ਪੜ੍ਹਿਆ ਸੁਣਿਆਂ ਦੇਖਿਆ *
ਸਭਾ ਸ਼ਨੀਵਾਰ ਦੀ-4
……………………………………….
‘ਅਕਲ ਬਿਨਾਂ ਖੂਹ ਖਾਲੀ’ ਕਹਿਣ ਅਤੇ ‘ਚੰਦ ਚਾੜ੍ਹਨ’ ਵਾਲ਼ੇ !’
ਹਰੇਕ ਅਖਾਣ ਅਤੇ ਮੁਹਾਵਰੇ ਪਿੱਛੇ ਕੋਈ ਨਾ ਕੋਈ ਕਹਾਣੀ ਜਰੂਰ ਹੁੰਦੀ ਹੈ।ਇੱਥੇ ਇੱਕ ਅਖਾਣ ਤੇ ਇੱਕ ਮੁਹਾਵਰੇ ਪਿਛਲੇ ਦੋ ਕਿੱਸੇ ਬਿਆਨ ਕਰ ਰਿਹਾ ਹਾਂ।
ਕਹਿੰਦੇ ਸਾਧਾਂ ਦੇ ਚਲਦੇ-ਵਹੀਰ ਨੇ ਸ਼ਾਮ ਪਈ ਤੋਂ ਇੱਕ ਥਾਂਹ ਟਿਕਾਣਾ ਕੀਤਾ।ਮੰਡਲੀ ਦੇ ਮੁਖੀਏ ਨੇ ਇੱਕ ਜਣੇ ਨੂੰ ਭੇਜਿਆ ਕਿ ਜਾਹ ਖੂਹ ਤੋਂ ਪਾਣੀ ਦਾ ਡੋਲ ਭਰ ਲਿਆ।ਚੇਲੇ ਨੇ ਲੱਜ ਡੋਲ ਚੱਕੇ ਤੇ ਤੁਰ ਪਿਆ ਖੂਹ ਵੱਲ੍ਹ!
ਕੁੱਝ ਚਿਰ ਬਾਅਦ ਉਹ ਖਾਲੀ ਮੁੜ ਆਇਆ… ਕਹਿੰਦਾ ਖੂਹ ‘ਚ ਤਾਂ ਪਾਣੀ ਹੈ ਨੀ।
ਮੁਖੀਏ ਨੇ ਉਹਨੂੰ ਵੀ ਨਾਲ ਤੋਰ ਲਿਆ ਤੇ ਦੋ ਚਾਰ ਜਣੇ ਹੋਰ ਨਾਲ ਲੈ ਲਏ।ਜਾ ਪਹੁੰਚੇ ਖੂਹ ਉੱਤੇ।ਮੁਖੀਏ ਨੇ ਖੂਹ ‘ਚ ਨੂੰ ਝਾਕਿਆ ਤੇ ਉਹ ਤਾੜ ਗਿਆ ! ਉਸਨੇ ਆਪਣੀ ਪੱਗ ਖੋਲ੍ਹੀ ਤੇ ਉਹਨੂੰ ਰੱਸੇ ਵਾਂਗ ਵਟਾ ਦੇ ਕੇ ਲੱਜ ਨਾਲ ਬੰਨ੍ਹ ਲਿਆ! ਜਦ ਡੋਲ ਖੂਹ ‘ਚ ਫਰ੍ਹਾ ਕੇ ਉੱਪਰ ਖਿੱਚਿਆ ਤਾਂ ਉਹ ਠੰਢੇ ਠਾਰ ਪਾਣੀ ਨਾਲ਼ ਭਰਿਆ ਪਿਆ !
‘ਸੁੱਕਾ ਖੂਹ’ ਦੱਸਣ ਵਾਲ਼ੇ ਚੇਲੇ ਨੂੰ ਭਰਿਆ ਡੋਲ ਦਿਖਾ ਕੇ ਮੁਖੀਆ ਬਾਬਾ ਕਹਿੰਦਾ-‘ਦੇਖਿਆ ਬੱਚੂ,ਅਕਲ ਬਿਨਾਂ ਖੂਹ ਖਾਲੀ ਹੁੰਦੇ ਆ !!
ਏਦਾਂ ਦਾ ਹੀ ਕਿੱਸਾ ਹੈ ‘ਚੰਦ ਚਾੜ੍ਹਨ’ ਵਾਲੇ ਦਾ-
ਉਕਤ ਸਾਧ-ਮੰਡਲੀ ਵਰਗੇ ਟੋਲੇ ‘ਚੋਂ ਕੋਈ ਚੇਲਾ-ਬਾਲਕਾ ਰਾਤ ਪਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ