‘’ਸੱਚੀ ਘਟਨਾ ‘’
ਇੱਕ ਦਿਨ ਕਿਤਾਬਾਂ ਲੈਣ ਲੁਧਿਆਣੇ ਪੰਜਾਬੀ ਭਵਨ ਗਿਆ ਸੀ ਸਾਹਮਣਿਉ ਇੱਕ ਸੋਹਣੇ ਸੁਨੱਖੇ ਦੁਮਾਲਾ ਸਜਾਈ ਸਾਬਤ ਸੂਰਤ ਨੌਜਵਾਨ ਨੇ ਆਣ ਬੁਲਾਇਆ । ਕਹਿੰਦਾਂ ਸਤਿ ਸ੍ਰੀ ਅਕਾਲ ਬਾਈ ਜੀ । ਮੈਂ ਥੋੜਾ ਹੈਰਾਨੀ ਜਿਹੀ ਨਾਲ ਤੱਕਿਆ ਤੇ ਸਵਾਲੀਆ ਨਜ਼ਰਾਂ ਨਾਲ ਉਸਨੂੰ ਪੁੱਛਣਾ ਚਾਹਿਆ ਕਿ ਤੁਸੀਂ ਕੌਣ ? ਏਦੂ ਪਹਿਲਾਂ ਹੀ ਉਹਨੇ ਆਪ ਹੀ ਆਪਣੀ ਪਛਾਣ ਦੱਸ ਦਿੱਤੀ । ਉਹਦੇ ਦੱਸਣ ਸਾਰ ਮੈਂ ਬੇਹੱਦ ਖੁਸ਼ੀ ਤੇ ਮਾਣ ਨਾਲ ਭਾਵੁਕ ਜਿਹੇ ਹੋਏ ਨੇ ਉਹਨੂੰ ਜੱਫੀ ਪਾ ਕੇ ਸਾਬਾਸ਼ ਦਿੱਤੀ । ਅਸਲ ਚ ਇਹ ਮੁੰਡਾਂ ਅੱਜ ਤੋਂ ਪੰਜ ਛੇ ਵਰ੍ਹੇ ਪਹਿਲਾਂ ਜਿਸ ਸਰਕਾਰੀ ਹਸਪਤਾਲ ਵਿਚ ਮੈਂ ਨੌਕਰੀ ਕਰਦਾ ਹਾਂ ਉੱਥੇ ਆਇਆ ਸੀ । ਇਹਦਾ ਕਾਲਜ ਪੜ੍ਹਦੇ ਦਾ ਦੂਜੇ ਮੁੰਡੇ ਨਾਲ ਲੜਾਈ ਝਗੜਾ ਹੋ ਗਿਆ ਜਿਸ ਨਾਲ ਲੜਾਈ ਝਗੜਾ ਹੋਇਆ ਸੀ ਉਸ ਮੁੰਡੇ ਦੇ ਸੱਟਾਂ ਵੱਧ ਵੱਜਣ ਕਰਕੇ ਇਹਦੇ ਤੇ ਕੇਸ ਦਰਜ ਹੋ ਗਿਆ । ਅਦਾਲਤ ਚ ਪੇਸ਼ ਕੀਤਾ ਤਾਂ ਕਿਸੇ ਉਸਾਰੂ ਸੋਚ ਵਾਲੇ ਤੇ ਸਮਾਜ ਚ ਬਦਲਾਅ ਲਿਆਉਣ ਦੇ ਚਾਹਵਾਨ ਜੱਜ ਨੇ ਇਹਨੂੰ ਜੇਲ੍ਹ ਭੇਜਣ ਦੀ ਥਾਂ ਸਰਕਾਰੀ ਹਸਪਤਾਲ ਵਿਚ ਛੇ ਮਹੀਨੇ ਮਰੀਜਾਂ ਦੀ ਸੇਵਾ ਕਰਨ ਦੀ ਸਜਾ ਲਾ ਦਿੱਤੀ । ਚੜ੍ਹਦੀ ਜਵਾਨੀ ਸੀ ਉਦੋਂ ਅੱਥਰੀ ਤੇ ਹੰਕਾਰੀ ਹੋਈ । ਥੋੜੇ ਦਿਨ ਇਸਨੇ ਬੜੀ ਮੈਂ ਮੈਂ ਕੀਤੀ ਪਰ ਹੌਲੀ ਹੌਲੀ ਸਮਝ ਆਉਣ ਲੱਗੀ । ਜਦੋਂ ਅੱਖਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ