ਨੋਟ: ਪਿਛਲੇ ਪੰਜਾਹ ਸਾਲਾਂ ਵਿਚ ਬੜੀਆਂ ਥਾਵਾਂ ਤੇ ਕਿਸੇ ਦਰਖਤ ਹੇਠ, ਪੁਲਾਂ, ਸੜਕਾਂ ਕੰਢੇ ਅਚਾਨਕ ਇਕ ਨਿੱਕੇ ਜਿਹੇ ਦੀਵੇ ਤੋਂ ਸ਼ੁਰੂ ਹੋ ਕੇ ਤਿੰਨ ਮੰਜ਼ਿਲੇ ਪੱਕੇ ਮੰਦਰ ਮਜ਼ਾਰ ਬਣੇ ਮੈਂ ਆਪਣੀ ਅੱਖੀਂ ਵੇਖੇ ਹਨ । ਖਾਸ ਕਰਕੇ ਬਾਨਵੇਂ ਵਿਚ ਮੈਂ ਨੌਂ ਸਾਲਾਂ ਬਾਅਦ ਪੰਜਾਬ ਪਰਤੀ ਤਾਂ ਦਿਲੀ ਤੋਂ ਪੰਜਾਬ ਵੜਦੇ ਸਾਰ ਜੋਂ ਬਦਲਾਅ ਵੇਖਿਆ ਉਹ ਸੀ, ਇਕ ਬਾਬਿਆਂ ਅਤੇ ਗਾਉਣ ਵਾਲਿਆਂ ਦੇ ਵੱਡੇ ਵੱਡੇ ਬਿਲ ਬੋਰਡ। ਦੂਜੇ ਥਾਂ ਥਾਂ ਬਣੇ ਪੱਕੇ ਮਜ਼ਾਰ ਜੋ ਪਹਿਲਾਂ ਨਹੀਂ ਸੀ। ਇਹ ਸੁਭਾਵਕ ਸਮਾਜਕ ਬਦਲਾਅ ਸੀ ਜਾਂ ਇਸ ਨੂੰ ਕਿਸੇ ਧਿਰ ਦੀ ਸ਼ਹਿ ਪ੍ਰਾਪਤ ਸੀ ਇਹ ਰੱਬ ਜਾਣਦਾ । ਪਰ ਇਨਸਾਨ ਦੇ ਅੰਦਰਲਾ ਅਣਦਿਸਦੇ ਦਾ ਡਰ ਵਹਿਮ ਦੀ ਜੜ ਹੈ ਜਿਸ ਤੋਂ ਬਹੁਤ ਲੋਕ ਫਾਇਦਾ ਹਮੇਸ਼ਾ ਤੋਂ ਉਠਾਉਂਦੇ ਰਹੇ ਹਨ।
ਹੇਠ ਲਿਖੀ ਸਿਰਫ ਕਹਾਣੀ ਨਹੀਂ ਸਗੋਂ ਇਕ ਕਰੀਬੀ ਦੀ ਹੱਡਬੀਤੀ ਹੈ। ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਮਕਸਦ ਨਹੀਂ ਹੈ। )
ਉਹਨੀਂ ਦਿਨੀਂ ਮੇਰੀ ਡਿਊਟੀ ਹੋਸ਼ਿਆਰਪੁਰ ਜੇਲ ਵਿਚ ਸੀ। ਮੈਂ ਆਪਣਾ ਰੋਟੀ ਟੁਕ ਆਪ ਹੀ ਬਣਾਉਂਦਾ ਸੀ ਅਤੇ ਦੂਜੇ ਸਿਪਾਹੀਆਂ ਨਾਲ ਮੇਲ ਜੋਲ ਘਟ ਸੀ। ਬਸ ਰੀਜਰਵ ਕੋਟੇ ਦੇ ਗਾਮਾ ਅਤੇ ਪਾਲਾ ਮੇਰੇ ਜੂਨੀਅਰ ਅਤੇ ਉਮਰ ਵਿਚ ਤਿੰਨ ਚਾਰ ਸਾਲ ਛੋਟੇ ਖਾਣ ਪੀਣ ਵਿਚ ਮੇਰੇ ਆੜੀ ਸੀ। ਦੂਜੀ ਜੇਲ ਵਿਚ ਰਹਿੰਦੀ ਇਕ ਚੰਗੀ ਨਸਲ ਦੀ ਕੁੱਤੀ ਜੀਹਦਾ ਨਾਮ ਸ਼ੈਰੀ ਸੀ ਸਾਡੀ ਦੁਲਾਰੀ ਸੀ। ਮੈਂਨੂੰ ਇਨਸਾਨ ਨਾਲੋਂ ਜਾਨਵਰਾ ਦਾ ਸਾਥ ਦਿਲ ਨੂੰ ਵੱਧ ਸਕੂਨ ਦਿੰਦਾ । ਬਚਪਨ ਤੋਂ ਹੀ ਮੈਨੂੰ ਕੱਟੇ ਵੱਛੇ ਕਤੂਰਿਆਂ ਨਾਲ ਖੋਡਣਾ ਚੰਗਾ ਲਗਦਾ ਸੀ। ਅੜਬ ਤੋਂ ਅੜਬ ਜਾਨਵਰ ਨੂੰ ਸਹਿਜੇ ਹੀ ਸ਼ਾਂਤ ਕਰ ਲੈਂਦਾਂ। ਸ਼ੈਰੀ ਵੀ ਮੇਰੇ ਅਗੇ ਪਿਛੇ ਇਉਂ ਘੁੰਮਦੀ ਜਿਵੇਂ ਮੇਰੀ ਪਾਲੀ ਹੋਈ ਹੋਵੇ। ਸ਼ਾਮ ਨੂੰ ਉਹਨੂੰ ਵੀ ਖਾਣ ਨੂੰ ਦੇਣਾ। ਬਾਕੀ ਸਾਡੇ ਭਾਂਡਿਆਂ ਵਿਚਲੀ ਰਹਿੰਦ ਖੂਹੰਦ ਵੀ ਸ਼ੈਰੀ ਸਾਫ ਕਰਕੇ ਚਮਕਾ ਦਿੰਦੀ । ਸਵੇਰੇ ਗਾਮੇ ਜਾਂ ਪਾਲੇ ਨੇ ਟੱਬ ਵਿੱਚ ਸਾਬਣ ਵਾਲੇ ਗਰਮ ਪਾਣੀ ਵਿਚ ਭਾਂਡੇ ਸੁਟ ਕੇ ਧੋ ਲੈਣੇ।
ਇਕ ਦਿਨ ਸਵੇਰੇ ਉਠੇ ਤਾਂ ਵੇਖਿਆ ਸਾਡੇ ਭਾਂਡਿਆਂ ਵਿਚ ਜੂਠ ਉਵੇਂ ਹੀ ਪਈ ਹੈ। ਜਦ ਨੂੰ ਗਾਮਾ ਆ ਗਿਆ ਤੇ ਕਹਿੰਦਾ ਫੌਜੀ ਸਾਹਿਬ ਸ਼ੈਰੀ ਚੜ੍ਹਾਈ ਕਰ ਗਈ। ਉਹ ਬਰੂਨੀ ਦਰਵਾਜ਼ੇ ਕੋਲ ਪਈ ਹੈ। ਪੁਲਿਸ ਮਹਿਕਮੇ ਵਿਚ ਆਉਣ ਤੋਂ ਪਹਿਲਾਂ ਮੈਂ ਤਿੰਨ ਸਾਲ ਫੌਜ ਵਿੱਚ ਲਾਏ ਸੀ ਇਸ ਕਰਕੇ ਕਈ ਮੈਨੂੰ ਫੌਜੀ ਵੀ ਕਹਿੰਦੇ ਸੀ।
ਅਸੀਂ ਤਿੰਨੋ ਉਧਰ ਨੂੰ ਤੁਰ ਪਏ। ਜਾਕੇ ਵੇਖਿਆ ਵਿਚਾਰੀ ਨਿਰਜਿੰਦ ਪਈ ਸੀ। ਮੈਂ ਕਿਹਾ ਇਹ ਸਾਡੇ ਪਰਿਵਾਰ ਦਾ ਮੈਂਬਰ ਸੀ ਇਹਨੂੰ ਇੰਝ ਛੱਡ ਨਹੀਂ ਸਕਦੇ ਆਪਾਂ ਇਹਦਾ ਕਿਰਿਆ ਕਰਮ ਕਰਦੇ ਹਾਂ। ਅਸੀਂ ਦਰਵਾਜ਼ੇ ਦੇ ਇਕ ਪਾਸੇ ਹਟਵਾਂ ਜਿਹਾ ਖੂੰਜਾ ਲਭਿਆ । ਗਾਮੇ ਨੇ ਮਿੰਟੋ ਮਿੰਟੀ ਇਕ ਡੂੰਘਾ ਟੋਇਆ ਪੁਟ ਦਿੱਤਾ। ਚਲੋ ਜੀ ਅਸੀਂ ਤਿੰਨਾਂ ਨੇ ਉਸਨੂੰ ਇਕ ਚਾਦਰ ਵਿਚ ਵਲ੍ਹੇਟ ਕੇ ਦਬ ਦਿੱਤਾ। ਜਦ ਮੁੜ ਕੇ ਟੋਇਆ ਪੂਰਿਆ ਤਾਂ ਉਥੇ ਮਿੱਟੀ ਦਾ ਛੋਟਾ ਜਿਹਾ ਟਿੱਲਾ ਜਿਹਾ ਬਣ ਗਿਆ। ਪਾਲੇ ਦੇ ਖਰੂਦੀ ਦਿਮਾਗ ਵਿਚ ਕੀ ਆਇਆ ਕਿ ਉਹ ਨੇ ਇਕ ਗੱਤਾ ਜਿਹਾ ਲੱਭ ਕੇ ਡੰਡੇ ਵਿਚ ਫਸਾ ਇਕ ਬੋਰਡ ਲਾ ਦਿਤਾ ਸ਼ੈਰੀ ਬਾਨੋ ਦੀ ਮਜ਼ਾਰ। ਜੇਲ ਦਾ ਸੁਪਰੀਟੈਂਡੇਂਟ ਉਸੇ ਦਿਨ ਤੋਂ ਮਹੀਨੇ ਦੀ ਛੁੱਟੀ ਤੋਂ ਗਿਆ ਸੀ। ਹੋਰ ਕਿਸੇ ਨੂੰ ਨਾ ਅਸੀਂ ਕੁਝ ਨਹੀਂ ਸੀ ਸਮਝਦ ਨਾ ਕੋਈ ਸਾਡੇ ਨਾਲ ਖਹਿਬੜਦਾ ਸੀ। ਕਿਸੇ ਨੇ ਸਾਨੂੰ ਕੀ ਕਹਿਣਾ ਸੀ । ਗਾਮਾ ਕਿਧਰੋਂ ਹਰੀ ਚਾਦਰ ਲੈ ਆਇਆ ਤੇ ਟਿੱਲੇ ਜਿਹੇ ਨੂੰ ਢਕ ਕੇ ਸੱਚੀਂ ਮਜ਼ਾਰ ਵਰਗਾ ਬਣਾ ਦਿੱਤਾ। ਅਸੀਂ ਧੂਫ ਜਗਾਈ । ਅਸੀਂ ਅਰਦਾਸ ਕੀਤੀ ਕਿ ਰੱਬਾ ਤੇਰਾ ਹੀ ਜੀਅ ਹੈ ਇਹਦਾ ਵੀ ਪਾਰ ਉਤਾਰਾ ਕਰ। ਇਕ ਡੇਢ ਰੁਪਏ ਦੀ ਭਾਨ ਚੜਾ ਦਿੱਤੀ। ਸਭ ਹਾਸੇ ਹਾਸੇ ਵਿਚ ਹੋ ਰਿਹਾ ਸੀ।
ਉਦੋਂ ਮੇਰੀ ਡਿਊਟੀ ਦਿਨ ਦੀ ਸੀ ਅਤੇ ਹੈ ਵੀ ਉਸੇ ਪਾਸੇ ਜਿਧਰ ਅਸੀਂ ਸ਼ੈਰੀ ਦੱਬੀ ਸੀ । ਸੋ ਨੌਂ ਵਜਦੇ ਨੂੰ ਆਪਾਂ ਡਟ ਗਏ ਉਥੇ। ਦਰਵਾਜ਼ੇ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ