ਦੂਹਰਾ ਮਾਪ-ਦੰਡ
ਦੋ ਸਹੇਲੀਆਂ ਬਹੁਤ ਦੇਰ ਬਾਅਦ ਮਿਲ਼ੀਆਂ। ਘੁੱਟ ਕੇ ਜੱਫੀਆਂ ਪਾਈਆਂ। ਇੱਕ ਦੂਜੇ ਦਾ ਹਾਲ ਪੁੱਛਿਆ। ਪਰਿਵਾਰ ਕਿਵੇਂ ਹਨ? ਮਾਂ ਪਿਓ ਤੇ ਸੱਸ ਸਹੁਰੇ ਦਾ ਹਾਲ ਚਾਲ ਜਾਣਿਆਂ । ਕੰਮ ਕਾਰ ਕਿਵੇਂ ਚੱਲ ਰਿਹਾ ਹੈ । ਬੱਚਿਆਂ ਦਾ ਕੀ ਹਾਲ ਹੈ। ਸਭ ਪੁੱਛ-ਗਿੱਛ ਹੋਈ।
ਇੱਕ ਕਹਿੰਦੀ : “ਹੋਰ ਦੱਸ ਕਿਵੇਂ, ਬੱਚੇ ਵਿਆਹ ਲਏ ਕਿ ਨਹੀਂ?
ਦੂਜੀ ਬੋਲੀ: ਹੋਰ ਕੀ, ਵਿਆਹ ਲਏ।
ਪਹਿਲੀ : ਅੱਛਾ ਕੁੜੀ ਦੇ ਸਹੁਰੇ ਕਿਵੇਂ ਹਨ? ਰਿਸ਼ਤੇਦਾਰ ਚੰਗੇ ਭੀ ਮਿਲ਼ੇ ਕਿ ਨਹੀਂ ?
ਦੂਜੀ : ਬੱਸ ਪੁੱਛ ਨਾ, ਰਿਸ਼ਤੇਦਾਰ ਤਾਂ ਬਹੁਤੇ ਚੰਗੇ ਮਿਲ਼ ਗਏ। ਸੱਸ ਤਾਂ ਸਵੇਰੇ ਉੱਠ ਕੇ ਪਹਿਲਾਂ ਸਾਡੀ ਕੁੜੀ ਦਾ ਮੂੰਹ ਦੇਖ ਕੇ ਕੰਮ ਸ਼ੁਰੂ ਕਰਦੀ ਆ। ਘਰ ਦਾ ਕੋਈ ਕੰਮ ਨਹੀਂ ਕਰਨ ਦਿੰਦੀ। ਕਹਿ ਦਿੰਦੀ ਆ ਕਿ ਮੈਂ ਜੋ ਆਂ। ਮੇਰੇ ਹੁੰਦੇ ਤੁਹਾਨੂੰ ਕੰਮ ਕਰਨ ਦੀ ਕੀ ਲੋੜ ਆ। ਤੁਸੀਂ ਐਸ਼ ਕਰੋ! ਊਂ ਭੀ ਲੋੜ ਵੇਲੇ ਕੰਮ ਵਾਲ਼ੀ ਨੂੰ ਸੱਦ ਲੈਂਦੀ ਆ।
ਸਹੁਰੇ ਦਾ ਤਾਂ ਪੁੱਤ ਪੁੱਤ ਕਰਦੇ ਦਾ ਮੂੰਹ ਥੱਕਦਾ ਭੈਣੇ। ਦਿਓਰ ਤਾਂ ਨਣਾਨ ਭੀ ਉਹਦਾ ਬਹੁਤ ਕਰਦੇ ਆ। ਉੱਪਰੋਂ ਪ੍ਰਾਹੁਣਾ ਤਾਂ ਉਹਦੇ ਤੇ ਜਾਨ ਦਿੰਦਾ। ਸਵੇਰੇ ਨਾਸ਼ਤਾ ਨਾਲ਼ ਬੈਠ ਕੇ ਕਰਾ ਕੇ ਜਾਂਦਾ। ਦਪਿਹਰੇ ਫਿਰ ਫ਼ੋਨ ਕਰੂ ਪੁੱਛਣ ਲਈ ਭੀ ਖਾਣਾ ਖਾ ਲਿਆ ਕਿ ਨਹੀਂ। ਕਈ ਵਾਰ ਤਾਂ ਕੰਮ ਤੇ ਅੱਧਾ ਦਿਨ ਲਾ ਕੇ ਘਰ ਨੂੰ ਆ ਜਾਂਦਾ। ਕਹਿ ਦਿੰਦਾ ਪਈ ਬਾਕੀ ਦਾ ਕੰਮ ਮੈਂ ਇੱਥੇ ਤੇਰੇ ਕੋਲ਼ ਬੈਠ ਕੇ ਈ ਕਰ ਲੈਂਦਾ ਆਂ।
ਕੁੜੀ ਤਾਂ ਰਾਜ ਕਰਦੀ ਆ। ਉਹਦੇ ਵੱਲੋਂ ਤਾਂ ਮੈਂ ਬਾਹਲ਼ੀ ਸੌਖੀ ਆਂ।
ਪਹਿਲੀ : ਹੋਰ ਕਰਮਾਂ ਨਾਲ਼ ਚੰਗੇ ਰਿਸ਼ਤੇਦਾਰ ਮਿਲ਼ਦੇ ਆ।ਸਿਆਣੇ ਕਹਿੰਦੇ ਆ ਪਈ ਜਿਹਦੀ ਧੀ ਸੁਖੀ, ਉਹਦੀ ਜੱਦ ਸੁਖੀ।
ਹੋਰ ਸੁਣਾ, ਨੂੰਹ ਰਾਣੀ ਕਿਵੇਂ ਆਂ?
ਦੂਜੀ : ਨੂੰਹ ਰਾਣੀ । ਉਹਦੀ ਤਾਂ ਤੂੰ ਗੱਲ ਨਾ ਕਰ । ਪਤਾ ਨਹੀਂ ਕਿਹੜੇ ਚੰਦਰੇ ਵੇਲੇ ਅਸੀਂ ਇਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ