ਟੇਢੇ ਅੱਖਰ :
ਵਿਦਿਆ ਪ੍ਰਣਾਲੀ ਦੇ ਸੁਰੂਆਤੀ ਦੌਰ ਵਿੱਚ ਅੰਗਰੇਜ਼ੀ ਭਾਸ਼ਾ ਛੇਵੀ ਸ਼੍ਰੇਣੀ ਤੋਂ ਲਾਗੂ ਹੁੰਦੀ ਸੀ। ਹਾਈ ਸਕੂਲ ਦਾ ਰੁਤਬਾ ਵੀ ਇਸੇ ਵਰਗ ਨਾਲ ਸੁਰੂ ਹੋਕੇ ਦਸਵੀਂ ਤੱਕ ਹੁੰਦਾ ਸੀ। 1970 ਦੇ ਦੌਰ ਤੱਕ ਦੱਸਵੀ ਜਮਾਤ ਤੱਕ ਦੀ ਪੜੵਤ ਇਕ ਅਹਿਮ ਪੁੱਗਤ ਰੱਖਦੀ ਸੀ।
ਦਸਵੀ ਕਲਾਸ ਵੇਲੇ ਇਕ ਮਹੋਦਯ ਸ੍ਰੀ ਮਤੀ ਜੀ ਸਾਡੇ ਸਕੂਲ ਵਿੱਚ ਬਤੌਰ ਇੰਗਲਿਸ਼ ਅਧਿਆਪਕ ਨਿਯੁਕਤ ਹੋਏ ਅਤੇ ਮੇਰੇ ਵਾਲਾ ਬੀ ਖੰਡ
ਇਨਾਂ ਦੇ ਨਿਰਧਾਰਣ ਹੇਠ ਆ ਗਿਆ। ਮਹੋਦਯ ਸ੍ਰੀ ਮਤੀ ਜੀ ਚੰਡੀਗੜ੍ਹ ਤੋਂ ਹਰ ਰੋਜ ਬਸ ਦੁਆਰਾ ਆਉਂਦੇ ਜਾਂਦੇ ਸੀ। ਲੰਬੇ ਲੰਜੇ, ਖੂਬਸੂਰਤ ਤੇ ਚੰਗੀ ਸ਼ਖਸੀਅਤ ਦੇ ਮਾਲਕ ਦੇ ਨਾਲ ਨਾਲ ਸਾਨੂੰ ਵਿਦੇਸ਼ੀ ਵਿਸ਼ੇ ਦੇ ਨੇੜੇ ਕਰਨ ਦੇ ਹੁਨਰ ਵਿੱਚ ਪ੍ਰਪੱਕ।
ਅਗਸਤ ਮਹੀਨੇ ਦੌਰਾਨ ਸੁਕਰਵਾਰ, ਸੋਮਵਾਰ, ਮੰਗਲਵਾਰ ਦੀ ਸਰਕਾਰੀ ਛੁੱਟੀਆ ਵਿੱਚ ਪੈਂਦੇ ਸ਼ਨੀਵਾਰ ਦੀ ਮੁੱਖ ਅਧਿਆਪਕ ਵਲੋਂ ਅਖ਼ਤਿਆਰੀ ਛੁੱਟੀ ਐਲਾਨਣ ਨਾਲ ਸਕੂਲ ਕੁਲ ਪੰਜ ਦਿਨ ਲਈ ਬੰਦ ਹੋ ਗਿਆ। ਇਨਾਂ ਛੁੱਟੀਆ ਵਿੱਚ ਹਰ ਵਿਸ਼ੇ ਦੇ ਅਧਿਆਪਕ ਨੇ ਥੋੜਾ ਯਾ ਜਿਆਦਾ ਘਰੋਂ ਕੰਮ ਕਰਨ ਨੂੰ ਦਿੱਤਾ। ਇੰਗਲਿਸ਼ ਦੀ ਅਧਿਆਪਕਾ ਨੇ ਵਾਰਤਕ ਵਾਲੀ ਕਿਤਾਬ ਚ ਸੁੰਦਰ ਤੇ ਸਾਫ ਉਤਾਰਾ ਲਿਖ ਕੇ ਲਿਆਉਣ ਲਈ ਵੱਖਰੇ ਵੱਖਰੇ ਸਫਿਆ ਤੋ ਪੈਰਿਆ ਦੀ ਚੋਣ ਕਰਕੇ ਦਿੱਤੀ ਅਤੇ ਸੋਹਣਾ ਲਿਖਣ ਵਾਲੇ ਨੂੰ ਇਨਾਮ ਦੇਣ ਦਾ ਵਾਆਦਾ ਕੀਤਾ।
ਸਾਡੇ ਨਾਲ ਇਕ ਕਬੱਡੀ ਦਾ ਖਿਡਾਰੀ ਵੀ ਪੜੵਦਾ ਸੀ। ਜਗੀਰ ਸਟੇਟ ਪੱਧਰ ਦਾ ਖਿਡਾਰੀ ਸੀ ਜੋ ਅਚੁਕ ਕੈਂਚੀ ਪਾਉਣ ਦਾ ਮਾਹਰ ਤੇ ਫੁਰਤੀਲਾ ਇੰਨਾਂ ਕਿ ਵਿਰੋਧੀ ਟੀਮ ਦੀ ਪਾਈ ਕੈਂਚੀ ਚ ਉਤਾਂਹ ਨੂੰ ਛਾਲ ਮਾਰ ਕੇ ਪਾਲਾ ਟੱਪ ਆਉਂਦਾ ਸੀ।
ਛੁੱਟੀਆ ਤੋਂ ਬਾਅਦ ਹਰ ਕੋਈ ਆਪਣੀ ਲਿਖਾਈ ਚੈੱਕ ਕਰਾ ਰਿਹਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ