ਜਦੋਂ ਪ੍ਰੇਤ ਕੁੱਜੇ ਵਿੱਚ ਬੰਦ ਕੀਤਾ।
ਇਹ ਕੋਈ ਕਹਾਣੀ ਨਹੀਂ ਸਾਡੇ ਪਿੰਡ ਦੀ ਸੱਚੀ ਅਤੇ ਪੁਰਾਣੀਂ ਗੱਲ ਐ ਸਾਡੇ ਪਿੰਡ ਦਾ ਇੱਕ ਪਰਿਵਾਰ ਸੀ ਜਿਹੜਾ ਕਿ ਵਹਿਮਾਂ-ਭਰਮਾਂ ਵਿੱਚ ਬਹੁਤ ਵਿਸ਼ਵਾਸ ਰੱਖਦਾ ਸੀ ਘਰੇਂ ਕੋਈ ਮਾੜੀ ਮੋਟੀ ਚੂੰ ਚੱਪ ਹੋਣੀ ਝੱਟ ਪੁੱਛ ਲੈਣ ਭੱਜ ਪੈਂਦੈ।
ਇੱਕ ਵਾਰ ਕੋਈ ਮਾੜਾ ਮੋਟਾ ਲੜਾਈ ਝਗੜਾ ਹੋਇਆ ਭਾਈ ਇਹ ਪਰਿਵਾਰ ਚਲਿਆ ਗਿਆ ਬਾਬੇ ਕੋਲ ਪੁੱਛ ਲੈਣ ਬਾਬੇ ਨੂੰ ਜਾ ਕੇ ਕਹਿੰਦੇ ਬਾਬਾ ਜੀ ਘਰੇਂ ਕਲੇਸ਼ ਬਹੁਤ ਰਹਿੰਦਾ । ਬਾਬੇ ਨੇ ਇੱਕ ਦੋ ਮਿੰਟ ਅੱਖਾਂ ਮੀਚੀਆਂ ਤੇ ਫਿਰ ਬਾਬਾ ਕਹਿਣ ਲੱਗਿਆ ਭਾਈ ਤੁਹਾਡੇ ਘਰ ਤਾਂ ਪ੍ਰੇਤ ਦਿੱਸਦਾ ਪਰਿਵਾਰ ਕਹਿੰਦਾ ਬਾਬਾ ਜੀ ਕੋਈ ਹੱਲ ਦੱਸੋਂ ਬਾਬਾ ਕਹਿੰਦਾ ਭਾਈ ਹੱਲ ਤਾਂ ਇਹੀ ਕਿ ਘਰ ਕੀਲਣਾਂ ਪੈਣਾ । ਪਰਿਵਾਰ ਵਾਲੇ ਸਹਿਮਤ ਹੋ ਗਏ ਬਾਬੇ ਨੇ ਕੁਝ ਚੀਜ਼ਾਂ ਲਿਖਾਈਆਂ ਸੁੱਕੇ ਮੇਵੇ ਧੂਫ, ਕਾਲੇ ਕੁੱਕੜ ਦਾ ਮੀਟ ਵਗੈਰਾ ਵਗੈਰਾ। ਵੀਰਵਾਰ ਦਾ ਦਿਨ ਮਿੱਥ ਲਿਆ।
ਚਲੋ ਭਾਈ ਵੀਰਵਾਰ ਵੀ ਆ ਗਿਆ ਪਰਿਵਾਰ ਨੇ ਸਾਰਾ ਸਮਾਨ ਤਿਆਰ ਕਰਕੇ ਰੱਖ ਲਿਆ ਬਾਬੇ ਦੇ ਚਰਨ ਪਵਾਂ ਕੇ ਘਰ ਵਾਲੇ ਆਪਣੇ ਆਪ ਨੂੰ ਧੰਨ ਸਮਝ ਰਹੇ ਸੀ। ਬਾਬੇ ਨੇ ਖਾਂਣ ਪੀਣ ਵਾਲਾ ਮਾਲ ਅੱਧਾ ਕੁਝ ਤਾਂ ਆਉਣ ਸਾਰ ਉਧੇੜਤਾ(ਖਾ ਲਿਆ) ਫਿਰ ਬਾਬਾ ਲੱਗ ਗਿਆ ਚਮਟੇ ਖੜਕਾਉਣ ਮੰਤਰ ਪੜ੍ਹਨ ਧੂਫ ਬੱਤੀਆਂ ਲਾ ਲਾ ਕੇ ਬਾਬੇ ਨੇ ਘਰ ਵਾਲਿਆਂ ਦਾ ਸਾਹ ਬੰਦ ਕਰਤਾ ਬਾਬਾ ਕਦੇ ਬਦਾਮਾਂ ਦੀ ਮੁੱਠ ਭਰਕੇ ਖਾ ਲਵੇ ਕਦੇ ਸੌਗੀ ਦੀ ਨਾਲ਼ ਨਾਲ਼ ਬੋਲੀ ਜਾਵੇ ਭਾਈ ਪ੍ਰੇਤ ਤਕੜਾ ਖਾਣ ਪੀਣ ਜ਼ਿਆਦਾ ਭਾਲਦਾ।
ਇਸ ਤਰ੍ਹਾਂ ਬਾਬੇ ਨੂੰ ਖਾਂਦਿਆਂ ਪੀਂਦਿਆਂ ਮੰਤਰ ਪੜਦਿਆਂ ਦੋ ਘੰਟੇ ਲੰਘ ਗਏ ।
ਹੁਣ ਜੀ ਬਾਬੇ ਨੂੰ ਜੰਗਲ ਪਾਣੀ (ਲੈਟਰੀਨ)ਦਾ ਕੱਸ ਪੈ ਗਿਆ ਪੁਰਾਣੇ ਸਮਿਆਂ ਵਿੱਚ ਘਰਾਂ ਵਿੱਚ ਲੈਟਰੀਨ ਨਹੀਂ ਹੁੰਦੀਆਂ ਸੀ ਬਾਬਾ ਹੁਣ ਸ਼ਸ਼ੋਪੰਜ ਵਿੱਚ ਪੈ ਗਿਆ ਵੀ ਕੀ ਕੀਤਾ ਜਾਵੇ ਬਾਬਾ ਵੀ ਪੂਰਾ ਦਿਮਾਗੀ ਸੀ ਬਾਬੇ ਨੇ ਰੋਲਾ ਪਾ ਦਿੱਤਾ ਅਸਤਬਲੀ(ਪ੍ਰੇਤ) ਪਕੜ ਵਿੱਚ ਆਉਣ ਵਾਲਾ ਭਾਈ ਜਲਦੀ ਜਲਦੀ ਇੱਕ ਕੁੱਜਾ ਇੱਕ ਮੋਟਾ ਲਾਲ ਕੱਪੜਾ ਅਤੇ ਇੱਕ ਖੰਮਣੀ ਇੱਕ ਪਰਾਂਤ ਲਿਆਓ ਸਾਰੇ ਟੱਬਰ ਨੂੰ ਭਾਜੜ ਪੈ ਗਈ ਕਿਸੇ ਨੇ ਕੁੱਜਾ ਕਿਸੇ ਨੇ ਖੰਮਣੀ ਕਿਸੇ ਨੇ ਲਾਲ ਕੱਪੜਾ, ਪਰਾਂਤ ਬਾਬੇ ਨੂੰ ਸਾਰਾ ਸਮਾਨ ਲਿਆ ਫੜਾਇਆ ਬਾਬਾ ਕਹਿੰਦਾ ਚਾਰ ਚੁਫੇਰੇ ਕੱਪੜਾ ਪਾ ਦਿਓ ਘਰਦਿਆਂ ਨੇ ਚਾਰ ਮੰਜੇ ਖੜੇ ਕਰਕੇ ੳੁੱਪਰ ਕੱਪੜਾ ਪਾ ਦਿੱਤਾ ਬਾਬਾ ਘਰਦਿਆਂ ਨੂੰ ਕਹਿੰਦਾ ਤੁਸੀਂ ਸਾਰੇ ਅੰਦਰ ਵੜ ਜਾਓ ਪ੍ਰੇਤ ਬਹੁਤ ਤੱਕੜਾ ਜਿਨ੍ਹਾਂ ਚਿਰ ਮੈਂ ਨਾ ਕਹਾਂ ਓਨਾ ਚਿਰ ਕਿਸੇ ਨੇ ਬਾਹਰ ਨਹੀਂ ਆਉਂਣਾ।
ਲਾਓ ਜੀ ਘਰ ਦੀਆਂ ਬੁੜੀਆਂ ਡਰਦੀਆਂ ਨਿਆਣਿਆਂ ਨੂੰ ਬਾਹਰ ਨਾ ਨਿਕਲਣ ਦੇਣ ਸਾਰਾ ਟੱਬਰ ਅੰਦਰ ਸਹਿਮਿਆ ਬੈਠਾ ਤੇ ਐਧਰ ਬਾਬੇ ਨੇ ਕੁੱਜੇ ਵਿੱਚ ਲੈਟਰੀਨ ਕੀਤੀ ਪਰਾਂਤ ਵਿੱਚ ਹੱਥ ਧੋਤੇ ਸਾਰਾ ਕੁਝ ਰਲਾ ਮਿਲਾ ਕੇ ਬਾਬੇ ਨੇ ਕੁੱਜੇ ਉੱਪਰ ਲਾਲ ਕੱਪੜਾ ਪਾ ਕੇ ਖੰਮਣੀ ਨਾਲ ਬੰਨ੍ਹ ਦਿੱਤਾ ਪੂਰੀ ਸਾਫ ਸਫਾਈ ਕਰਕੇ ਬਾਬੇ ਨੇ ਘਰਦਿਆਂ ਨੂੰ ਆਵਾਜ਼ ਮਾਰੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ