ਨੁਕਸ
====
ਸ਼ਾਮ ਲਾਲ ਸ਼ਹਿਰ ਦਾ ਇੱਕ ਸਾਊ ਜਿਹਾ ਆੜ੍ਹਤੀਆ ਸੀ। ਨੇੜੇ-ਤੇੜੇ ਪਿੰਡਾਂ ਦੇ ਕਈ ਜਿੰਮੀਦਾਰਾਂ ਦੀ ਆੜ੍ਹਤ ਉਸ ਕੋਲ ਸੀ। ਉਹ ਬਹੁਤਾ ਚਲਾਕ ਬੰਦਾ ਨਹੀਂ ਸੀ। ਇਸੇ ਕਰਕੇ ਕਦੇ ਕਿਸੇ ਜਿਮੀਂਦਾਰ ਨਾਲ ਉਸਦਾ ਲੜਾਈ-ਝਗੜਾ ਨਹੀਂ ਸੀ ਹੋਇਆ। ਉਹ ਰੱਬ ਦਾ ਬੰਦਾ ਸਵੇਰੇ ਤੜਕੇ ਨ੍ਹਾ-ਧੋ ਕੇ ਦੁਕਾਨ ਤੇ ਆ ਜਾਂਦਾ ਤੇ ਫਿਰ ਸ਼ਾਮਾਂ ਨੂੰ ਹੀ ਘਰ ਪਰਤਦਾ। ਸਵੇਰ ਦਾ ਨਾਸ਼ਤਾ ਘਰੋਂ ਕਰਕੇ ਆਉਂਦਾ ਅਤੇ ਦੁਪਹਿਰ ਦੀ ਰੋਟੀ ਉਸਦਾ ਸਭ ਤੋਂ ਵਫ਼ਾਦਾਰ ਨੌਕਰ ਰਾਮੂ ਘਰੋਂ ਲੈ ਕੇ ਆਉਂਦਾ। ਇਸ ਤਰ੍ਹਾਂ ਉਹ ਇੱਕ ਸਧਾਰਨ ਜਿਹਾ ਜੀਵਨ ਬਤੀਤ ਕਰ ਰਿਹਾ ਸੀ।
ਸ਼ਾਮ ਲਾਲ ਕੋਲ ਨੇੜਲੇ ਪਿੰਡ ਦੇ ਇੱਕ ਜਿਮੀਂਦਾਰ ਕੁਲਜੀਤ ਸਿੰਘ ਦੀ ਆੜ੍ਹਤ ਸੀ। ਕੁਲਜੀਤ ਸਿੰਘ ਨੇ ਜਦ ਵੀ ਸ਼ਹਿਰ ਆਉਣਾ ਸ਼ਾਮ ਲਾਲ ਕੋਲ ਚਾਹ-ਪਾਣੀ ਪੀਤੇ ਬਗ਼ੈਰ ਨਾ ਜਾਣਾ। ਕੁਲਜੀਤ ਸਿੰਘ ਸੁਭਾਅ ਤੋਂ ਤਾਂ ਵਧੀਆ ਬੰਦਾ ਜਾਪਦਾ ਸੀ, ਪਰ ਉਸਦੇ ਸੁਭਾਅ ਦਾ ਇੱਕ ਮਾੜਾ ਪੱਖ ਸੀ, ਗੱਲ-ਗੱਲ ਤੇ ‘ਨੁਕਸ’ ਕੱਢਣਾ। ਉਸਨੇ ਜਦ ਵੀ ਸ਼ਾਮ ਲਾਲ ਦੀ ਦੁਕਾਨ ਤੇ ਆਉਣਾ, ਤਾਂ ਸ਼ਾਮ ਲਾਲ ਨੇ ਆਪਣੇ ਸਭ ਤੋਂ ਵਫ਼ਾਦਾਰ ਅਤੇ ਪੁਰਾਣੇ ਨੌਕਰ ਰਾਮੂ ਨੂੰ ਅਵਾਜ਼ ਮਾਰਨੀ, ”ਓ ਰਾਮੂ! ਬਾਈ ਜੀ ਲਈ ਪਾਣੀ ਲੈ ਕੇ ਆ…।” ਜਦ ਰਾਮੂ ਨੇ ਪਾਣੀ ਲੈ ਕੇ ਆਉਣਾ ਤਾਂ ਆਦਤ ਤੋਂ ਮਜਬੂਰ ਕੁਲਜੀਤ ਨੇ ਪਾਣੀ ਲੈ ਕੇ ਆਉਂਦੇ ਰਾਮੂ ‘ਚ ਕੋਈ-ਨਾ-ਕੋਈ ਨੁਕਸ ਲਾਜ਼ਮੀ ਕੱਢਣਾ, ਜਿਵੇਂ ਘਰੋਂ ਧਾਰ ਕੇ ਹੀ ਆਇਆ ਹੋਵੇ। ਕੁਲਜੀਤ ਨੇ ਨੱਕ ਜਿਹਾ ਚੜ੍ਹਾ ਕੇ ਕਹਿਣਾ, ”ਓਏ ਰਾਮੂ, ਕਦੇ ਹੱਥ-ਹੁੱਥ ਈ ਧੋ ਲਿਆ ਕਰ ਚੰਗੀ ਤਰ੍ਹਾਂ ਕੰਜਰਾ…!” ਤੇ ਫਿਰ ਉਸਨੇ ਮੂੰਹ ਟੇਢਾ-ਵੀਂਗਾ ਜਿਹਾ ਕਰਕੇ ਪਾਣੀ ਪੀ ਤਾਂ ਲੈਣਾ, ਪਰ ਉਸਦੇ ਮੱਥੇ ਦੀਆਂ ਤਿਉੜੀਆਂ ਨੇ ਸਾਫ਼ ਜ਼ਾਹਰ ਕਰ ਦੇਣਾ ਕਿ ਉਸਨੇ ਬੜੇ ਮਰੇ ਮਨ ਨਾਲ ਪਾਣੀ ਪੀਤਾ ਹੈ। ਸ਼ਾਮ ਲਾਲ ਨੂੰ ਉਸਦੀ ਗੱਲ ਦਾ ਬਹੁਤ ਗੁੱਸਾ ਲੱਗਣਾ, ਪਰ ਠੰਡੀ ਮਿੱਟੀ ਦਾ ਮਾਲਕ ਹੋਣ ਕਾਰਨ ਉਸਨੇ ਅੱਗੋਂ ਕਦੇ ਕੁੱਝ ਨਾ ਕਹਿਣਾ। ਅਗਲੀ ਵਾਰ ਕੁਲਜੀਤ ਸਿੰਘ ਨੇ ਪਾਣੀ ਪੀਂਦੇ ਨੇ ਕਹਿਣਾ, ”ਓਏ ਚਗਲਾ, ਕਦੇ ਨ੍ਹਾ-ਧੋ ਲਿਆ ਕਰ ਚੰਗੀ ਤਰ੍ਹਾਂ…।” ਕਦੇ ਟੋਕਣਾ, ”ਸਹੁਰੀ ਦਿਆ, ਕਦੇ ਆ ਪਾਣੀ ਦੇ ਗਲਾਸਾਂ ਵਾਲੀ ਟ੍ਰੇਅ ਈ ਧੋ ਲਿਆ ਕਰ ਚੰਗੀ ਤਰ੍ਹਾਂ…।” ਕਦੇ ਮਾਸੂਮ ਜਿਹਾ ਮੂੰਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ