ਭੂਤਾਂ ਦਾ ਘਰ
ਉਹ ਬੱਸ ਤੇ ਆਉਂਦੀ ਹੋਈ ਇਹੀ ਸੋਚ ਰਹੀ ਸੀ ਕਿ ਮੇਰੇ ਭਰਾ ਨੇ ਪਤਾ ਨੀ ਕਿਹੜਾ ਪਾਪ ਕੀਤਾ , ਦੋਹਾਂ ਭਰਜਾਈਆਂ ਦਾ ਸਾਥ ਨੀ ਮਿਲਿਆ ,ਵਿਚਾਰੀਆਂ ਦੋਹਾਂ ਦੀ ਕਿਸਮਤ ਇੱਕੋ ਕਿਹੋ ਜਿਹੀ ਨਿਕਲੀ ਦੋਵੇਂ ਬੱਚਾ ਜੰਮਦੀਆਂ ਗਈਆਂ ਤੇ ਰੱਬ ਨੂੰ ਪਿਆਰੀਆਂ ਹੋ ਗਈਆਂ , ਉਸ ਤੋਂ ਵੀ ਭੈੜੀ ਕਿਸਮਤ ਉਨ੍ਹਾਂ ਬੱਚਿਆਂ ਦੀ ਨਿਕਲੀ ਮਾਂ ਤੋਂ ਤਾਂ ਦੂਰ ਹੋਏ ਹੀ ਸੀ , ਪਿਓ ਤੋਂ ਵੀ ਦੂਰ ਰਹਿੰਦੇ ਨੇ , ਸੌਦਾਗਰ ਸਿੰਘ ਦਾ ਵੱਡਾ ਪੁੱਤਰ ਜਿਸਨੂੰ ਉਹ ਪਾਲ ਰਹੀ ਸੀ ਦੇ ਸਿਰ ਤੇ ਹੱਥ ਫੇਰਦੀ ਨੇ ਉਸਨੇ ਸੋਚਿਆ । ਇਹ ਮੁੰਡਾ ਦੋ ਸਾਲਾਂ ਦਾ ਹੋ ਗਿਆ ਸੀ ਛੋਟਾ ਜੋ ਸਾਲ ਕੁ ਦਾ ਹੈ ਉਸਨੂੰ ਉਹ ਘਰ ਛੱਡ ਕੇ ਆਈ ਸੀ ।।
ਬੱਸ ਕੰਡਕਟਰ ਸੀਟੀ ਮਾਰਦਾ ਹੈ ਤੇ ਸਾਰੀਆਂ ਸਵਾਰੀਆਂ ਪਿੰਡ ਦਬੜੇ ਉੱਤਰ ਜਾਂਦੀਆਂ ਹਨ ਤੇ ਭਿੰਦਰ ਵੀ ਇੱਥੇ ਉੱਤਰ ਜਾਂਦੀ ਹੈ , ਦੋ ਸਵਾਰੀਆਂ ਹੋਰ ਹੁੰਦੀਆਂ ਭੰਗਚੜੀ ਜਾਣ ਵਾਲੀਆਂ ਜਿਨ੍ਹਾਂ ਵਿੱਚੋਂ ਇੱਕ ਤਾਂ ਪੜ੍ਹਨ ਵਾਲਾ ਮੁੰਡਾ ਹੁੰਦਾ ਤੇ ਦੂਜੀ ਹੁੰਦੀ ਹੈ ਬੇਬੇ ਛੋਟੋ ਜੋ ਉਸਦੇ ਘਰਾਂ ਵਿੱਚੋਂ ਹੀ ਹੁੰਦੀ ਹੈ ਸੋ ਉਸ ਨਾਲ ਸਾਥ ਬਣ ਜਾਂਦਾ ਹੈ ।
ਕੁੜੇ ਭਿੰਦਰ ਤੂੰ ਤਾਂ ਮਹੀਨਾ ਨੀ ਪੈਣ ਦਿੱਤਾ ਸੀ ਤੇ ਹੁਣ ਤਾਂ ਮੈਨੂੰ ਲੱਗਦਾ ਐ , ਪੰਜ ਛੇ ਮਹੀਨਿਆਂ ਬਾਅਦ ਗੇੜਾ ਮਾਰ ਰਹੀ ਏ ।
ਹਾਂ ਬੇਬੇ ਬੱਸ ਧੀਆਂ ਪੁੱਤ ਵੱਡੇ ਹੋ ਗਏ , ਸੌ ਜੰਜਾਲ ਨੇ ਘਰਾਂ ਦੇ ਕਿੱਥੇ ਨਿਕਲਿਆ ਜਾਂਦਾ ਐ , ਭਿੰਦਰ ਨੇ ਹਉਕਾ ਜਿਹੀ ਲੈਂਦੀ ਹੋਈ ਨੇ ਕਿਹਾ ।।
ਸਾਰਾ ਪਿੰਡ ਤੇਰੀਆਂ ਸਿਫ਼ਤਾਂ ਕਰਦਾ ਐ ਬਈ ਕੁੜੀ ਨੇ ਆਵਦੇ ਭਰਾ ਦੇ ਬੱਚਿਆਂ ਦੀ ਜ਼ਿੰਮੇਵਾਰੀ ਲੈ ਲਈ ।
ਇਹ ਤਾਂ ਮੇਰਾ ਫਰਜ਼ ਸੀ ਬੇਬੇ ਜਿਸਨੂੰ ਮੈਂ ਹਰ ਹਾਲ ਨਿਭਾਉਣਾ ਐ , ਮੇਰੇ ਰੱਬ ਵਰਗੇ ਭਰਾ ਦੀ ਅੰਸ਼ ਹੈ , ਇਹ ਬੱਚੇ ਤਾਂ ।
ਹੋਰ ਬੇਬੇ ਗੇੜਾ ਮਾਰ ਆਉਨੀ ਏ ਕਿਤੇ ਮੇਰੇ ਭਰਾ ਦੇ ਘਰੇ ਵੀ ,
ਹਾਂ , ਹਾਂ ਜਾ ਆਉਨੀ ਹਾਂ , ਕਦੇ ਕਦੇ ਮੈਂ ਤਾਂ ।।
ਪਰ ਭਿੰਦਰ ਨੂੰ ਲੱਗ ਰਿਹਾ ਸੀ ਜਿਵੇਂ ਬੇਬੇ ਝੂਠ ਬੋਲ ਰਹੀ ਹੈ ਪਰ ਓਸ ਨੇ ਗੱਲ ਅਣਗੌਲੀ ਕਰ ਦਿੱਤੀ ।
ਗੱਲਾਂ ਕਰਦੀਆਂ- ਕਰਦੀਆਂ ਉਹ ਘਰਾਂ ਕੋਲ ਆ ਗਈਆਂ , ਘਰੇ ਭਰਾ ਤਾਂ ਨਹੀਂ ਸੀ , ਮਾਂ – ਬਾਪ ਤੇ ਭਾਬੀਆਂ ਰੱਬ ਨੂੰ ਪਿਆਰੇ ਹੋ ਚੁੱਕੇ ਨੇ, ਰੌਣਕਾਂ ਨਾਲ ਭਰਿਆ ਘਰ ਉਸ ਨੂੰ ਸੁੰਨਾਂ- ਸੁੰਨਾਂ ਜਾਪ ਰਿਹਾ ਸੀ , ਉਸਦਾ ਜੀਅ ਕਰਦਾ ਸੀ ,ਉੱਚੀ- ਉੱਚੀ ਭੁੱਬਾਂ ਮਾਰਨ ਨੂੰ ਪਰ ਬੱਚੇ ਕਰਕੇ ਉਸਨੇ ਕੰਟਰੋਲ ਕੀਤਾ ਪਰ ਫਿਰ ਵੀ ਉਹ ਹੰਝੂ ਰੋਕ ਨਾ ਸਕੀ ।।
ਪਰ ਕਹਿੰਦੇ ਨੇ ਕਈ ਬੋਲ ਤੁਹਾਨੂੰ ਮਜਬੂਰ ਕਰ ਦਿੰਦੇ ਨੇ ਬਿਲਕੁਲ ਭਿੰਦਰ ਨਾਲ ਵੀ ਇਵੇਂ ਹੀ ਵਾਪਰਦਾ ਹੈ ਜਦੋਂ ਉਸਦੇ ਭਰਾ ਦਾ ਬੇਟਾ ਕਹਿੰਦਾ ਬੇਬੇ ਇਹ ਕਿਸਦਾ ਘਰ ਹੈ ਤਾਂ ਉਸਦੀਆਂ ਰੋਕੀਆਂ ਹੋਈਆਂ ਭਾਵਨਾਵਾਂ ਬੇਕਾਬੂ ਹੋ ਜਾਂਦੀਆਂ ਹਨ ।।
ਉਹ ਉੱਚੀ – ਉੱਚੀ ਆਪਣੇ ਭਤੀਜੇ ਨੂੰ ਗੱਲਵੱਕੜੀ ‘ ਚ ਲੈ ਕੇ ਧਾਹਾਂ ਮਾਰਨ ਲੱਗ ਜਾਂਦੀ ਐ , ਕਦੇ ਆਪਣੀ ਮਾਂ , ਕਦੇ ਬਾਬਲ , ਕਦੇ ਰੱਬ ਵਰਗੀਆਂ ਭਰਜਾਈਆਂ ਨੂੰ ਯਾਦ ਕਰਦੀ ਐਂ ।
ਆਂਢ – ਗੁਆਂਢ ਦੇ ਲੋਕ ਕੰਧਾਂ ਉੱਤੋਂ ਦੀ ਦੇਖ ਤਾਂ ਲੈਂਦੇ ਐ ਪਰ ਕੋਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ