ਉਹ ਸ਼ਖਸ, ਜੋ ਜਹਾਜ ਥੱਲੇ ਲਟਕ ਕੇ, ਦਿੱਲੀ ਤੋਂ ਲੰਡਨ ਪਹੁੰਚ ਗਿਆ।
ਸੰਨ 1996 ਦੀ ਗੱਲ ਹੈ, ਪੰਜਾਬ ‘ਚ ਆਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ ਖਰਾਬ ਹੋਏ ਹਾਲਾਤ ਹਜੇ ਵੀ ਪੂਰੀ ਤਰਾਂ ਨਾਲ ਕਾਬੂ ‘ਚ ਨਹੀਂ ਸਨ, ਇਸੇ ਸਮੇਂ ਹੁਸ਼ਿਆਰਪੁਰ ਜਿਲੇ ਦੇ ਇਕ ਪਿੰਡ ਦੇ ਦੋ ਨੌਜਵਾਨ ਸਕੇ ਭਰਾ, 23 ਸਾਲਾ ਪ੍ਰਦੀਪ ਸਿੰਘ ਸੈਣੀ ਤੇ 19 ਸਾਲਾ ਵਿਜੈ ਸਿੰਘ ਸੈਣੀ, ਜੋ ਕਾਰਾਂ ਠੀਕ ਕਰਨ ਦਾ ਕੰਮ ਸਿਖਦੇ ਸਨ, ਜੋ ਪੁਲਿਸ ਦੀ ਰੋਜ਼ਾਨਾ ਪੁੱਛਗਿੱਛ ਤੇ ਤਸ਼ੱਦਦ ਤੋਂ ਪ੍ਰੇਸ਼ਾਨ ਸਨ। ਉਹਨਾਂ ਇਸ ਸਭ ਤੋਂ ਖਹਿੜਾ ਛੁਡਾਉਣ ਲਈ ਇੰਗਲੈਂਡ ਜਾਣ ਦਾ ਮੰਨ੍ਹ ਬਣਾ ਲਿਆ ਜਦਕਿ ਉਨਾਂ ਕੋਲ ਨਾ ਤਾਂ ਕੋਈ ਪਾਸਪੋਰਟ ਸੀ, ਨਾ ਵੀਜਾ ਤੇ ਨਾ ਹੀ ਪੈਸੇ ਪਰ ਸਤੰਬਰ 1996 ‘ਚ ਦੋਵੇਂ ਭਰਾ ਬਸ ਚੜ੍ਹ ਦਿੱਲੀ ਆ ਗਏ, ਜਿੱਥੇ ਇਕ ਠੱਗ ਏਜੰਟ ਨੇ ਇੰਨ੍ਹਾਂ ਨੂੰ ਜਹਾਜ ‘ਚ ਸਵਾਰੀਆਂ ਦੇ ਸਮਾਨ ਆਲੇ ਖਾਨੇ ‘ਚ ਲੁਕੋ ਕੇ ਭੇਜਣ ਦੀ ਗੱਲ ਆਖਦਿਆਂ, 150 ਪੋਂਡ ਦੀ ਠੱਗੀ ਮਾਰ ਲਈ। ਪਰ ਦੋਵੇਂ ਭਰਾ ਠੱਗੇ ਜਾਣ ਤੋਂ ਬਾਅਦ ਵੀ ਵਾਪਸ ਨ੍ਹੀਂ ਆਏ ਤੇ ਉਹਨਾਂ ਸੱਚੀ ਇਸੇ ਤਰੀਕੇ ਲੰਡਨ ਜਾਣ ਲਈ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਦੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ। ਲਗਾਤਾਰ ਦਸ ਦਿਨ ਰੇਕੀ ਕਰਨ ਤੋਂ ਬਾਅਦ ਇਕ ਦਿਨ ਦੋਵੇਂ ਭਰਾ ਕੰਧ ਤੋਂ ਛਾਲ ਮਾਰਕੇ ਅੰਦਰ ਵੜ੍ਹ ਗਏ ਤੇ ਦਿੱਲੀ ਤੋਂ ਹੀਥਰੋ (ਲੰਡਨ) ਜਾਣ ਵਾਲੇ ਜਹਾਜ ਦੇ ਅਲਗ-ਅਲਗ ਟਾਇਰਾਂ ਅੰਦਰ ਜਾਣ ਵਾਲੀ ਥੋੜੀ ਜਿਹੀ ਥਾਂ ‘ਚ ਲੁੱਕ ਕੇ ਉਸ ਜਹਾਜ ਨਾਲ ਲਟਕ ਗਏ, ਜਿਹੜਾ ਅਗਲੇ 10 ਘੰਟੇ ਲਗਾਤਾਰ 4000 ਫੁੱਟ ਦੀ ਉੱਚਾਈ ਤੇ, -50॰ ਤਾਪਮਾਨ ਤੇ, 700 ਕਿਲੋਮੀਟਰ ਘੰਟੇ ਦੀ ਸਪੀਡ ਨਾਲ ਉਡਕੇ ਲੰਡਨ ਪਹੁੰਚਿਆ। ਦੋਵਾਂ ਦਾ ਜਿੰਦਾ ਬਚਣਾ ਨਾਮੁਮਕਿਨ ਸੀ, ਜਹਾਜ ਚਲਦਿਆਂ ਈ ਲਗਾਤਾਰ ਹੁੰਦੇ ਜ਼ਬਰਦਸਤ ਖੜਕੇ ਅਤੇ ਟਾਇਰਾਂ ਦੇ ਹਿਲਣ ਨਾਲ ਦੋਵੇਂ ਭਰਾਵਾਂ ਦੇ ਹਾਲਾਤ ਖਰਾਬ ਹੋਣ ਲੱਗੇ ਤੇ ਜਦੋਂ ਜਹਾਜ 4000 ਫੁੱਟ ਦੀ ਉੱਚਾਈ ਤੇ ਗਿਆ, ਜਿੱਥੇ ਆਕਸੀਜਨ ਸਿਰਫ 5% ਤੇ ਤਾਪਮਾਨ -50॰ ਸੀ ਤਾਂ ਪਤਲੀ ਜਿਹੀ ਪੇਂਟ-ਬੁਸ਼ਰਟ ‘ਚ ਲਟਕੇ ਦੋਵਾਂ ਭਰਾਵਾਂ ਦੀ ਕੁਲਫੀ ਜੰਮਣ ਲੱਗੀ ਤੇ ਛੋਟੇ ਭਰਾ ਵਿਜੈ ਦਾ ਦਿਮਾਗ ਫੱਟ ਗਿਆ ਤੇ ਉਸਦੀ ਮੌਤ ਹੋ ਗਈ ਜਿਸਦੀ ਲਾਸ਼ ਜਹਾਜ ਉਤਰਨ ਤੋਂ ਕੁੱਝ ਸਮਾਂ ਪਹਿਲਾਂ ਨੀਚੇ ਡਿੱਗ ਗਈ ਸੀ।
ਜਦੋਂ ਜਹਾਜ ਹੀਥਰੋ ਏਅਰਪੋਰਟ ਤੇ ਪਹੁੰਚਿਆਂ ਤਾਂ ਗਰਾਉਂਡ ਸਟਾਫ ਨੇ ਪ੍ਰਦੀਪ ਨੂੰ ਬੇਹੋਸ਼ੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ