ਉਹ ਹੁਣ ਮੈਥੋਂ ਕਿੰਨਾ ਉੱਚਾ ਹੋ ਗਿਆ ਸੀ..ਜੁੱਤੀ ਵੀ ਨਾ ਆਉਂਦੀ..ਹਰ ਮਹੀਨੇ ਆਖਦਾ ਨਵੀਂ ਲੈ ਕੇ ਦਿਓ..ਬੋਝੇ ਵਿਚੋਂ ਜਿੰਨੇ ਜੀ ਕਰਦਾ ਪੈਸੇ ਵੀ ਕੱਢ ਕੇ ਲੈ ਜਾਂਦਾ..ਕੁਝ ਆਖਣ ਲੱਗਦਾ ਤਾਂ ਜੰਮਣ ਵਾਲੀ ਉਸਦੇ ਹੱਕ ਵਿੱਚ ਭੁਗਤਦੀ..ਸਫਾਈਆਂ ਦਿੰਦੀ..ਤੁਸੀਂ ਠੀਕ ਹੁੰਦੇ ਹੋਏ ਵੀ ਗਲਤ ਹੋ..ਜਵਾਨ ਔਲਾਦ ਨੂੰ ਕੁਝ ਆਖਣ ਦਾ ਜਮਾਨਾ ਨਹੀਂ ਰਿਹਾ..ਇਹ ਨਾ ਭੁੱਲੋ ਕੋਲੋਂ ਗੱਡੀ ਦੀ ਲੈਣ ਵੀ ਲੰਘਦੀ ਏ..!
ਮੈਂ ਮਨ ਹੀ ਮਨ ਆਖਦਾ ਏਨਾ ਹੀ ਦੱਸ ਜਾਇਆ ਕਰੇ ਅਖੀਰ ਜਾਂਦਾ ਕਿਥੇ ਹੈ..ਮੁੜਨਾ ਕਦੋ ਹੁੰਦਾ..ਦੋ ਭੈਣਾਂ ਜਵਾਨ ਵੀ ਨੇ..ਕਿੰਨੀਆਂ ਸਲਾਹ ਬਾਤਾਂ ਹੁੰਦੀਆਂ ਨੇ ਪਿਓ ਪੁੱਤ ਵਿਚਾਲੇ..ਕੋਲ ਬੈਠੇ ਤਾਂ ਸਹੀ..ਕਾਰ ਨੂੰ ਮਲ-ਮਲ ਸਾਫ ਕਰਦਿਆਂ ਅਤੇ ਬੂਟ ਲਿਸ਼ਕਾਉਂਦਿਆਂ ਘੰਟੇ ਲੰਘ ਜਾਂਦੇ..!
ਮੈਂ ਅਖਬਾਰ ਪੜਨ ਬਹਾਨੇ ਉਸ ਵੱਲ ਤੱਕਦਾ ਰਹਿੰਦਾ ਕਦੋਂ ਨਜਰਾਂ ਮਿਲਾਵੈ..ਪਰ ਇਹ ਕਰਮਾਂ ਮਾਰੀਆਂ ਕਦੇ ਵੀ ਦੋ ਤੋਂ ਚਾਰ ਨਾ ਹੁੰਦੀਆਂ..!
ਇੱਕ ਵੇਰ ਅੱਧੀ ਰਾਤ ਦੋ ਵੱਜ ਗਏ..ਇਸਦਾ ਕੋਈ ਪਤਾ ਨਹੀਂ ਕਿਥੇ ਹੈ..ਕਦੋਂ ਮੁੜਨਾ..ਸੋਚਾਂ ਦੀ ਉਧੇੜ ਬੁਣ!
ਪੂਰਾਣਾ ਸੰਦੂਖ ਖੋਹਲ ਲਿਆ..ਅੰਦਰੋਂ ਭਾਪਾ ਜੀ ਦੀ ਇੱਕ ਡਾਇਰੀ ਨਿੱਕਲੀ..ਚਾਰ ਦਹਾਕੇ ਪਹਿਲੋਂ ਲਿਖੀ..!
ਇੱਕ ਥਾਂ ਆਖ ਰਹੇ ਸਨ..ਅੱਜ ਵੀ ਬਿਨਾ ਦੱਸੇ ਚਲਾ ਗਿਆ..ਫੇਰ ਅੱਧੀ ਰਾਤ ਮੁੜਿਆ ਤਾਂ ਸਿਰਫ ਏਨਾ ਹੀ ਪੁੱਛ ਲਿਆ ਕੁਵੇਲੇ ਕਿਓਂ ਆਇਆਂ ਤਾਂ ਅੱਖਾਂ ਕੱਢ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ