ਜਦੋਂ ਉਸਨੇ ਮਹਿੰਦੀ ਵਾਲੇ ਹੱਥਾਂ ਨਾਲ ਫ਼ੋਨ ਦਾ ਰਸੀਵਰ ਚੁੱਕਿਆ ਤਾ ਅੱਗੋਂ ਅਵਾਜ਼ ਆਈ “ਹੈਲੋ, ਕਿਵੇ ਆਂ ਤੂੰ? ਹੋਰ ਸਭ ਕਿਵੇ ਨੇ? ਤਾਂ ਉਹ ਅੱਗੋਂ ਹੌਲੀ ਜਿਹੀ ਅਵਾਜ਼ ਚ ਬੋਲੀ” ਸਭ ਠੀਕ ਨੇ ਜੀ, ਤੁਸੀ ਕਿਵੇ ਹੋ? ਮੈ ਕੱਲ ਦਾ ਫ਼ੋਨ ਉਡੀਕੀ ਜਾਂਦੀ ਆ ਤੇ ਬੇਬੇ ਬਾਪੂ ਨੇ ਵੀ ਕਈ ਵਾਰ ਪੁੱਛਿਆ ਮੈਥੋਂ, ਤੁਹਾਨੂੰ ਪਤਾ ਮੇਰੀ ਮੰਮੀ ਵੀ ਹੁਣ ਕੱਲੀ ਹੋ ਗਈ ਮੇਰੇ ਵਿਆਹ ਤੋ ਬਾਦ ਤੇ ਮੇਰਾ ਵੀ ਅਜੇ ਦਿਲ ਨਹੀਂ ਲੱਗਦਾ ਤੁਹਾਡੇ ਬਿਨਾ ਏਥੇ” ਤਾ ਉਹ ਅੱਗੋਂ ਬੋਲਿਆ “ਆਪਣਾ ਤੇ ਬਾਕੀ ਸਾਰਿਆਂ ਦਾ ਧਿਆਨ ਰੱਖਿਆ ਕਰ, ਖੁਸ਼ ਰਿਹਾ ਕਰ ਤੂੰ ਵੀ ਕੱਲ ਦਾ ਕੀ ਪਤਾ ਕਿਸੇ ਨੂੰ” ਉਸਨੇ ਕਹਿੰਦੇ ਨੇ ਲੰਬਾ ਹੌਕਾ ਲਿਆ ਤਾ ਉਹ ਬੋਲੀ ” ਮੈਨੂ ਬਹੁਤ ਡਰ ਲੱਗ ਰਿਹਾ ਜੀ ਕਿਉਂਕਿ ਮੇਰਾ ਬਾਪੂ ਵੀ ਏਦਾਂ ਦੀਆਂ ਗੱਲਾ ਕਰਦਾ ਸੀ ਬਾਰਡਰ ਤੇ ਸ਼ਹੀਦ ਹੋਣ ਤੋ ਪਹਿਲਾਂ, ਪਤਾ ਨਹੀਂ ਕੀ ਦੇਖ/ਸੁਣ ਲਿਆ ਸੀ ਉਨ੍ਹਾਂ ਨੇ ਉੱਥੇ, ਪੈਟਰੌਲ ਪੰਪ ਮੁੱਲ ਪਿਆ ਸੀ ਮੇਰੇ ਬਾਪੂ ਦੀ ਮੌਤ ਦਾ ਤੇ ਉਹ ਵੀ ਕੋਈ ਹੋਰ ਹੀ ਦੱਬ ਗਿਆ ਸਾਡੇ ਤੱਕ ਪਹੁੰਚਣ ਤੋ ਪਹਿਲਾਂ ਹੀ ਤੇ ਬਾਦ ਚ ਪਤਾ ਚੱਲਿਆ ਬਈ ਤਾਬੂਤ ਚੋਂ ਵੀ ਹਿੱਸਾ ਖਾ ਗਏ ਸੀ ਨੇਤਾ ਲੋਕ” ਲੰਬਾ ਸਮਾਂ ਚੁੱਪ ਰਹਿਣ ਤੋ ਬਾਦ ਕਹਿੰਦਾ ਜਿਹੜੇ ਪੰਛੀ ਘਰੇ ਪਿੰਜਰੇ ਚ ਰੱਖੇ ਨੇ ਉਹਨਾਂ ਨੂੰ ਅਜ਼ਾਦ ਕਰਦੇ ਹੁਣੇ ਹੀ ਕੱਲ ਦਿਨ ਦਾ ਇੰਤਜ਼ਾਰ ਨਾ ਕਰੀ ਕਿਉਂਕਿ ਅਜ਼ਾਦੀ ਕੀ ਹੁੰਦੀ ਮੈਨੂ ਹੁਣੇ ਕਸ਼ਮੀਰ ਚ ਆ ਕੇ ਪਤਾ ਲੱਗਿਆ, ਕਸ਼ਮੀਰੀ ਲੋਕ ਵੀ ਪਿਛਲੇ ਲੰਬੇ ਸਮੇਂ ਤੋ ਬੰਨਣਾ ਚ ਕੈਦ ਹਨ. “ਤੁਸੀ ਇੰਝ ਦਿਲ ਹੌਲਾ ਨਾ ਕਰੋ, ਮੈ ਬੇਬੇ ਬਾਪੂ ਨੀ ਜਗਾਉਂਦੀ ਹਾਂ ਤੁਸੀ ਉਹਨਾ ਨਾਲ ਆਪਣਾ ਦਿਲ ਹੌਲਾ ਕਰ ਲਓ ਜੇ ਕੋਈ ਪਰੇਸ਼ਾਨੀ ਹੈ ਤਾਂ” “ਨਾ ਉਨ੍ਹਾਂ ਨੂੰ ਸੌ ਲੈਣਦੇ ਮੈ ਕੱਲ ਗੱਲ ਕਰ ਲਾਊਂਗਾ ਫਿਰ, ਹੁਣ ਘਰ ਚ ਸਭ ਦੀ ਜ਼ੁੰਮੇਵਾਰੀ ਤੇਰੀ ਹੈ ਤੇ ਆਪਣਾ ਵੀ ਧਿਆਨ ਰੱਖੀ” ਕਹਿ ਉਸਨੇ ਫ਼ੋਨ ਕੱਟ ਦਿੱਤਾ ਤੇ ਉਸਨੇ ਸੌਣ ਲਈ ਅਜੇ ਅੱਖ ਮੀਚੀ ਹੀ ਸੀ ਕਿ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ