ਪਤਾ ਹੀ ਨੀ ਲੱਗਾ ਨਿਆਣੇ ਕਦੋਂ ਵੱਡੇ ਹੋ ਗਏ ਅਤੇ ਜੁੰਮੇਵਾਰੀਆਂ ਵੱਧ ਜਿਹੀਆਂ ਗਈਆਂ..
ਵੱਡੀ ਧੀ ਦੀ ਯੂਨੀਵਰਸਿਟੀ ਦੀ ਐਡਮਿਸ਼ਨ ਲਈ ਲੋੜੀਂਦੇ ਪੈਸਿਆਂ ਵਿਚੋਂ ਅਜੇ ਵੀ ਤੀਹ ਹਜਾਰ ਥੁੜ ਰਹੇ ਸਨ..ਬਥੇਰੇ ਔੜ-ਪੌੜ ਕੀਤੇ ਪਰ ਕਿਤਿਓਂ ਵੀ ਗੱਲ ਨਾ ਬਣ ਸਕੀ..
ਅਖੀਰ ਨਾਲਦੀ ਨੇ ਸਲਾਹ ਦਿੱਤੀ ਕੇ ਪਿੰਡ ਹਿੱਸੇ ਆਉਂਦੀ ਜਮੀਨ ਦਾ ਅਡਵਾਂਸ ਠੇਕਾ ਹੀ ਮੰਗ ਕੇ ਦੇਖ ਲਵੋ..
ਆਥਣ ਵੇਲੇ ਪਿੰਡ ਅੱਪੜ ਗਿਆ..ਤੇ ਵੱਡੇ ਭਾਈ ਨਾਲ ਇਸ ਬਾਰੇ ਗੱਲ ਕਰਨੀ ਚਾਹੀ ਪਰ ਵੱਡੀ ਭਾਬੀ ਹਮੇਸ਼ਾਂ ਹੀ ਚੱਲਦੀ ਗੱਲਬਾਤ ਵਿਚ ਆਨੇ-ਬਹਾਨੇ ਆਣ ਵੜਿਆ ਕਰਦੀ ਅਤੇ ਵੱਡੇ ਭਰਾ ਨੂੰ ਮਜਬੂਰਨ ਵਿਸ਼ਾ ਬਦਲਣਾ ਪੈਂਦਾ!
ਫੇਰ ਸਾਰੀ ਰਾਤ ਇਸੇ ਉਧੇੜ ਬੁਣ ਵਿਚ ਹੀ ਲੰਘ ਗਈ ਕੇ ਹੁਣ ਇਸ ਬਾਰੇ ਕਿਸ ਨਾਲ ਗੱਲ ਕੀਤੀ ਜਾਵੇ?
ਸੁਵੇਰੇ ਮੂੰਹ ਹਨੇਰੇ ਹੀ ਮੇਰੀ ਜਾਗ ਖੁੱਲ ਗਈ..
ਬਾਰੀ ਚੋਂ ਦੇਖਿਆ ਤਾਂ ਬੀਜੀ ਦੂਰ ਉਗੇ ਬੂਟਿਆਂ ਨੂੰ ਮੱਗ ਨਾਲ ਪਾਣੀ ਦੇ ਰਹੀ ਸੀ..ਇਸ ਵਾਰ ਮੈਥੋਂ ਨਾ ਹੀ ਰਿਹਾ ਗਿਆ ਤੇ ਮੈਂ ਅੱਭੜਵਾਹੇ ਉੱਠ ਬਾਹਰ ਜਾ ਕੇ ਬੀਜੀ ਦੇ ਦਵਾਲੇ ਹੋ ਗਿਆ..
ਆਖਣ ਲੱਗਾ ਕੇ “ਏਡਾ ਵੱਡਾ ਟੱਬਰ ਅਤੇ ਸੁੱਖ ਨਾਲ ਏਨੇ ਜੀ..ਪਰ ਭਾਰੀ ਜਿਹੀ ਬਾਲਟੀ ਚੁੱਕ ਮੱਗਾਂ ਨਾਲ ਬੂਟਿਆਂ ਨੂੰ ਪਾਣੀ ਪਾਉਣ ਦਾ ਠੇਕਾ ਬੱਸ ਤੁਸੀ ਹੀ ਲੈ ਰੱਖਿਆ ਏ..ਨਾਲੇ ਸ਼ਹਿਰੋਂ ਪਾਣੀ ਦਾ ਨਵਾਂ ਲਿਆਂਦਾ ਪਲਾਸਟਿਕ ਦਾ ਪਾਈਪ ਕਦੋਂ ਕੰਮ ਆਵੇਗਾ?
ਮੇਰੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ