ਭਰ ਸਿਆਲ ਹੋਵੇ ਤੇ ਜਾਂ ਫੇਰ ਅੱਤ ਦੀ ਗਰਮੀਂ..ਐਤਵਾਰ ਜਾਂ ਕੋਈ ਤਿੱਥ-ਤਿਉਹਾਰ..ਉਸਦੀ ਦੁਕਾਨ ਬਿਨਾ ਨਾਗਾ ਸੁਵੇਰੇ ਸੱਤ ਵਜੇ ਖੁੱਲ ਜਾਇਆ ਕਰਦੀ..ਬੱਤੀ ਰਾਤੀਂ ਗਿਆਰਾਂ-ਗਆਰਾਂ ਵਜੇ ਤੱਕ ਵੀ ਜਗਦੀ ਰਹਿੰਦੀ!
ਕਈ ਵੇਰ ਕੁਵੇਲਾ ਹੋ ਜਾਂਦਾ ਤਾਂ ਦੁਕਾਨ ਅੰਦਰ ਬਣੇ ਆਫਿਸ ਵਿਚ ਹੀ ਸੋਂ ਜਾਇਆ ਕਰਦਾ..ਫੇਰ ਓਥੋਂ ਹੀ ਸੁਵੇਰੇ ਮੂੰਹ ਹਨੇਰੇ ਉੱਠ ਦੁਕਾਨ ਖੋਲ ਲਿਆ ਕਰਦਾ!
ਇੱਕ ਵਾਰ ਉਹ ਦੁਕਾਨ ਸ਼ਾਮੀਂ ਅੱਠ ਵਜੇ ਹੀ ਬੰਦ ਕਰ ਘਰ ਨੂੰ ਚਲਾ ਗਿਆ..ਅਗਲੇ ਦਿਨ ਥੋੜਾ ਲੇਟ ਆਇਆ ਤਾਂ ਲਾਗੇ ਸ਼ਾਗੇ ਵਾਲੇ ਸਾਰੇ ਕੱਠੇ ਹੋ ਕੇ ਉਸਦੇ ਕੋਲ ਆ ਗਏ ਤੇ ਪੁੱਛਣ ਲੱਗੇ ਕੇ ਭਾਈ ਕੀ ਗੱਲ ਹੋਈ..ਕੱਲ ਵੇਲੇ ਸਿਰ ਹੀ ਦੁਕਾਨ ਬੰਦ ਕਰ ਗਿਆ ਸੈਂ ਤੇ ਅੱਜ ਵੀ ਦੋ ਘੰਟੇ ਲੇਟ ਆਇਆਂ..ਘਰ ਸਭ ਸੁੱਖ-ਸਾਂਦ ਤੇ ਹੈ ਨਾ?
ਲੰਮਾ ਸਾਹ ਲੈ ਅੱਗੋਂ ਆਖਣ ਲਗਾ ਕੇ ਵੀਰੋ ਗੱਲ ਏਦਾਂ ਏ ਕੇ ਮੇਰੀ ਧੀ ਰਾਣੀ ਕੱਲ ਪੂਰੇ ਢਾਈਆਂ ਵਰ੍ਹਿਆਂ ਦੀ ਹੋ ਗਈ ਏ..ਮੈਂ ਪਹਿਲਾਂ ਜਦੋਂ ਵੀ ਦੇਰ ਰਾਤ ਘਰੇ ਪੁੱਜਦਾ ਹੁੰਦਾ ਤਾਂ ਉਹ ਸੋਂ ਗਈ ਹੁੰਦੀ ਤੇ ਜਦੋਂ ਅਗਲੇ ਦਿਨ ਮੂੰਹ ਹਨੇਰੇ ਕੰਮ ਤੇ ਨਿੱਕਲਣ ਲੱਗਦਾ ਤਾਂ ਵੀ ਉਹ ਘੂਕ ਸੁੱਤੀ ਹੋਈ ਹੁੰਦੀ..!
ਫੇਰ ਇੱਕ ਦਿਨ ਅਚਾਨਕ ਵੇਲੇ ਸਿਰ ਘਰ ਜਾ ਅੱਪੜਿਆਂ ਤਾਂ ਉਹ ਮੈਨੂੰ ਵੇਹੜੇ ਵਿਚ ਖੇਡਦੀ ਹੋਈ ਮਿਲੀ..ਮੈਨੂੰ ਇੱਕਦਮ ਚਾਅ ਜਿਹਾ ਚੜ ਗਿਆ ਤੇ ਮੈਂ ਜਦੋਂ ਭੱਜ ਕੇ ਉਸਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਡਰ ਕੇ ਮਾਂ ਦੀ ਬੁੱਕਲ ਵਿਚ ਵੜ ਗਈ ਤੇ ਉਸਨੂੰ ਪੁੱਛਣ ਲੱਗੀ ਕੇ ਮਾਂ ਇਹ ਅੰਕਲ ਕੌਣ ਏ?
ਯਕੀਨ ਮਨਿਓ ਏਨੀ ਕੂ ਗੱਲ ਮੇਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ