ਬਖਸ਼ਿਸ (ਭਾਗ-ਪਹਿਲਾ)———-
ਸ਼ਾਮ ਪਸਰ ਆਈ ਸੀ। ਮੌਸਮ ਬਦਲ ਰਿਹਾ ਸੀ ਅਤੇ ਹਲਕੀ ਹਲਕੀ ਠੰਡ ਵੀ ਪੈਰ ਪਸਾਰ ਰਹੀ ਸੀ। ਉਹ ਅਤੇ ਉਸਦੇ ਸਾਥੀ ਅਜੇ ਵੀ ਬੇਸੁੱਧ ਪਏ ਸਨ। ਪਤਾ ਨਹੀ ਕਿੰਨੇ ਕੁ ਘੰਟੇ ਬੀਤ ਚੁੱਕੇ ਸਨ। ਉਸਦੇ ਕੰਨ੍ਹਾਂ ਵਿੱਚ ਪਾਠੀ ਦੀ ਪਾਠ ਕਰਨ ਦੀ ਆਵਾਜ ਅਤੇ ਕਿਸੇ ਬੱਚੇ ਦੇ ਰੌਣ ਦੀ ਆਵਾਜ ਰਲਗੱਡ ਹੋ ਰਹੀਆਂ ਸਨ। ਉਸਨੇ ਕੰਨ੍ਹਾਂ ਉੱਤੇ ਹੱਥ ਧਰ ਆਵਾਜਾਂ ਨੂੰ ਰੋਕਣ ਦਾ ਨਾਕਾਮਯਾਬ ਜਿਹਾ ਯਤਨ ਕੀਤਾ ਪਰ ਜਵਾਕ ਦੇ ਰੌਣ ਦੀ ਆਵਾਜ ਹੋਰ ਵੀ ਤਿੱਖੀ ਹੋ ਗਈ। ਉਸਨੇ ਅੱਖਾਂ ਉੱਤੇ ਜ਼ੋਰ ਪਾ ਕੇ ਇੱਧਰ- ਉੱਧਰ ਦੇਖਿਆ। ਵਾਕਈ ਹੀ ਇੱਕ ਨਿੱਕਾ ਜਿਹਾ ਜਵਾਕ ਉੱਥੇ ਪਿਆ ਰੋ ਰਿਹਾ ਸੀ। ਪਹਿਲਾਂ ਉਸਨੂੰ ਲੱਗਾ ਕਿ ਸ਼ਾਇਦ ਉਸਨੂੰ ਕੋਈ ਭੁਲੇਖਾ ਲੱਗਾ ਹੈ ਪਰ ਕੋਲ ਜਾ ਕੇ ਦੇਖਿਆ ਤਾਂ ਚਿੱਟੇ ਕੱਪੜੇ ਵਿੱਚ ਲਪੇਟਿਆ ਇੱਕ ਨਵਜੰਮਿਆਂ ਜਵਾਕ ਸੀ। ਕੋਲ ਇੱਕ ਲਿਫਾਫ਼ੇ ਵਿੱਵ ਕੁੱਝ ਲੀੜੇ ਅਤੇ ਦੁੱਧ ਵਾਲੀ ਬੋਤਲ ਵੀ ਸੀ। ਉਸਨੇ ਟੋਹ ਕੇ ਦੇਖਿਆ ਤਾਂ ਬੋਤਲ ਵਿਚਲਾ ਦੁੱਧ ਅਜੇ ਵੀ ਕੋਸਾ ਸੀ। ਉਸਨੇ ਜਵਾਕ ਚੱਕ ਕੇ ਬੋਤਲ ਉਸਦੇ ਮੂੰਹ ਨਾਲ ਲਾ ਦਿੱਤੀ। ਰੋਂਦਾ ਜਵਾਕ ਉਸਦੀ ਛੋਹ ਪਾ ਕੇ ਨਿਸ਼ਚਿੰਤ ਹੋ ਗਿਆ ਅਤੇ ਦੁੱਧ ਪੀਣ ਲੱਗ ਪਿਆ।
ਉਸਨੂੰ ਬੇਹੱਦ ਹੈਰਾਨਗੀ ਹੋ ਰਹੀ ਸੀ ਕਿ ਕੋਈ ਕਿਵੇਂ ਆਪਣੇ ਢਿੱਡ ਤੋਂ ਜੰਮੇ ਨੂੰ ਇੰਜ ਸੁੰਨਸਾਨ ਥਾਂ ਤੇ ਨਸ਼ੇੜੀਆਂ ਦੇ ਕੋਲ ਛੱਡ ਕੇ ਜਾ ਸਕਦਾ ਸੀ। ਉਸਨੇ ਇੱਧਰ ਉੱਧਰ ਦੇਖਿਆ ਪਰ ਸੁੰਨ੍ਹੇ ਸ਼ਮਸ਼ਾਨ ਘਾਟ ਵਿੱਚ ਸਿਵਾਏ ਉਸਦੇ ਸਾਥੀਆਂ ਦੇ ਹੋਰ ਕੋਈ ਨਹੀ ਸੀ। ਚੰਗਾ ਬੰਦਾ ਤਾਂ ਇੱਧਰ ਉਂਜ ਵੀ ਮੂੰਹ ਨਹੀ ਸੀ ਕਰਦਾ। ਬੱਸ ਇਹ ਉਸ ਵਰਗੇ ਹੋਰ ਮੁੰਡਿਆਂ ਦਾ ਟਿਕਾਣਾ ਸੀ ਜੋ ਟੀਕੇ ਲਾ ਲਾ ਬੇਸੁੱਧ ਹੋ ਕੇ ਪਏ ਰਹਿੰਦੇ। ਹੈਰਾਨੀ ਤਾਂ ਇਸ ਗੱਲ ਦੀ ਸੀ ਕਿ ਉਸਦੇ ਨਾਲ ਵਾਲੇ ਅਜੇ ਵੀ ਉਵੇਂ ਹੀ ਪਏ ਸਨ ਫਿਰ ਜਵਾਕ ਦੀ ਆਵਾਜ ਉਸਨੂੰ ਹੀ ਕਿਉਂ ਸੁਣੀ। ਉਹ ਜਵਾਕ ਨੂੰ ਉੱਥੇ ਛੱਡ ਕੇ ਜਾਣ ਬਾਰੇ ਸੋਚ ਵੀ ਨਹੀ ਸਕਦਾ ਸੀ। ਬੱਚਾ ਸ਼ਾਇਦ ਰੋ ਰੋ ਕੇ ਥੱਕ ਚੁੱਕਾ ਸੀ। ਉਸਦੀ ਬੁੱਕਲ ਦਾ ਨਿੱਘ ਪਾ ਸੌ ਗਿਆ ਸੀ। ਉਹ ਜਵਾਕ ਨੂੰ ਮੋਢੇ ਲਾ ਹਨੇਰਾ ਹੋਣ ਤੋਂ ਪਹਿਲੋਂ ਉੱਥੋਂ ਤੁਰ ਪਿਆ ਸੀ। ਜਵਾਕ ਦੇ ਨਾਲ ਉਸਨੂੰ ਇੱਕ ਅਣਕਹੀ ਜ਼ਿੰਮੇਵਾਰੀ ਦਾ ਅਹਿਸਾਸ ਹੋ ਰਿਹਾ ਸੀ। ਇਹ ਅਹਿਸਾਸ ਉਸਨੂੰ ਪਤਾ ਨਹੀ ਕਿੰਨੇ ਸਮੇਂ ਬਾਅਦ ਹੋਇਆ ਸੀ।
ਪਾਠੀ ਸਾਹਿਬਾਨ ਗੁਰੂਘਰ ਵਿੱਚ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਸਨ। ਪਹਿਲਾਂ ਉਸਨੇ ਗੁਰੂਘਰ ਜਾਣ ਦੀ ਸੋਚੀ ਪਰ ਜਦੋਂ ਆਪਣੇ ਵੱਲ ਧਿਆਨ ਮਾਰਿਆ ਤਾਂ ਉਹ ਬਾਹਰੋਂ ਹੀ ਸਿਰ ਝੁਕਾ ਅੱਗੇ ਲੰਘ ਗਿਆ। ਉਹ ਜਵਾਕ ਨੂੰ ਲੈ ਕੇ ਛੇਤੀ ਤੋਂ ਛੇਤੀ ਕਿਸੇ ਸੁਰੱਖਿਅਤ ਥਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ