਕਰ,ਮੈਂ ਤਾਂ ਉਸ ਘੜੀ ਨੂੰ ਕੋਸਦੀ ਹਾਂ ਜਦੋਂ ਤੈਨੂੰ ਚੰਦਰੀ ਨੂੰ ਵਿਆਹ ਕੇ ਲਿਆਈ ਸੀ,ਨੀਤਾ ਨੂੰ ਕੋਸਦੀ ਸ਼ਿੰਦਰ ਆਪਣੇ ਕਮਰੇ ਵਿੱਚ ਚਲੀ ਗਈ।
ਨੀਤਾ ਦਰਦ ਨਾਲ ਸਿਸਕਦੀ ਹੌਲੀ ਹੌਲੀ ਪੌੜੀਆਂ ਤੋਂ ਹੇਠਾਂ ਉਤਰ ਰਸੋਈ ਵਿੱਚ ਚਲੀ ਗਈ ਸੱਸ ਲਈ ਚਾਹ ਧਰਦੀ ਨੇ ਸੋਚਿਆ ਚੱਲ ਆਪਣੇ ਲਈ ਵੀ ਇੱਕ ਕੱਪ ਬਣਾ ਲੈਂਦੀ ਹਾਂ ਥੋੜਾ ਬੈਠ ਕੇ ਚਾਹ ਪੀ ਲਵਾਂਗੀ ਤਾਂ ਸ਼ਾਇਦ ਪੈਰ ਦਾ ਦਰਦ ਵੀ ਕੁਝ ਠੀਕ ਹੋ ਜਾਵੇ,ਇਨ੍ਹਾਂ ਸੋਚ ਨੀਤਾ ਨੇ ਆਪਣੇ ਲਈ ਵੀ ਚਾਹ ਨਾਲ ਬਣਾ ਲਈ,ਚਾਹ ਨੂੰ ਅਜੇ ਕੱਪਾਂ ਵਿਚ ਪਾਇਆ ਹੀ ਸੀ ਕਿ ਗੇਟ ਦੀ ਬੈੱਲ ਵੱਜੀ ਤੇ ਦੇਖਿਆ ਉਨ੍ਹਾਂ ਦੀ ਗੁਆਂਢਣ ਮਹਿੰਦਰ ਜਿਸ ਦੀ ਕਿ ਉਸ ਦੀ ਸੱਸ ਸ਼ਿੰਦਰ ਨਾਲ ਪੂਰੀ ਬਣਦੀ ਸੀ ਦੋਵੇਂ ਸਤਸੰਗ ਵੀ ਇਕੱਠਿਆਂ ਹੀ ਜਾਂਦੀਆਂ ਸਨ ਅੰਦਰ ਆਈ ਤੇ ਆਉਂਦੀ ਨੇ ਹੀ ਆਖਿਆ ਨੀਤਾ ਆਪਣੀ ਸੱਸ ਦੀ ਜੇ ਚਾਹ ਬਣਾਉਣ ਲੱਗੀ ਏਂ ਤਾਂ ਨਾਲ ਮੇਰੀ ਵੀ ਬਣਾ ਲਈ ਇੰਨਾ ਆਖ ਉਹ ਸ਼ਿੰਦਰ ਦੇ ਕਮਰੇ ਵਿੱਚ ਚਲੀ ਗਈ।
ਨੀਤਾ ਨੇ ਚਾਹ ਦੇ ਕੱਪ ਟਰੇਅ ਵਿੱਚ ਰੱਖਦੀ ਨੇ ਸੋਚਿਆ ਮੇਰੀ ਕਿਸਮਤ ਵਿੱਚ ਚਾਹ ਨਹੀਂ ਸੀ ਅੰਦਰ ਦੇ ਆਉਂਦੀ ਹਾਂ ਮੈਂ ਆਪਣੇ ਲਈ ਹੋਰ ਬਣਾ ਲਵਾਂਗੀ,ਨੀਤਾ ਚਾਹ ਲੈ ਆਪਣੀ ਸੱਸ ਸ਼ਿੰਦਰ ਦੇ ਕਮਰੇ ਵਿੱਚ ਲੰਗੜਾਉਂਦੀ ਹੋਈ ਗਈ,ਉਸ ਨੂੰ ਇਸ ਤਰ੍ਹਾਂ ਤੁਰਦਾ ਦੇਖ ਮਹਿੰਦਰ ਕੌਰ ਬੋਲੀ ਨੀ ਕੁੜੇ ਨੀਤਾ ਕੀ ਹੋ ਗਿਆ ਤੈਨੂੰ ਇਸ ਤਰ੍ਹਾਂ ਕਿਉਂ ਤੁਰ ਰਹੀ ਏਂ,ਨੀਤਾ ਕੋਈ ਜਵਾਬ ਦਿੰਦੀ ਇਸ ਤੋਂ ਪਹਿਲਾਂ ਹੀ ਸ਼ਿੰਦਰ ਬੋਲੀ ਕੁਝ ਨੀ ਕੁੜੇ ਸਭ ਚੋਚਲੇ ਨੇ ਇਸ ਦੇ ਕੰਮ ਨਾ ਕਰਨ ਦੇ,ਮਹਿੰਦਰ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ