ਭਾਦੋਂ ਦੀ ਧੁੱਪ”
ਇਕ ਪੁਰਾਣੀ ਕਹਾਵਤ ਹੈ ਕਿ ਭਾਦੋਂ ਦੀ ਧੁੱਪ ਦਾ ਮਾਰਿਆ ਜੱਟ ਸਾਧ ਹੋ ਗਿਆ ਸੀ। ਚਲੋ ਬਜੁਰਗਾਂ ਤੋਂ ਸੁਣਦੇ ਆਏ ਹਾਂ ਸੱਚ ਹੈ ਕਿ ਝੂਠ ਇਹ ਬਾਅਦ ਦੀ ਗੱਲ ਹੈ ਪਰ ਜੋ ਅਸੀਂ ਰਾਤਾਂ ਨੂੰ ਦਾਦੇ ਦਾਦੀ ਤੋਂ ਸੁਣਦੇ ਸੀ ਕਿ ਦੋ ਸਕੇ ਭਰਾ ਵੱਡਾ ਵਿਆਹਿਆ ਹੋਇਆ ਛੋਟਾ ਛੜਾ ਦੋਵੇਂ ਖੇਤੀ ਬਾੜੀ ਦਾ ਕੰਮ ਕਰਦੇ ਸੀ। ਛੋਟਾ ਥੋੜਾ ਪਰਮਾਤਮਾ ਦੀ ਭਗਤੀ ਵਿੱਚ ਵਿਸ਼ਵਾਸ ਰੱਖਦਾ ਸੀ। ਇਕ ਦਿਨ ਬੜੇ ਭਰਾ ਨਾਲ ਖੇਤਾਂ ਵਿੱਚ ਕੰਮ ਕਰਦਾ ਕਰਦਾ ਇਹ ਕਹਿ ਕੇ ਕਿਧਰੇ ਦੌੜ ਗਿਆ ਕਿ ਮੈਂ ਤਾਂ ਜੰਗਲਾਂ ਵਿੱਚ ਚੱਲਿਆ ਹਾਂ ਭਗਤੀ ਕਰਨ ਲਈ ਇਸ ਲਈ ਮੈਨੂੰ ਕਿਤੇ ਨਹੀਂ ਲੱਭਣਾ। ਚਲੋ ਜੀ ਇਸੇ ਤਰ੍ਹਾਂ ਸਮਾਂ ਬੀਤ ਦਾ ਗਿਆ ਕਿਆ ਹੋਇਆ ਦਸ ਬਾਰਾਂ ਸਾਲਾਂ ਬਾਅਦ ਇਕ ਦਿਨ ਛੋਟਾ ਭਰਾ ਭਗਵੇਂ ਜਿਹੇ ਭੇਸ ਵਿੱਚ ਘਰ ਆ ਗਿਆ ਤੇ ਭਰਜਾਈ ਨੂੰ ਪੁਛਿਆ ਕੇ ਭਰਾ ਕਿਥੇ ਹੈ ਤਾਂ ਉਸ ਦੀ ਭਰਜਾਈ ਨੇ ਕਿਹਾ ਕਿ ਵੀਰ ਤੇਰਾ ਸਵੇਰ ਦਾ ਖੇਤਾਂ ਵਿੱਚ ਹਲ ਚਲਾ ਰਿਹਾ ਹੈ ਮੈਂ ਉਸਦੀ ਰੋਟੀ ਲੈਕੇ ਜਾਣੀ ਸੀ ਰਸਤੇ ਵਿੱਚ ਪੈਂਦੀ ਵੇਈਂ ਦਾ ਪਾਣੀ ਚੜਿਆ ਹੋਇਆ ਹੈ ਮੇਰੇ ਤੋਂ ਰੋਟੀ ਲੈਕੇ ਪਾਰ ਨਹੀੰ ਜਾਇਆ ਜਾਣਾ, ਤਾਂ ਭਗਤੀ ਕਰਕੇ ਆਏ ਦੇਵਰ ਨੇ ਭਰਜਾਈ ਨੂੰ ਚੁੱਲ੍ਹੇ ਵਿੱਚੋਂ ਰਾਖ ਚੁੱਕ ਫੂਕ ਜਿਹੀ ਮਾਰੀ ਮੁੱਠੀ ਵਿੱਚ ਦੇ ਦਿੱਤੀ ਕੇ ਜਦੋਂ ਵੇਈਂ ਪਾਰ ਕਰਨੀ ਹੈ ਤਾਂ ਇਹ ਰਾਖ ਵਿੱਚ ਸੁੱਟ ਦੇਵੀਂ ਵੇਈਂ ਦਾ ਪਾਣੀ ਤੈਨੂੰ ਰਸਤਾ ਦੇ ਦੇਵੇਗਾ। ਉਸਦੀ ਭਰਜਾਈ ਪਤੀ ਦੀ ਰੋਟੀ ਲੈ ਖੇਤਾਂ ਨੂੰ ਚਲ ਪਈ ਜਦੋਂ ਵੇਈਂ ਆਈ ਉਸਨੇ ਉਵੇਂ ਹੀ ਰਾਖ ਪਾਣੀ ਵਿੱਚ ਸੁੱਟੀ ਪਾਣੀ ਨੇ ਰਸਤਾ ਦੇ ਦਿੱਤਾ ਤੇ ਉਹ ਪਤੀ ਦੇਵ ਨੂੰ ਖੇਤ ਵਿੱਚ ਰੋਟੀ ਖਾਣ ਲਈ ਜਾ ਅਵਾਜ ਮਾਰੀ ਤਾਂ ਉਹ ਵੇਖ ਬੜਾ ਹੈਰਾਨ ਹੋਇਆ ਤੇ ਪੁੱਛਣ ਲੱਗਾ ਤੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ