ਬਲਵੰਤ ਗਾਰਗੀ ਲਿਖਦਾ ਏ ਕੇ ਨਿੱਕੇ ਹੁੰਦਿਆਂ ਬੇਬੇ ਸਾਨੂੰ ਦੋਹਾਂ ਭਰਾਵਾਂ ਨੂੰ ਪਿੰਡ ਦੇ ਭਾਈ ਕੋਲ ਲੈ ਗਈ..ਪੁੱਛਣ ਲੱਗੀ ਦੋਹਾਂ ਵਿਚੋਂ ਕਿਸਨੂੰ ਪੜਾਵਾਂ..ਦੋਹਾਂ ਨੂੰ ਪੜਾਉਣ ਦੀ ਗੁੰਜਾਇਸ਼ ਹੈਨੀ..!
ਭਾਈ ਜੀ ਨੇ ਬੇਧਿਆਨੀ ਵਿੱਚ ਹੀ ਮੇਰੇ ਤੇ ਉਂਗਲ ਰੱਖ ਦਿੱਤੀ..ਬੇਬੇ ਨੇ ਮੈਨੂੰ ਗੁਰੂਦੁਆਰੇ ਵਿੱਚ ਹੀ ਚਲਦੇ ਸਕੂਲ ਵਿੱਚ ਭਰਤੀ ਕਰਵਾ ਦਿੱਤਾ..ਅਸੀਂ ਰੋਜ ਜਾਂਦੇ ਅਤੇ ਸਾਰਾ ਦਿਨ ਖੇਡ ਮੱਲ ਕੇ ਵਾਪਿਸ ਪਰਤ ਜਾਂਦੇ..!
ਇੱਕ ਦਿਨ ਰੌਲਾ ਪੈ ਗਿਆ..ਬਾਬਾ ਜੀ ਆ ਗਏ..ਬਾਬਾ ਜੀ ਆ ਗਏ..ਕੀ ਵੇਖਿਆ ਦੂਰੋਂ ਨੀਲਾ ਬਾਣਾ ਪਾਈ ਘੋੜੇ ਤੇ ਚੜੇ ਇੱਕ ਬਾਬਾ ਜੀ ਸਾਡੇ ਵੱਲ ਆ ਰਹੇ ਸਨ..ਓਹਨਾ ਆਉਂਦਿਆ ਹੀ ਸਾਡੇ ਸਾਰਿਆਂ ਨੂੰ ਗਹੁ ਨਾਲ ਤੱਕਿਆ..ਮੇਰੇ ਤੇ ਨਜਰ ਟਿੱਕ ਗਈ..ਪੁੱਛਣ ਲੱਗੇ ਖੇਡਣ ਆਇਆਂ?
ਆਖਿਆ ਨਹੀਂ ਪੜਨ..
ਅੱਗੋਂ ਆਖਣ ਲੱਗੇ ਫੇਰ ਸਬਕ ਸੁਣਾ..!
ਆਖਿਆ ਸਬਕ ਤੇ ਤੁਸਾਂ ਅਜੇ ਦਿੱਤਾ ਹੀ ਨਹੀਂ..!
ਫੇਰ ਘੋੜੇ ਤੇ ਚੜੇ ਚੜਾਇਆਂ ਹੀ ਹੱਥ ਵਿੱਚ ਫੜੇ ਨੇਜੇ ਦੀ ਨੋਕ ਨਾਲ ਭੋਏਂ ਤੇ ਪਹਿਲਾਂ ਏਕਾ ਵਾਹਿਆ ਫੇਰ ਓਅੰਕਾਰ ਲਿਖ ਦਿੱਤਾ..ਫੇਰ ਆਖਣ ਲੱਗੇ ਪੁੱਤਰ ਇਹ ਹੈ ਤੇਰਾ ਸਬਕ..!
ਬਲਵੰਤ ਗਾਰਗੀ ਲਿਖਦਾ ਕੇ ਮਗਰੋਂ ਮੈਨੂੰ ਮਿਲੇ ਜਿੰਦਗੀ ਦੇ ਸਾਰੇ ਸਬਕ ਬਾਬੇ ਜੀ ਦੇ ਭੋਏਂ ਤੇ ਵਾਹੇ ਇਸ ਪਹਿਲੇ ਸਬਕ ਦੀ ਸੰਥਿਆ ਵਿੱਚ ਹੀ ਸੀਮਤ ਹੋ ਕੇ ਰਹਿ ਗਏ..!
ਸ਼ਿਵ ਕੁਮਾਰ ਬਟਾਲਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ