More Punjabi Kahaniya  Posts
ਕਾਲਾ ਦਾਗ਼


(ਕਾਲਾ ਦਾਗ਼) ਕਹਾਣੀ
ਮਨਜੀਤ ਜਦ ਦਾ ਕਾਲਜ ਤੋਂ ਘਰੇ ਆਇਆ ਤਾਂ ਘਰ ਦੇ ਸਾਰੇ ਮੈਂਬਰਾਂ ਦਾ ਧਿਆਨ ਉਸ ਉੱਤੇ ਸੀ । ਹਰੇਕ ਦੇ ਚਿਹਰੇ ਤੇ ਖਚਰਾ ਜਿਹਾ ਹਾਸਾ ਸੀ । ਮਨਜੀਤ ਨੂੰ ਸ਼ਹਿਰ ਵਿੱਚ ਇੱਕ ਹੋਟਲ ਤੇ ਕਿਸੇ ਕੁੜੀ ਨਾਲ ਬਰਗਰ ਖਾਂਦੇ ਨੂੰ ਉਸਦੇ ਚਾਚੇ ਨਿਰਮਲ ਨੇ ਦੇਖ ਲਿਆ ਸੀ ਤੇ ਘਰ ਆ ਕੇ ਸਾਰਿਆਂ ਨੂੰ ਇਸ ਬਾਰੇ ਦੱਸ ਦਿੱਤਾ ਸੀ । ਮਨਜੀਤ ਏਸ ਗੱਲੋਂ ਅਨਜਾਣ ਆਪਣੇ ਰੁਟੀਨ ਮੁਤਾਬਕ ਬੁਲਟ ਨੂੰ ਸਟੈਂਡ ਤੇ ਲਾਕੇ ਬਾਹਰ ਪਏ ਮੰਜੇ ਤੇ ਮੂਧਾ ਪੈ ਗਿਆ ਤੇ ਫੋਨ ਤੇ ਉਂਗਲਾਂ ਮਾਰਨ ਲੱਗਾ । ਤੇ ਨਾਲ ਹੀ ਉੱਚੀ ਅਵਾਜ਼ ਵਿੱਚ ਉਸਨੇ ਆਪਣੀ ਮਾਂ ਨੂੰ ਚਾਹ ਲਿਆਉਣ ਲਈ ਆਖ ਦਿੱਤਾ । ਪਹਿਲਾਂ ਮਾਂ ਮੁਸਕੜੀਆਂ ਹੱਸਦੀ ਹੋਈ ਉਸਦੇ ਕੋਲ ਚਾਹ ਲੈਕੇ ਆਈ ਤੇ ਮਜ਼ਾਕੀਆ ਲਹਿਜ਼ੇ ਚ ਆਖਣ ਲੱਗੀ ,” ਕੀ ਗੱਲ ਬਰਗਰਾਂ ਤੋਂ ਬਾਅਦ ਚਾਹ ਰਿਐਕਸ਼ਨ ਨੀ ਕਰੂ ? “ ਮਨਜੀਤ ਡੌਰ ਭੌਰ ਹੋਇਆ ਨੀਂਵੀਂ ਪਾ ਗਿਆ ਤੇ ਕੁਝ ਨਾ ਬੋਲ ਸਕਿਆ । ਹਲੇ ਮਾਂ ਚਾਹ ਫੜਾ ਕੇ ਥੋੜੀ ਦੂਰ ਗਈ ਹੀ ਸੀ ਕਿ ਮਗਰੋਂ ਚਾਚੇ ਨਿਰਮਲ ਨੇ ਉਹਦੀ ਵੱਖੀ ਚ ਚੂੰਢੀ ਵੱਢ ਕੇ ਪੁੱਛਿਆ ,” ਕੌਣ ਸੀ ਉਹ ? “
“ਕੌਣ ! ਕੌਣ ! “ ਮਨਜੀਤ ਨੂੰ ਗੱਲ ਨਹੀਂ ਆ ਰਹੀ ਸੀ ।
“ ਓਹੀ ਓਹੀ ਜੀਹਨੂੰ ਬੜੇ ਪਿਆਰ ਨਾਲ ਬਰਗਰ ਖਵਾ ਰਿਹਾ ਸੀ ।” ਚਾਚਾ ਬੋਲਿਆ ।
“ਉਹ ਤਾਂ ! ਉਹ ਤਾਂ ! “ ਮਨਜੀਤ ਦੀ ਚੋਰੀ ਫੜੀ ਗਈ ਸੀ । ਪਰ ਚਾਚਾ ਪੂਰੇ ਮਜ਼ੇ ਲੈਣ ਦੇ ਮੂਡ ਚ ਸੀ । ਮਗਰੋਂ ਉਸਦੀ ਚਾਚੀ ਵੀ ਆ ਗਈ ਤੇ ਬੋਲੀ ,
“ਜੀ ਕਿਉਂ ਛੇੜਦੇ ਓਂ ਜਵਾਕ ਨੂੰ , ਪੀ ਲੈਣ ਦੋ ਚਾਹ ਵਿਚਾਰੇ ਨੂੰ । ਚਾਹ ਪੀਤੀ ਬਿਨਾਂ ਬਰਗਰ ਥੱਲੇ ਨੀ ਹੋਣੇ ।”
ਮਨਜੀਤ ਨੇ ਜਿਹੜੀ ਘੁੱਟ ਭਰੀ ਸੀ ਉਹ ਵੀ ਬਾਹਰ ਆ ਗਈ । ਇਹ ਦੇਖ ਕੇ ਦੋਹੇਂ ਜੀਅ ਤੇ ਮਨਜੀਤ ਦੀ ਮਾਂ ਹੱਸਣ ਲੱਗੇ ।
ਬੈਠਕ ਚੋਂ ਨਿਕਲੇ ਮਨਜੀਤ ਦੇ ਪਿਓ ਕੇਹਰ ਸਿੰਘ ਨੂੰ ਵੀ ਇਸ ਗੱਲ ਦਾ ਪਤਾ ਸੀ । ਉਹ ਕੋਲ ਆਇਆ ਤੇ ਆਖਣ ਲੱਗਾ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)