ਮੈ ਝੋਲ਼ਾ ਚੱਕੀ ਸਕੂਲੋਂ ਵਾਪਿਸ ਆਉਂਦੀ ਜਦੋਂ ਘਰ ਨੇੜੇ ਸਮੋਸਿਆਂ ਵਾਲੀ ਦੁਕਾਨ ਕੋਲ ਦੀ ਲੰਘੀ ਤਾਂ ਸਮੋਸਿਆਂ ਦੀ ਖੁਸ਼ਬੋ ਨੇ ਬੇਬੇ ਨੇ ਮੇਰੇ ਲਈ ਬਣਾਕੇ ਰੱਖੀ ਰੋਟੀ ਦਾ ਬਾਈਕਾਟ ਕਰਨ ਲਈ ਸ਼ੈਤਾਨ ਦਿਮਾਗ਼ ਨੂੰ ਮਜਬੂਰ ਕਰ ਦਿੱਤਾ. ਘਰੇ ਪਹੁੰਚ ਟੀਵੀ ਦਾ ਬਟਨ ਮਰੋੜ ਤੇ ਬੇਬੇ ਦੀ ਲਿਆਂਦੀ ਰੋਟੀ ਨੂੰ ਅਣਦੇਖਾ ਕਰਦੇ ਕਿਹਾ “ਮੈ ਨੀ ਖਾਣੀ ਰੋਟੀ ਰੂਟੀ ਰੋਜ ਰੋਜ ਓਹੀ ਖਾਣ ਨੂੰ” ਤਾਂ ਬੇਬੇ ਹੌਲੀ ਜਿਹੇ ਕੋਲ਼ੇ ਬੈਠਦੀ ਕਹਿੰਦੀ “ਪੁੱਤ ਮੈ ਸਵੇਰੇ ਦੀ ਲੱਗੀ ਹੋਈ ਹਾਂ ਬਣਾਉਣ ਚੱਲ ਇਕ ਬੁਰਕੀ ਪਵਾ ਲੈ ਮੂੰਹ ਚ ਜੇ ਨਹੀਂ ਚੰਗੀ ਲੱਗੀ ਤਾਂ ਮੈ ਕੁਝ ਹੋਰ ਬਣਾ ਦੇਵਾਂਗੀ”. ਮੈ ਬੁਰਕੀ ਮੂੰਹ ਚ ਪੈਂਦੇ ਹੀ ਭੈੜਾ ਜਿਹਾ ਮੂੰਹ ਬਣਾ ਕਿਹਾ “ਮੈ ਨੀ ਖਾਣੀ ਇਹ ਸਬਜ਼ੀ ਤੇ ਹੁਣ ਫਿਰ ਕੁਝ ਬਣਾਉਣ ਨੂੰ ਘੰਟਾ ਲੱਗੂ” ਤਾਂ ਮੇਰੀ ਮਾਂ ਨੇ ਸਿਰ ਤੇ ਹੱਥ ਫੇਰਦੇ ਕਿਹਾ “ਜਾਹ ਪੈਸੇ ਲੈ ਜਾ ਸਮੋਸੇ ਲੈ ਆ ਸਾਰਿਆਂ ਲਈ ਤੇ ਇਹ ਸਬਜ਼ੀ ਤੇਰੇ ਪਾਪਾ ਖਾ ਲੈਣਗੇ, ਉਹ ਵੀ ਹਫ਼ਤੇ ਬਾਦ ਘਰ ਆ ਰਹੇ ਨੇ ਕੰਮ ਕਰਕੇ ਉਹਨਾਂ ਵਿਚਾਰਿਆ ਨੂੰ ਵੀ ਉੱਥੇ ਆਪ ਹੀ ਹੱਥ ਜਲ਼ਾਉਣੇ ਪੈਂਦੇ ਨੇ ਹਰ ਰੋਜ”. ਮੈਨੂੰ ਲੱਗਿਆ ਜਿਵੇ ਮਾਂ ਪਹਿਲਾਂ ਹੀ ਜਾਣਦੀ ਸੀ ਕਿ ਮੇਰਾ ਅੱਜ ਗਰਮ ਗਰਮ ਸਮੋਸੇ ਖਾਣ ਨੂੰ ਦਿਲ ਕਰਦਾ ਤਾਂ ਹੀ ਸ਼ਾਇਦ ਉਸਨੇ ਪਾਪਾ ਦੀ ਸਭ ਤੋ ਪਸੰਦੀਦਾ ਸਬਜ਼ੀ ਬਣਾਈ ਸੀ. ਮੈ ਸਮੋਸਾ ਚਟਣੀ ਨਾਲ ਲਬੇੜ ਅਜੇ ਮੂੰਹ ਚ ਪਾਉਣ ਹੀ ਲੱਗੀ ਸੀ ਕਿ ਮੇਰੀਆਂ ਸੋਚਾਂ ਦੀ ਲੜੀ ਉਦੋਂ ਟੁੱਟੀ ਜਦੋਂ ਦੁਕਾਨ ਤੋ ਸਬਜੀ ਲੈਣ ਆਏ ਨੇ ਉੱਚੀ ਦੇਣੇ ਪੁੱਛਿਆ” ਚੈਰੀਆਂ ਕਿੱਥੇ ਹਨ ਜੀ?” ਤਾਂ ਮੈ ਸੰਭਲ਼ਦੇ ਹੋਏ ਕਿਹਾ “ਖਤਮ ਹਨ ਜੀ ਕੱਲ ਆਉਣਗੀਆਂ”. ਫਿਰ ਯਾਦ ਆਇਆ ਕਿ ਮੈ ਤਾਂ ਛੇ ਮਹੀਨੇ ਪਹਿਲਾਂ ਸਟੱਡੀ ਵੀਜ਼ੇ ਤੇ ਮੈਲਬੌਰਨ ਆ ਗਈ ਸੀ ਤੇ ਪੜਾਈ ਦੇ ਨਾਲ ਨਾਲ ਇਸ ਵੈਜੀ ਸ਼ਾਪ ਤੇ ਕੰਮ ਕਰਦੀ ਹਾਂ ਆਪਣੀ ਇਕ ਸਹੇਲੀ ਨਾਲ ਜਿਸਦੇ ਅੱਜ ਬਿਮਾਰ ਹੋਣ ਕਰਕੇ ਚਾਰ ਪੰਜ ਘੰਟੇ ਤੋ ਬ੍ਰੇਕ ਵੀ ਨਹੀਂ ਲਈ ਸੀ ਲੈ ਪਾਈ. ਮੇਰੀ ਹਾਲਤ ਦੇਖ ਪਿਛਿਓਂ ਨਾਲ ਦੇ ਨੇ ਅਵਾਜ਼ ਮਾਰੀ “ਨਿੱਕੀ ਜਾਹ ਕੁਛ ਖਾ ਲੈ ਤੈਨੂੰ ਬਹੁਤ ਭੁੱਖ ਲੱਗੀ ਹੋਣੀ” ਤਾਂ ਮੈ ਪੁਰਾਣੇ ਦਿਨ ਯਾਦ ਕਰਦੀ ਲਗਾਤਾਰ ਖੜਨ ਕਰਕੇ ਭਾਰੀ ਹੋਈਆਂ ਲੱਤਾਂ ਨੂੰ ਧੂਹਦੀ ਹੋਈ ਲੰਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ