ਮੋਰਚਾ ਆਰੰਭ
19 -7-1982
1982 ਜੁਲਾਈ ਮਹੀਨੇ ਸੰਤ ਜਰਨੈਲ ਸਿੰਘ ਦੀ ਵਾਹਵਾ ਬਿਮਾਰ ਹੋ ਗਏ , ਜਿਸ ਕਰਕੇ ਮਹਿਤੇ ਆ ਗਏ। ਬਹੁਤ ਸੰਗਤ ਤੇ ਮਹਾਂਪੁਰਖ ਮਿਲਣ ਆਉਂਦੇ ਰਹੇ। ਇਨ੍ਹੀਂ ਦਿਨੀਂ ਸੰਤ ਉਤਮ ਸਿੰਘ ਖਡੂਰ ਸਾਹਿਬ ਵਾਲੇ ਹਾਲ ਪੁੱਛਣ ਆਏ। ਜਾਣ ਲੱਗਿਆਂ ਸੰਤ ਜੀ ਨੇ ਸਿੰਘਾਂ ਨੂੰ ਕਿਹਾ , ਇਨ੍ਹਾਂ ਨੂੰ ਆਪਣੀ ਜੀਪ ਤੇ ਛੱਡ ਕੇ ਆਓ। ਤਿੰਨ ਸਿੰਘ ਡਰਾਈਵਰ ਭਾਈ ਅਜਾਇਬ ਸਿੰਘ , ਭਾਈ ਜਗੀਰ ਸਿੰਘ ਮਹੰਤ, ਭਾਈ ਨਰਿੰਦਰ ਸਿੰਘ ਨੰਦੂ , ਬਾਬਾ ਜੀ ਨੂੰ ਖਡੂਰ ਸਾਹਿਬ ਛੱਡ ਕੇ ਵਾਪਸ ਆ ਰਹੇ ਸੀ ਤਾਂ ਬਾਬੇ ਬਕਾਲੇ ਪੁਲਿਸ ਵਾਲਿਆਂ ਗੱਡੀ ਸਮੇਤ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸਿੰਘਾਂ ਦੀ ਪੈਰਵਾਈ ਕਰਦਿਆਂ ਭਾਈ ਅਮਰੀਕ ਸਿੰਘ ਜੀ ਸਮੇਤ ਕੁਝ ਸਿੰਘ ਬਾਬੇ ਬਕਾਲੇ ਗਏ ਪਰ ਗੱਲ ਨਾ ਬਣੀ। 19 ਜੁਲਾਈ ਨੂੰ ਭਾਈ ਅਮਰੀਕ ਸਿੰਘ , ਬਾਬਾ ਠਾਰਾ ਸਿੰਘ ਜੀ , ਸਿੱਧੇ ਜ਼ਿਲ੍ਹਾ ਕਚਹਿਰੀਆਂ ਚਲੇ ਗਏ। ਉਥੇ ਪੁਲਸ ਨੇ ਏਨਾ ਦੋਵਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
19 ਤਾਰੀਖ਼ ਨੂੰ ਦੁਪਿਹਰੇ 1 ਵਜੇ ਸੰਤਾਂ ਨੂੰ ਖ਼ਬਰ ਮਿਲੀ ਕਿ ਭਾਈ ਅਮਰੀਕ ਸਿੰਘ , ਬਾਬਾ ਠਾਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚਾਹੇ ਡਾਕਟਰ ਆਰਾਮ ਨੂੰ ਕਹਿੰਦੇ ਸੀ ਪਰ ਬੇਪਰਵਾਹ ਸੰਤ ਜੀ ਉਸੇ ਵੇਲੇ ਸ੍ਰੀ ਦਰਬਾਰ ਸਾਹਿਬ ਨੂੰ ਚੱਲ ਪਏ। ਢਾਈ ਕੁ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
kewal singh brar
Good efforts