ਪੂਨਮ ਇਕਲੌਤੇ ਭਰਾ ਦੇ ਵਿਆਹ ਤੇ ਚਾਈਂ ਚਾਈਂ ਗਈ ਸੀ ..।
ਭਰਾ ਦੇ ਵਿਆਹ ਦਾ ਗੋਡੇ ਗੋਡੇ ਚਾਅ ਚੁੱਕੀ ਫਿਰਦੀ ਕਦੇ ਵਰੀ ਬਣਾਉਂਦੀ , ਕਦੇ ਸ਼ਗਨਾਂ ਦਾ ਸਮਾਨ ਇਕੱਠਾ ਕਰਦੀ ਭੱਜੀ ਫਿਰਦੀ ਸੀ ।
ਮਾਈਆਂ ਲੱਗਣ ਵੇਲੇ ਨੂੰ ਆਵਦੇ ਪਤੀ ਨਾਲ ਸੱਜ ਧੱਜ ਕੇ ਭਰਾ ਦੇ ਵਿਆਹ ਤੇ ਗਈ ਸੀ । ਸਰਦਾਰ ਸਿਹੁੰ ਨੂੰ ਵੀ ਸਹੁਰੇ ਘਰ ਪਹਿਲਾ ਵਿਆਹ ਸੀ ਉਹ ਦੋਵੇਂ ਬਹੁਤ ਖੁਸ਼ ਸਨ ।
ਬੜੀ ਸ਼ਾਨ ਵਾਲਾ ਸਰਦਾਰ ਹੈ ਮੇਰਾ .. ਪੂਨਮ ਆਵਦੀਆਂ ਸਹੇਲੀਆਂ ਨੂੰ ਦੱਸਦੀ ਫਿਰਦੀ ਸੀ .. !
ਪਿੰਡ ਵਿੱਚੋਂ ਸ਼ਰੀਕੇ ਭਾਈਚਾਰੇ ਦੇ ਮੁੰਡੇ ਖੁੰਡੇ ਹੱਸਦੇ ਖੇਡਦੇ ਪੂਨਮ ਦੇ ਭਰਾ ਦੇ ਵਿਆਹ ਵਿੱਚ ਕੰਮ ਕਰ ਰਹੇ ਸਨ ।
ਉਹ ਪਾਸੇ ਬੈਠਾ ਵਿਆਹ ਵਿੱਚ ਸ਼ਾਮਿਲ ਹੋਏ ਰਿਸ਼ਤੇਦਾਰਾਂ ਨਾਲ ਗੱਲਾਂਬਾਤਾਂ ਕਰਦਾ ਤੇ ਅੱਖ ਵਿਆਹ ਵਿੱਚ ਫਿਰਦੀ ਪੂਨਮ ਵੱਲ ਵੀ ਰੱਖ ਰਿਹਾ ਸੀ ।
ਉਹ ਅੱਲੜ੍ਹ ਜਿਹੀ , ਚੰਚਲ ਸੁਭਾਅ ਦੀ ਮੁਸਕਰਾਹਟਾਂ ਬਿਖੇਰਦੀ ਫੁੱਲ ਵਾਂਗ ਖਿੜੀ ਰਾਤ ਨੂੰ ਗਿੱਧਾ ਪਾਉਣ ਲਈ ਸਾਰੀਆਂ ਔਰਤਾਂ ਨੂੰ ਇਕੱਠੀਆਂ ਕਰ ਲਿਆਈ । ਸਾਰੀਆਂ ਬੋਲੀਆਂ ਪਾ ਪਾ ਕੇ ਨੱਚਣ ਲੱਗੀਆਂ ਤੇ ਦਿਉਰਾਂ , ਜੇਠਾਂ , ਜੀਜਿਆਂ ਨੂੰ ਮਸ਼ਕਰੀਆਂ ਕਰਦੀਆਂ ਆਨੰਦ ਮਾਣ ਰਹੀਆਂ ਸਨ । ਸ਼ਰੀਕੇ ਵਿੱਚੋਂ ਕੰਮ ਤੇ ਸੱਦੇ ਮੁੰਡੇ ਵੀ ਗਿੱਧੇ ਵਿੱਚ ਨੱਚਣ ਕੁੱਦਣ ਲੱਗੇ ।
“ਸਹੁਰੇ ਕੈਦ ਹੋਈ , ਨਾ ਡਾਕਾ ਨਾ ਚੋਰੀ
ਟੁੱਟੀਆਂ ਮੁਹੱਬਤਾਂ ਨੂੰ , ਤੱਕੀਏ ਚੋਰੀ ਚੋਰੀ “
ਜਿਉਂ ਹੀ ਬੋਲੀ ਪਾ ਕੇ ਪੂਨਮ ਨੱਚਣ ਲੱਗੀ ਤਾਂ ਪੂਨਮ ਦੀ ਆਵਾਜ ਸੁਣ ਸਰਦਾਰ ਸਿਹੁੰ ਵੀ ਉੱਠ ਖੜਾ ਗਿੱਧਾ ਵੇਖਣ ਲੱਗਾ ..।
ਸ਼ਰੀਕੇ ਚੋਂ ਚਾਚੇ ਦਾ ਪੁੱਤ ਲੱਗਦਾ ਮੁੰਡਾ ਪੂਨਮ ਨਾਲ ਨੱਚਣ ਲੱਗਾ । ਜਿਉ ਹੀ ਸਰਦਾਰ ਸਿਹੁੰ ਨੇ ਬੋਲੀ ਸੁਣੀ ਤੇ ਪੂਨਮ ਨਾਲ ਨੱਚਦੇ ਮੁੰਡੇ ਨੂੰ ਤੱਕਿਆ ਤਾਂ ਬੋਲ ਤੀਰ ਵਾਂਗੂੰ ਸਿੱਧੇ ਸਰਦਾਰ ਸਿਹੁੰ ਨੂੰ ਛੱਲਣੀ ਕਰ ਗਏ । ਚਿਹਰਾ ਭਖ ਗਿਆ ..ਪਰ ਸਹਿਜ ਨਾਲ ਪੂਨਮ ਨੂੰ ਤੱਕਦਾ ਰਿਹਾ ।
ਰਾਤ ਨੂੰ ਮਨ ਦੇ ਵਲਵਲੇ ਅਜੀਬੋ ਗਰੀਬ ਤੂਫਾਨ ਵਾਂਗ ਉੱਠਣ ਲੱਗੇ । ਪਰ ਬਿੱਲਕੁਲ ਨਾ ਕੁਸਕਿਆ । ਮੁੱਛ ਡਿੱਗੀ ਮਹਿਸੂਸ ਕਰਨ ਲੱਗਾ ..।
ਸ਼ਾਇਦ ਵਿਆਹ ਵਿੱਚ ਰੰਗ ਵਿੱਚ ਭੰਗ ਨਹੀਂ ਪਾਉਣਾ ਚਾਹੁੰਦਾ ਸੀ ।
ਅਗਲੇ ਦਿਨ ਬਰਾਤ ਲਈ ਸਾਰੇ ਤਿਆਰ ਹੋ ਰਹੇ ਸਨ ਤਾਂ ਪੂਨਮ ਕੋਲ ਆਪਣੇ ਕੱਪੜੇ ਲੈਣ ਆਇਆ ਤਾਂ ਉਸੇ ਮੁੰਡੇ ਕੋਲ ਪੂਨਮ ਨੂੰ ਗੱਲਾਂ ਕਰਦੀ ਖੜੇ ਵੇਖ ਫਿਰ ਜਰ ਗਿਆ ।
ਤਿਆਰ ਹੋ ਕੇ ਬਰਾਤ ਗਿਆ , ਸਾਰੇ ਸ਼ਗਨ ਵਿਹਾਰ ਕਰਦਾ ਕਲਪਦੇ ਖਿਆਲਾਂ ਦੇ ਗਹਿਰੇ ਸਮੁੰਦਰ ਵਿੱਚ ਡੁੱਬਿਆ ਚੁੱਪ-ਚਾਪ ਰਿਹਾ ।
ਵਿਆਹ ਤੋਂ ਅਗਲੇ ਦਿਨ ਸਭ ਤੋਂ ਵਿਦਾਈ ਲੈ ਆਪਣੇ ਘਰ ਪਹੁੰਚ ਗਿਆ ਪੂਨਮ ਨੂੰ ਨਾਂਹੀ ਨਾਲ ਜਾਣ ਨੂੰ ਕਿਹਾ ਤੇ ਨਾ ਰਹਿਣ ਨੂੰ ਕਿਹਾ।
ਘਰ ਜਾ ਕੇ ਆਵਦੇ ਪਿਉ ਨੂੰ ਸਾਰੀ ਗੱਲ ਦੱਸ ਦਿੱਤੀ ..।
ਪੂਨਮ ਨੇ ਸਮਝਿਆ ਵਿਆਹ ਕਰਕੇ ਪੇਕਿਆਂ ਘਰ ਛੱਡ ਗਿਆ ਹੈ ।
“ਹੱਦੋਂ ਵੱਧ ਕੀਤਾ ਪਿਆਰ ਅਤੇ ਲਾਡ ਕਈ ਵਾਰ ਗਲਤੀਆਂ ਨੂੰ ਪਹਿਲ ਦਿੰਦੇ ਅਤੇ ਪ੍ਰਵਾਹ ਰਹਿਤ ਹੋ ਜਾਂਦੇ ਹਨ “
ਜਦੋਂ ਵਿਆਹ ਨੂੰ ਦੱਸ ਦਿਨ ਬੀਤ ਗਏ ਤਾਂ ਸਰਦਾਰ ਸਿਹੁੰ ਪੂਨਮ ਨੂੰ ਲੈਣ ਨਾ ਗਿਆ । ਉਡੀਕ ਤੋਂ ਬਾਅਦ ਪੂਨਮ ਆਪਣੇ ਪਿਉ ਦੇ ਨਾਲ ਸਹੁਰੇ ਘਰ ਆ ਗਈ ।
ਉਸ ਨੂੰ ਕੁਂਝ ਯਾਦ ਚੇਤਾ ਵੀ ਨਹੀਂ ਸੀ । ਜਿਉ ਹੀ ਸਰਦਾਰ ਸਾਹਿਬ ਨੇ ਪੂਨਮ ਨੂੰ ਆਈ ਵੇਖਿਆ, ਚੁੱਪ ਰਿਹਾ , ਉਸਦੀ ਕਿਸੇ ਗੱਲ ਦਾ ਹੁੰਗਾਰਾ ਨਾ ਭਰਿਆ ਘਰ ਵਿੱਚ ਪਾਸੇ ਟਲਣ ਲੱਗਾ ।
ਸਿਆਣੇ ਮਰਦ ਘੱਟ ਬੋਲਣ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਮੌਕਾ ਵੇਖ ਗੱਲ ਕਰਦੇ ਹਨ ..।
ਚਿਹਰੇ ਦੀ ਉਦਾਸੀ ਤੋਂ ਪੂਨਮ ਨੇ ਭਾਂਪ ਲਿਆ ਸੀ ਕੇ ਜਰੂਰ ਕੁਝ ਗੱਲਤ ਹੋਣ ਵਾਲਾ ਹੈ ।
“ਇਹ ਜਿੰਦਗੀ ਕਿੱਥੇ ਐਡੀ ਵਫਾ ਹੁੰਦੀ ਹੈ ..ਹਰ ਕਦਮ ਫੂਕ ਫੂਕ ਕੇ ਰੱਖਣਾ ਪੈਂਦਾ ਹੈ ..। “
ਪੂਨਮ ਨੇ ਬਹੁਤ ਮਿੰਨਤਾਂ ਤਰਲਿਆਂ ਰਾਹੀਂ ਉਦਾਸੀ ਦੀ ਵਜ਼ਾ ਪੁੱਛਣੀ ਚਾਹੀ ..ਪਰ ਉਹ ਖਾਮੋਸ਼ ਰਿਹਾ ।
ਕਈ ਦਿਨ ਇੱਕ ਦੂਜੇ ਨੂੰ ਬਿਨ ਬੁਲਾਏ ਲੰਘ ਗਏ ।
ਜਦੋੰ ਪੂਨਮ ਰੋਣ ਕੁਰਲਾਉਣ ਲੱਗੀ ਤਾਂ ਸਰਦਾਰ ਸਿਹੁੰ ਨੇ ਸਾਫ ਸ਼ਬਦਾਂ ਵਿੱਚ ਪੂਨਮ ਨੂੰ ਕਹਿ ਦਿੱਤਾ ਕਿ “ਇਹ ਮੇਰਾ ਅੰਤਿਮ ਫੈਸਲਾ ਹੈ ..
ਮੈਂ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ …ਤੇਰੀ ਅਤੇ ਮੇਰੀ ਮੱਤ ਵਿੱਚ ਬਹੁਤ ਫਰਕ ਹੈ ..।”
“ਅਕਲਾਂ ਬਹੁਤ ਗਹਿਰੀਆਂ ਵੀ ਹੁੰਦੀਆਂ ਹਨ ਅਤੇ ਹੋਛੀਆਂ ਵੀ ਹੁੰਦੀਆਂ ਹਨ ਇਹਨਾਂ ਵਿਚਕਾਰ ਸੰਤੁਲਨ ਬਣਾਉਣਾ ਬਹੁਤ ਔਖਾ ਹੈ ਕਹਿ ਥੋੜ੍ਹਾ ਬੇਬਾਕ ਹੋਇਆ ..”
“ਮੈਂ ਤੈਨੂੰ ਆਵਦਾ ਪਹਿਲਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ