ਭਰਾ ਭਰਾਵਾਂ ਦੀਆਂ ਬਾਹਾਂ
ਹਰ ਮਹੀਨੇ ਫੌਜੀ ਵੱਲੋਂ ਮੇਰੇ ਖਾਤੇ ਪੈਸੇ ਪਾਉਣੇ ਤੇ ਕਹਿ ਦੇਣਾ ਮੇਰਾ ਭਰਾ ਆਏਗਾ ਤੁਸੀਂ ਉਸਨੂੰ ਦੇ ਦੇਣਾ ਤਿ ਨਾਲ ਹੀ ਇਹ ਵੀ ਪੱਕੀ ਕਰਨੀ ਕਿ ਸਾਡੇ ਘਰਦੇ ਕਿਸੇ ਮੈਂਬਰ ਨੂੰ ਪਤਾ ਨਾ ਲੱਗੇ ਕਿ ਮੈਂ ਪੈਸੇ ਭੇਜੇ ਭਰਾ ਨੂੰ, ਲਗਾਤਾਰ ਕਈ ਮਹੀਨੇ ਐਵੇਂ ਚੱਲਦਾ ਰਿਹਾ ਤੇ ਮੇਰੇ ਮਨ ਵਿੱਚ ਬਹੁਤ ਚਾਹਤ ਸੀ ਇਹ ਸਭ ਜਾਣਨ ਦੀ ਕਿ ਇਹ ਕੀ ਮੈਟਰ ਘਰੋਂ ਵੱਖ ਆ ਦੋਨੋ ਭਰਾ, ਫੌਜੀ ਫਿਰ ਵੀ ਉਸਨੂੰ ਪੈਸੇ ਪਾਉਂਦਾ, ਅਚਾਨਕ ਇੱਕ ਦਿਨ ਫੌਜੀ ਸਾਬ ਛੁੱਟੀ ਆਏ ਤੇ ਸਾਡੇ ਮੇਲ ਹੋ ਗਏ, ਸਭ ਤੋਂ ਪਹਿਲਾਂ ਮੇਰਾ ਇਹੀ ਸਵਾਲ ਸੀ ਕਿ ਫੌਜੀ ਸਾਬ ਅੱਜ ਕੱਲ ਤੇ ਕੋਈ ਭਰਾ ਨੂੰ ਰੁਪਿਆ ਨਹੀਂ ਦੇਂਦਾ ਪਰ ਤੁਸੀਂ ਹਰ ਮਹੀਨੇ ਏਨੇ ਏਨੇ ਪੈਸੇ ਪਾਉਂਦੇ ਓ ,ਕੀ ਕਹਾਣੀ ਇਹ, ਫੌਜੀ ਹੱਸ ਕਿ ਕਹਿਣ ਲੱਗਾ ਛੱਡੋ ਜੀ ਤੁਸੀਂ ਹੋਰ ਗੱਲ ਕਰੋ ਕੋਈ ,ਪਰ ਮੇਰਾ ਮਨ ਇਸਨੂੰ ਜਾਨਣਾ ਸੀ,ਮੇਰਾ ਫਿਰ ਉਹੀ ਸਵਾਲ ਤੇ ਫੌਜੀ ਭਾਵੁਕ ਜਿਹਾ ਹੋ ਗਿਆ ਤੇ ਕਹਿਣ ਲੱਗਾ ਡਾਕਟਰ ਸਾਬ ਤੁਹਾਨੂੰ ਤੇ ਪਤਾ ਹੀ ਆਪਣੀ ਜਮੀਨ ਵੀ ਥੋੜ੍ਹੀ ਆ ਤੇ ਕਾਰੋਬਾਰ ਵੀ ਨਹੀ ਕੋਈ ਤੇ ਆਪਣਾ ਘਰਦਾ ਸਾਰਾ ਕੰਮਕਾਰ ਆਪਣੇ ਭਰਾ ਦੇ ਸਿਰ ਤੇ ਪਾ ਕਿ ਆਪ ਭਰਤੀ ਹੋ ਗਿਆ ਸ਼ਾਂ ,ਉਸਦੇ ਮੂੰਹੋਂ ਕਦੇ ਸੀ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ