*ਭੁੱਖ*
*ਭਾਗ 2*
*ਲੇਖਕ – ਅਮਰਜੀਤ ਚੀਮਾਂ (ਯੂ ਐੱਸ ਏ)*
ਬਾਪੂ ਪੁਰਾਣਾ ਫ਼ੌਜੀ ਰੰਮ ਪੀਦਾਂ, ਬੱਕਰੇ ਖਾਂਦਾ ਢੋਲੇ ਦੀਆਂ ਲਾਉਦਾ। ਨੂੰਹ ਨੇ ਬਾਪੂ ਨੂੰ ਕਿਹਾ ਕਿ ਬਾਕੀ ਸਾਰਾ ਪਰਿਵਾਰ ਪੂਰੀ ਤਰਾਂ ਸੈੱਟ ਆ ਤੇ ਸਾਡਾ ਵੀ ਕੁਝ ਬਣਾ ਦਿਉ। ਬਾਹਰਲੇ ਮੁੰਡਿਆਂ ਨੂੰ ਬੇਦਖ਼ਲ ਕਰ ਦਿਉ। ਬਾਪੂ ਇੰਗਲੈਂਡ ਵਾਲੇ ਲਈ ਤਾਂ ਮੰਨ ਗਿਆ ਤੇ ਉਹਨੂੰ ਬੇਦਖ਼ਲ ਕਰ ਦਿੱਤਾ ਪਰ ਕੈਨੇਡਾ ਵਾਲੇ ਲਈ ਨਾ ਮੰਨਿਆ ਕਿਉਂਕਿ ਉਹ ਉਹਦੇ ਘਰੇ ਰਹਿੰਦਾ ਸੀ ਤੇ ਉੱਥੇ ਹੀ ਰੋਟੀ ਖਾਂਦਾ ਸੀ। ਹੁਣ ਕੈਨੇਡਾ ਵਾਲੇ ਨੇ ਆਪਣੇ ਬਾਪੂ ਕੋਲੋਂ ਜ਼ਮੀਨ ਦੀ ਮੰਗ ਕੀਤੀ ਤਾਂ ਉਹਨੇ ਕਿਹਾ ਕਿ ਪੁੱਤ ਤੂੰ ਤਾਂ ਬਾਹਰ ਬੈਠਾ , ਆਪਣੇ ਭਰਾ ਬਾਰੇ ਵੀ ਸੋਚ , ਚਲੋ ਜਿੰਨੀ ਦੇਰ ਮੈਂ ਜਿਊਂਦਾ ਘੱਟ ਤੋਂ ਘੱਟ ਉਨੀ ਦੇਰ ਜ਼ਮੀਨ ਦੀ ਮੰਗ ਨਾ ਕਰੀਂ ਤੇ ਮੇਰੇ ਤੋਂ ਬਾਦ ਜੋ ਮਰਜ਼ੀ ਕਰਿਓ ਹੁਣ ਦੋਨੋਂ ਭਰਾ ਇਸੇ ਤਰ੍ਹਾਂ ਬਾਪੂ ਨੇ ਕੈਨੇਡਾ ਆਉਣ ਤੇ ਚਾਰ ਮਹੀਨੇ ਰਹਿਣਾ ਤੇ ਪੁੱਤ ਨੂੰ ਕਹਿਣਾ ਕਿ ਮੇਰੀ ਟਿਕਟ ਬਣਾ ਦਿਓ ਤੇ ਆਪਣੀ ਪੈਨਸ਼ਨ ਉਹਨੇ ਆਪਣੀ ਨੂੰਹ ਨੂੰ ਭੇਜ ਦੇਣੀ ਕੈਨੇਡਾ ਵਾਲੇ ਦੀ ਘਰਵਾਲੀ ਨੇ ਬੁੜ-ਬੁੜ ਕਰਦੇ ਰਹਿਣਾ ਕਿ ਬਾਪੂ ਆਪਣੀ ਪੈਨਸ਼ਨ ਤਾਂ ਇੰਡੀਆ ਵਾਲੀ ਨੂੰਹ ਰਾਣੀ ਨੂੰ ਭੇਜ ਦਿੰਦਾ ਤੇ ਟਿਕਟ ਸਾਡੇ ਕੋਲੋਂ ਮੰਗਦਾ ਮੁੰਡੇ ਨੂੰ ਵੀ ਪਤਾ ਸੀ ਪਰ ਬਾਪੂ ਨੂੰ ਕੁਝ ਕਹਿਣ ਨੂੰ ਜੀਅ ਨਾ ਕਰਨਾ ਕੁਝ ਸਾਲਾਂ ਬਾਅਦ ਬਾਪੂ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਕੈਨੇਡਾ ਵਾਲਾ ਬਾਪੂ ਦੀਆਂ ਅਸਤੀਆਂ ਲੈ ਕੇ ਇੰਡੀਆ ਗਿਆ ਕੀਰਤਪੁਰ ਸਾਹਿਬ ਜਲ ਵਿੱਚ ਤਾਰ ਦਿੱਤੀਆਂ। ਹੁਣ ਵੱਡੇ ਭਰਾਵਾਂ ਨਾਲ ਜ਼ਮੀਨ ਦੀ ਗੱਲ ਕੀਤੀ ਕਿ ਜਿੰਨਾ ਚਿਰ ਬਾਪੂ ਨੇ ਕਿਹਾ ਸੀ ਤੇ ਮੈਂ ਸਬਰ ਕਰ ਲਿਆ ਮੈਂ ਵੀ ਕੈਨੇਡਾ ਵਿਚ ਦਿਹਾੜੀ ਕਰਦਾ ਹਾਂ ਕੋਈ ਵਿਜ਼ਨੈਂਸ ਨਹੀਂ ਕਰਦਾ ਇਸ ਲਈ ਮੈਨੂੰ ਵੀ ਪੈਸੇ ਦੀ ਲੋੜ ਹੈ।
ਹੁਣ ਤੂੰ ਮੈਨੂੰ ਜ਼ਮੀਨ ਦਾ ਠੇਕਾ ਦੇਣਾ ਸ਼ੁਰੂ ਕਰ ਦੇ । ਪਹਿਲਾਂ ਤਾਂ ਉਹ ਅੱਗੋਂ ਟਾਲ਼ ਮਟੋਲ਼ ਕਰਦਾ ਰਿਹਾ ਕਿ ਮੈਂ ਤੁਹਾਡੀ ਜਮੀਨ ਦੀ ਦੇਖ ਰੇਖ ਕਰ ਰਿਹਾ ਹਾਂ ਸਗੋਂ ਤੁਸੀਂ ਮੈਨੂੰ ਪੈਸੇ ਦਿਉ, ਮਦਦ ਕਰੋ । ਇੱਥੇ ਜ਼ਮੀਨ ਵਿੱਚੋਂ ਕੀ ਬੱਚਦਾ, ਖੂਹ ਦੀ ਮਿੱਟੀ ਖੂਹ ਨੂੰ ਹੀ ਲੱਗ ਜਾਂਦੀ ਆ। ਹੁਣ ਸ਼ਰੀਕੇ ਭਾਈਚਾਰੇ ਨੇ ਵੀ ਕੈਨੇਡਾ ਵਾਲੇ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਉਹਦੀ ਭਰਜਾਈ ਦੀਆਂ ਕਰਤੂਤਾਂ ਜੋ ਸਾਰੇ ਪਿੰਡ ਵਾਲੇ ਜਾਣਦੇ ਸਨ । ਹੁਣ ਭਰਾ ਨੂੰ ਕਰੜੇ ਹੋ ਕੇ ਕਿਹਾ ਕਿ ਜੇ ਤੂੰ ਮੈਨੂੰ ਠੇਕਾ ਨਹੀਂ ਦੇਣਾ ਤਾਂ ਮੈਂ ਪੰਚਾਇਤ ਇਕੱਠੀ ਕਰ ਲਵਾਂਗਾ । ਗੱਲੀ ਬਾਤੀਂ ਗੱਲ ਤੂੰ ਤੂੰ, ਮੈਂ ਮੈਂ ਵਿੱਚ ਬਦਲ ਗਈ ਤੇ ਹੱਥੋਂਪਾਈ ਵੀ ਹੋ ਗਏ । ਕੁੱਝ ਲੋਕ ਵੀ ਇਕੱਠੇ ਹੋ ਗਏ ਤੇ ਵੱਡੇ ਭਰਾ ਨੇ ਆਪਣੀ ਬਾਂਹ ਤੇ ਚਾਕੂ ਮਾਰਕੇ ਥਾਣੇ ਚਲੇ ਗਿਆ ਤੇ ਪੁਲੀਸ ਨੂੰ ਪੈਸੇ ਦੇ ਕੇ ਛੋਟੇ ਭਰਾ ਤੇ ਪਰਚਾ ਦੇ ਦਿੱਤਾ । ਇੰਡੀਆ ਵਾਲੇ ਇੰਝ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ