ਲਾਗਣ 🍁🍁
ਪਿੰਡ ‘ਚ’ ਕਿਸੇ ਨੇ ਧੀ-ਪੁੱਤ ਦਾ ਵਿਆਹ ਧਰਿਆ ਹੁੰਦਾ ਤਾਂ ਲਾਭੋ ਲਾਗਣ ਸਭਤੋਂ ਪਹਿਲਾਂ ਆਣ ਵਧਾਈਆਂ ਦੇਂਦੀ। ਵੱਡੇ ਉਸਨੂੰ ਭੈਣ ਤੇ ਛੋਟੇ ਭੂਆ ਕਹਿ ਬੁਲਾਉਂਦੇ ਤਾਂ ਉਹ ਫੁੱਲੀ ਨਾ ਸਮਾਉਂਦੀ। ਭਾਵਨਾਵਾਂ ਵਿਚ ਗੱੜੁਚ ਉਹ ਦਰਵੇਸ਼ੀ ਰੂਹ ਆਪਣੇ ਪੇਸ਼ੇ ਨੂੰ ਤਨੋ ਮਨੋ ਨਿਭਾਉਂਦੀ ।
ਲਾ਼ਭੋ ਦੀ ਆਮਦ ਵਿਆਹ ਦਾ ਮੁੱਢ ਬੰਨ ਦੇਂਦੀ। ਜਿਥੇ ਉਹ ਕਣਕ – ਚੌਲ ਛੱਟਦੀ ਉਥੇ ਦਾਲਾਂ ਚੋਂ ਕੋਕੜੂ ਚੁਣਦੀ ਕੰਮਾਂ ਕਾਰਾਂ ਨੂੰ ਅਗੇ ਲਾਈ ਫਿਰਦੀ।
ਸ਼ਰੀਕੇ ਭਾਈਚਾਰੇ ਵਿਚ ਸ਼ਗੁਣਾਂ ਵਾਲੇ ਲੱਡੂਆਂ ਦਾ ਟੋਕਰਾ ਸਿਰ ‘ਤੇ’ ਚੁੱਕੀ ਉਹ ਹਸੂੰ ਹਸੂੰ ਕਰਦੀ ਹਾਕਾਂ ਮਾਰ ਬੂਹੇ ਖੜਕਾਉਂਦੀ , ਭਾਜੀ ਵੰਡਦੀ ਤੇ ਗਾਉਣ ਦੇ ਸੱਦੇ ਦੇਂਦੀ ਨਾ ਥੱਕਦੀ।
ਲਾਭੋ ਵਿਆਹ ਵਾਲੇ ਘਰ ਕੁੜੀਆਂ-ਚਿੜੀਆਂ ਨੂੰ ਨਾਲ ਲੈ ਐਸੀ ਢੋਲਕੀ ਕੁੱਟਦੀ ਕਿ ਆਂਢਣਾਂ-ਗੁਆਂਢਣਾਂ ਤੇ ਮੇਲਣਾਂ ਦੇ ਇੱਕਠ ਨਾਲ ਗਿੱਧੇ ਦਾ ਪਿੜ ਬੱਝ ਜਾਂਦਾ। ਮੁਟਿਆਰਾਂ ਹੋਣ ਜਾਂ ਬੁੱਢੜੀਆਂ ਉਹ ਧਿੰਗੋਜ਼ੋਰੀ ਬਾਹੋਂ ਫੜ ਸਾਰੀਆਂ ਨੂੰ ਨੱਚਾ -ਨੱਚਾ ਪਿੜ ਪੁੱਟ ਸੁੱਟਦੀ।
ਪੁੱਤ ਵਿਆਹ ਕੇ ਜਦੋਂ ਮਾਵਾਂ ਸਿਰ ਤੋਂ ਪਾਣੀ ਵਾਰ ਪੀਂਦੀਆਂ ਤਾਂ ਲਾਭੋ ਲਾਗਣ ਦੀ ਮਮਤਾ ਦੀਆਂ ਨਜ਼ਰਾਂ ਪਾਣੀ ਵਾਲੇ ਗੱੜਵੇ ਦੀ ਪ੍ਰਕਰਮਾ ਕਰਦੀਆਂ । ਉਸਨੂੰ ਸਾਰੇ ਪਿੰਡਦੇ ਧੀਆਂ-ਪੁੱਤ ਆਪਣੇ ਜਾਏ ਜਾਪਦੇ।
ਪਿੰਡ ‘ਚ’ ਅਸਮਾਨੀ ਬਿਜਲੀ ਡਿੱਗਣ ਨਾਲ ਸਾਧਾ ਸਿਉਂ ਦਾ ਜਵਾਨ ਪੁੱਤ ਮਾਰਿਆ ਗਿਆ। ਇਸ ਕਹਿਰ ਦੀ ਮੌਤ ਨੂੰ ਸੁਣ
ਲਾਭੋ ਨੂੰ ਲਗਿਆ ਜਿਵੇਂ ਬਿਜਲੀ ਉਸ ਉੱਤੇ ਡਿੱਗ ਪਈ ਹੋਵੇ।
ਉਸਦਾ ਚੁੱਲ੍ਹਾ ਠਰ ਗਿਆ….ਕਲੇਜੇਉਂ ਐਸੀ ਧਾਅ ਨਿਕਲੀ ਕਿ ਖਾਰਾ ਪਾਣੀ ਦੀਦਿਆਂ ਚੋਂ ਵਹਿ ਤੁਰਿਆ।
ਕੋਈ ਸਮੇੰ ਸਨ ਜਦੋਂ ਲਾਗੀ ਸਾਡੇ ਸਭਿਆਚਾਰ ਦਾ ਅਟੁੱਟ ਅੰਗ ਹੋਇਆ ਕਰਦੇ ਸਨ। ਉਹ ਸਾਡੀਆਂ ਖੁਸ਼ੀਆਂ-ਗਮੀਆਂ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ