“ਪੁੱਠੀ ਮੱਤ” ਕਹਾਣੀ
ਮੈਨੂੰ ਬਲਵੀਰ ਕੋਲ ਆਏ ਨੂੰ ਅੱਧਾ ਘੰਟਾ ਹੋ ਗਿਆ ਸੀ , ਪਰ ਉਸਨੇ ਆਪਣੀ ਚੁੱਪੀ ਨਹੀਂ ਸੀ ਤੋੜੀ । ਬਸ ਹੇਠਾਂ ਵੱਲ ਨੂੰ ਸਿਰ ਸੁੱਟ ਕੇ ਬੈਠਾ ਹੋਇਆ ਸੀ ਜਿਵੇਂ ਕਿ ਕਿਸੇ ਡੂੰਘੇ ਸਦਮੇ ਚ ਹੋਵੇ । ਅਖੀਰ ਮੈਂ ਅੱਕ ਕੇ ਆਖਿਆ ਕਿ ਕੋਈ ਗੱਲ ਕਰਨੀ ਹੈ ਜਾਂ ਮੈਂ ਚਲਾ ਜਾਂਵਾਂ ? ਮੇਰੇ ਸਖਤੀ ਭਰੇ ਲਹਿਜ਼ੇ ਨੂੰ ਦੇਖ ਕੇ ਉਹ ਆਵਦੀ ਕਹਾਣੀ ਦੱਸਣ ਲੱਗਾ ,” ਕੀ ਦੱਸਾਂ ਯਾਰ ਪੰਜ ਭਰਾ ਇੱਕੋ ਘਰ ਵਿੱਚ ਰਹਿਨੇ ਆਂ ਜਿੰਨ੍ਹਾਂ ਚੋਂ ਇੱਕ ਦੁਬਈ ਡਰਾਇਵਰੀ ਕਰਦਾ । ਡੇਢ ਕੁ ਸਾਲ ਪਹਿਲਾਂ ਉਹਨੇ ਬਾਪੂ ਨੂੰ ਬੇਝਿਜਕ ਅੱਡ ਹੋਣ ਬਾਰੇ ਕਹਿ ਦਿੱਤਾ । ਉਹ ਸੁਭਾਅ ਦਾ ਗਰਮ ਸੀ ਤਾਂ ਬਾਪੂ ਨੇ ਜ਼ਿਆਦਾ ਕੁਝ ਨਾ ਕਿਹਾ । ਉਹ ਆਵਦੀ ਪਤਨੀ ਤੇ ਦੋ ਬੱਚਿਆਂ ਨਾਲ ਚੁਬਾਰੇ ਚ ਅੱਡ ਹੋ ਗਿਆ । ਸਿਵਾਏ ਆਪਣੀ ਪਤਨੀ ਤੇ ਦੋਹਾਂ ਬੱਚਿਆਂ ਦੇ ਉਹ ਕਿਸੇ ਨੂੰ ਬਾਹਰੋਂ ਗਿਫਟ ਵਗੈਰਾ ਨਾ ਭੇਜਦਾ ਤੇ ਨਾ ਹੀ ਜਿਆਦਾ ਫੋਨ ਲਾਉਂਦਾ । ਇਸ ਇੱਕ ਡੇਢ ਸਾਲ ਵਿੱਚ ਹੀ ਉਸਨੇ 6-7 ਲੱਖ ਬੈਂਕ ਚ ਜੋੜ ਲਿਆ ਅਤੇ ਆਪਣੇ ਕਮਰੇ ਵਿੱਚ ਹਰੇਕ ਸੁੱਖ ਸਹੂਲਤ ਦੀ ਚੀਜ਼ ਦਾ ਪ੍ਰਬੰਧ ਕਰ ਲਿਆ । ਉਹ ਜਦੋਂ ਕਦੇ ਇੰਡੀਆ ਛੁੱਟੀ ਕੱਟਣ ਆਉਂਦਾ ਹੈ ਤਾਂ ਬਾਪੂ ਆਪ ਉਹਨੂੰ ਮਿਲਣ ਜਾਂਦਾ ਹੈ ਤੇ ਮੇਰੇ ਮੂਹਰੇ ਉਹਦੀ ਤਾਰੀਫ ਕਰਦਾ ਹੈ ਕਿ ਉਹਨੇ ਏਨਾ ਕੁਝ ਬਣਾ ਲਿਆ ।
ਦੂਜੇ ਪਾਸੇ ਮੇਰੀ ਸਰਕਾਰੀ ਨੌਕਰੀ ਹੈ ਬੈਂਕ ਦੀ । ਮੇਰੀ 37 ਹਜ਼ਾਰ ਤਨਖਾਹ ਆਉਂਦੀ ਮਗਰੋਂ ਹੈ ਲੱਗ ਪਹਿਲਾਂ ਜਾਂਦੀ ਹੈ । ਕਾਰਨ ਇਹ ਕਿ ਦੁਜੇ ਤਿੰਨੇਂ ਭਰਾ ਭਾਵੇਂ ਆਵਦਾ ਕਮਾਉਂਦੇ ਹਨ ਪਰ ਘਰੇ ਕੁਝ ਨਹੀਂ ਦਿੰਦੇ । ਤਿੰਨਾਂ ਦੇ ਦੋ ਦੋ ਬੱਚੇ ਨੇ ਪਰ ਕੋਈ ਚਿੰਤਾ ਨਹੀਂ । ਬਾਪੂ ਦੀ 15 ਹਜ਼ਾਰ ਪੈਨਸ਼ਨ ਹੈ ਪਰ ਉਹ ਆਵਦੇ ਪੈਸੇ ਵਰਤਦਾ ਨਹੀਂ । ਗੈਸ ਸਲੰਡਰ,ਸਬਜ਼ੀ, ਬਿਜਲੀ ਦਾ ਬਿੱਲ , ਬੱਚਿਆਂ ਦੀਆਂ ਫੀਸਾਂ ਆਦਿ ਸਾਰਾ ਬੋਝ ਮੇਰੇ ਤੇ ਪਾਇਆ ਹੋਇਆ ਹੈ । ਜਦੋਂ ਕੁਆਰਾ ਸੀ ਓਦੋਂ ਮਹਿਸੂਸ ਨਹੀਂ ਸੀ ਹੁੰਦਾ ਪਰ ਹੁਣ ਮੇਰਾ ਵਿਆਹ ਵੀ ਹੋਗਿਆ ਤੇ ਚਾਰ ਸਾਲ ਦਾ ਬੱਚਾ ਵੀ । ਮੈਂ ਅੱਜ ਤੱਕ ਉਹਨੂੰ ਕਿਤੇ ਬਾਹਰ ਲਿਜਾ ਨੀ ਸਕਿਆ , ਕੋਈ ਵਧੀਆ ਚੀਜ਼ ਦੁਆ ਨੀ ਸਕਿਆ ਕਿਉਂਕਿ ਜੇ ਉਹਨੂੰ ਦੁਆ ਦਿੱਤੀ ਤਾਂ ਘਰੇ ਕਲੇਸ਼ ਪੈ ਜਾਊ ਕਿ ਹਰੇਕ ਦੇ ਬੱਚੇ ਨੂੰ ਬਰਾਬਰ ਚੀਜ਼ ਲਿਆ ਕੇ ਦੇ । ਮੈਂ ਸ਼ੁਰੂ ਤੋਂ ਹੀ ਦੱਬੂ ਸੀ ਤੇ ਮੈਨੂ ਦਬਾਅ ਲਿਆ ਗਿਆ । ਜੇਕਰ ਮੇਰੀ ਘਰਵਾਲੀ ਜਾਂ ਬੱਚਾ ਕੋਈ ਖਾਣ ਵਾਲੀ ਚੀਜ਼ ਮੰਗਾਉਂਦੇ ਹਨ ਤਾਂ ਮੈਨੂੰ ਲੁਕੋ ਕੇ ਲਿਆਉਣੀ ਪੈਂਦੀ ਹੈ । ਹੋਰ ਤਾਂ ਹੋਰ ਮੇਰੀ ਘਰਵਾਲੀ msc, b.ed ਹੈ ਤੇ ਯੂਨੀਵਰਸਿਟੀ ਦੀ ਪੜ੍ਹੀ ਹੋਈ ਹੈ ਪਰ ਘਰਦੇ ਚਾਹੁੰਦੇ ਕੇ ਇਹ ਸਾਡੇ ਹੁਕਮ ਅਨੁਸਾਰ ਹੀ ਚੱਲੇ । ਮੇਰੇ ਤੇ ਏਨਾ ਪਰੈਸ਼ਰ ਹੋਣ ਦੇ ਬਾਵਜੂਦ ਕੋਈ ਸ਼ਾਬਾਸ਼ੇ ਨਹੀਂ ਮਿਲਦੀ ਉਲਟਾ ਬੇਬੇ ਬਾਪੂ ਸਣੇ ਸਾਰਾ ਟੱਬਰ ਮੂੰਹ ਵੱਟੀ ਫਿਰਦਾ ਰਹਿੰਦਾ ।ਘਰਵਾਲੀ ਪੁੱਛਦੀ ਹੈ ਕਿ 10 ਸਾਲ ਹੋਗੇ ਤੁਹਾਨੂੰ ਨੌਕਰੀ ਕਰਦਿਆਂ ਪਰ ਤੁਹਾਡੀ ਜਮਾਂ ਪੂੰਜੀ ਜ਼ੀਰੋ ਹੈ । ਸਰਕਾਰੀ ਮੁਲਾਜ਼ਮ ਹਾਂ ਫੇਰ ਵੀ ਤੇਰੇ ਮੇਰੇ ਅਰਗੇ ਤੋਂ ਖ਼ੁਦ ਲਈ ਪੈਸੇ ਉਧਾਰ ਮੰਗਣੇ ਪੈਂਦੇ ਹਨ । ਅਗਲਾ ਹੱਸਦਾ ਹੈ ਕਿ 35-40 ਹਜ਼ਾਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ