ਬਾਬੇ ਦੀ ਲੂਨਾਂ ਸਕੂਟਰੀ…….!!
ਗੱਲ ਬਾਹਵਾ ਪੁਰਾਣੀ ਆ। ਸਾਡਾ ਦਾਦਾ ਗੰਢਾ ਸਿੰਘ ਜਿਸਨੂੰ ਅਸੀਂ ਸਾਰੇ ਛੋਟਾ ਬਾਬਾ ਆਖਕੇ ਬੁਲਾਉਂਦੇ ਹੁੰਦੇ ਸੀ, ਉਹ ਸਾਇਕਲ ਚਲਾਉਣ ਦੇ ਤੇ ਸਾਇਕਲ ਨੂੰ ਸਾਂਭ ਕੇ ਰੱਖਣ ਦੇ ਬਹੁਤ ਸ਼ੌਕੀਨ ਸਨ। ਬਾਬਾ ਜੀ ਲੱਗਭਗ ਹਰ ਰੋਜ ਆਪਣੇ ਸਾਇਕਲ ਤੇ ਸ਼ੇਰਪੁਰ ਸਾਡੇ ਕਾਰਖ਼ਾਨੇ ਜਾਂਦੇ ਹੁੰਦੇ ਸੀ ਤੇ ਸਾਇਕਲ ਦੇ ਹੈਂਡਲ ਨਾਲ ਇੱਕ ਦਰੀ ਦਾ ਝੋਲਾ ਹਮੇਸ਼ਾ ਲਟਕਾ ਕੇ ਰੱਖਦੇ ਸਨ,ਜਿਸ ਵਿੱਚ ਟਾਇਰ ਨੂੰ ਪੈਂਚਰ ਲਗਾਉਣ ਵਾਲਾ ਸਾਰਾ ਸਾਜੋ-ਸਮਾਨ ਹੁੰਦਾ ਸੀ। ਘਰ ਵਿੱਚ ਕਿਸੇ ਜੀਅ ਵਿੱਚ ਇੰਨੀ ਹਿੰਮਤ ਨਹੀਂ ਸੀ ਹੁੰਦੀ ਕੇ ਕੋਈ ਛੋਟੇ ਬਾਬੇ ਦੇ ਸਾਇਕਲ ਨੂੰ ਕਿਧਰੇ ਲੈ ਜਾਵੇ। ਉਹਨਾਂ ਨੂੰ ਆਪਣੇ ਸਾਇਕਲ ਨਾਲ ਬਹੁਤ ਮੋਹ ਸੀ ਤੇ ਬਹੁਤ ਸੰਭਾਲ ਕੇ ਰੱਖਦੇ ਸੀ।
ਉਮਰ ਦੇ ਵੱਧਣ ਨਾਲ ਬਾਬਾ ਜੀ ਨੂੰ ਸਾਇਕਲ ਚਲਾਉਣ ਵਿੱਚ ਦਿੱਕਤ ਆਉਣ ਲੱਗ ਗਈ ਤੇ ਫਿਰ ਉਨ੍ਹਾਂ ਨੇ ਸਾਇਕਲ ਚਲਾਉਣਾ ਘੱਟ ਦਿੱਤਾ। ਹੁਣ ਉਹ ਕਦੇ-ਕਦੇ ਕਿਸੇ ਨਾਲ ਮੋਟਰਸਾਇਕਲ ਤੇ ਬੈਠ ਕੇ ਚਲੇ ਜਾਂਦੇ ਜਾਂ ਫਿਰ ਕਿਸੇ ਦੇ ਸਾਇਕਲ ਪਿੱਛੇ ਬੈਠ ਕੇ…..
ਬਾਬਾ ਜੀ ਮੁਸ਼ਕਿਲ ਦਾ ਪੱਕੇ ਤੌਰ ਤੇ ਹੱਲ ਕਰਨ ਲਈ ਸਾਡੇ ਲੁਧਿਆਣੇ ਆਲੇ ਵੀਰੇ ਨੇ ਬਾਬਾ ਦੇ ਆਉਣ-ਜਾਣ ਲਈ ਇੱਕ ਪੈਂਡਲਾਂ ਵਾਲੀ ਲੂਨਾਂ ਸਕੂਟਰੀ ਲੈ ਕੇ ਭੇਜ ਦਿੱਤੀ। ਜਦੋਂ ਹੀ ਸਕੂਟਰੀ ਘਰ ਆਈ ਸਾਨੂੰ ਸਾਰੇ ਨਿੱਕੇ ਨਿਆਣਿਆਂ ਨੂੰ ਪੂਰਾ ਚਾਅ…ਵੀ ਆਪਾਂ ਵੀ ਲਿਆ ਕਰਾਂਗੇ ਝੂਟੀਆਂ…..!!
ਪਰ ਇੱਕ ਦਿੱਕਤ ਜੋ ਸਭ ਤੋਂ ਵੱਡੀ ਸੀ …….ਉਹ ਇਹ ਕੇ ਪਹਿਲਾਂ ਬਾਬੇ ਨੂੰ ਸਕੂਟਰੀ ਚਲਾਉਣੀ ਸਿਖਾਉਣੀ ਸੀ…. ਤੇ ਬਾਬਾ ਜੀ ਨੂੰ ਸਿਖਲਾਈ ਦੇਣ ਦਾ ਕੰਮ ਔਖਾ ਬੜਾ ਸੀ……. ਕਾਰਨ ਇੱਕ ਤਾਂ ਬਾਬਾ ਜੀ ਦੀ ਉਮਰ ਵਡੇਰੀ ਸੀ ਤੇ ਗੋਡੇ ਦੁਖਦੇ ਸਨ….ਤੇ ਦੂਸਰਾ ਸਾਡੇ ਬਾਬੇ ਨੂੰ ਸੁਣਦਾ ਬਹੁਤ ਉੱਚਾ ਸੀ…..ਉਨ੍ਹਾਂ ਦੇ ਕੰਨਾਂ ਚ ਲੱਗੀ ਮਸੀਨ ਹਮੇਸ਼ਾ ਫੁੱਲ ਸਪੀਡ ਤੇ ਹੀ ਰਹਿੰਦੀ….. ਜਿਸਦਾ ਫਾਇਦਾ ਉਨ੍ਹਾਂ ਨੂੰ ਘੱਟ …..ਪਰ ਦੂਸਰਿਆਂ ਦੇ ਕੰਨ ਜਰੂਰ ਵੱਜਦੇ ਰਹਿੰਦੇ…. ਅਸੀਂ ਸਾਰੇ ਨਿੱਕੇ-ਵੱਡੇ ਆਹ ਕੰਮ ਲਈ ਰੋਜ ਕੋਈ ਨਾ ਕੋਈ ਵਿਧ ਬਣਾਉਂਦੇ ….ਪਰ ਹੱਲ ਕੋਈ ਨਾ ਨਿਕਲਿਆ………!!
ਫੇਰ ਇੱਕ ਦਿਨ ਸਾਰੇ ਲੁੰਗ ਲਾਣੇ ਨੇ ਸਲਾਹ ਬਣਾਈ ਵੀ ਅੱਜ ਬਾਬੇ ਨੂੰ ਸਕੂਟਰੀ ਸਿਖਾਉਣੀ ਹੀ ਸਿਖਾਉਣੀ ਆ ਚਾਹੇ ਕੁਝ ਵੀ ਕਰਨਾ ਪਵੇ….. ਇੱਕ ਲਾਲਚ ਸਾਨੂੰ ਸਾਰਿਆਂ ਨੂੰ ਇਹ ਵੀ ਸੀ…. ਵੀ ਜੇ ਬਾਬੇ ਨੂੰ ਸਕੂਟਰੀ ਸਿਖਾਵਾਂਗੇ ਤਾਂ ਆਪਾਂ ਨੂੰ ਵੀ ਆਨੇ-ਬਹਾਨੇ ਚਲਾਉਣ ਨੂੰ ਮਿਲਿਆ ਕਰੂ….ਸੋਨੇ ਦੇ ਸੁਹਾਗਾ ਕਰਨ ਨੂੰ ਫਿਰਦੇ ਸੀ……!!
ਬਾਬਾ ਜੀ ਅਕਸਰ ਹੀ ਦਰਵਾਜ਼ੇ ਵਿੱਚ ਚ ਦਰਵਾਜੇ ਦੇ ਬਾਹਰ ਮੰਜਾ ਡਾਹ ਕੇ ਬੈਠਦੇ ਹੁੰਦੇ ਸੀ… ਜਿਵੇਂ ਦਾ ਮੌਸਮ ਹੁੰਦਾ ਸੀ ਉਸੇ ਹਿਸਾਬ ਨਾਲ……..।
ਉਸ ਦਿਨ ਬਾਬਾ ਦੁਪਹਿਰ ਤੋਂ ਬਾਦ ਜੇ ਦਰਵਾਜ਼ੇ ਦੇ ਬਾਹਰ ਮੰਜਾ ਡਾਹੀ ਬੈਠਾ ਸੀ…. ਆਸੀਂ ਲੜਾਈ ਸਕੀਮ….. ਤੇ ਹੋ ਗਏ ਸਾਰੇ ਕੱਠੇ….
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ