ਟੈਕਨੋਲੋਜੀ (ਕਿੱਥੋਂ ਤਕ)
ਦੋਸਤੋ ਸੂਚਨਾ ਤੇ ਟੈਕਨੋਲੋਜੀ ਅਜ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੈ।।ਅਜ ਲਗਭਗ ਹਰੇਕ ਵਿਅਕਤੀ ਦੇ ਹੱਥ ਸਮਾਰਟ ਫੋਨ,ਕੰਪਿਊਟਰ,ਲੈਪਟਾਪ ਚ ਨਜਰ ਆ ਰਿਹਾ ਹੈ!!ਜੇਕਰ ਇਕੱਲੇ ਸਮਾਰਟ ਫੋਨ ਨੂੰ ਦੇਖੀਏ ਤਾਂ ਇਸ ਵਿੱਚ ਦੋ ਹਜ਼ਾਰ ਤੋਂ ਦੋ ਲਖ ਤਕ ਦੀ ਕੀਮਤ ਵਾਲੀ ਰੇਂਜ ਹੈ।।।ਜਿਹਨਾ ਚ ਬਹੁਤ ਘਟ ਗਿਣਤੀ ਵਾਲੇ ਫ਼ੰਕ੍ਸ਼ਨਜ਼ ਨੂੰ ਛੱਡ ਤਕਰੀਬਨ ਇਕੋ ਜਿਹੇ ਫੀਚਰ ਪਾਏ ਜਾਂਦੇ ਹਨ।। ਭਾਰਤੀ ਸਮਾਜ ਦੇ ਜ਼ਿਆਦਾਤਰ ਲੋਕ(ਨਵੀਂ ਜਨਰੇਸ਼ਨ ਨੂੰ ਛੱਡ ਕੇ)ਇਹਨਾ ਫੋਨਜ਼ ਨੂੰ ਕਾਲ ਕਰਨ ਤੇ ਸੁਣਨ ਤੋਂ ਜ਼ਿਆਦਾ ਵਰਤੋਂ ਨਹੀਂ ਕਰਦੇ,ਕੰਪਿਊਟਰ ਲੈਪਟੋਪ ਤੇ ਘੱਟ ਬੈਠਦੇ ਹਨ ਪਰ ਇਹਨਾਂ ਯੰਤਰਾਂ ਚੋਂ ਨਿਕਲਣ ਵਾਲੇ ਰੇਡੀਓ ਐਕਟਿਵ ਪ੍ਰਭਾਵਾਂ ਤੋਂ ਸ਼ਾਇਦ ਹੀ ਕੋਈ ਬਚਿਆ ਹੋਵੇਗਾ!!ਕਿਓਂਕਿ ਸਾਡਾ ਦੇਸ਼ ਤਰੱਕੀ ਦੇ ਮਾਮਲੇ ਚ ਪਛੜਿਆ ਹੋਣ ਕਾਰਨ ਅਜੇ ਅਸੀਂ ਇਹਨਾਂ ਯੰਤਰਾਂ ਦੀ ਕਾਰਕਰਦਗੀ ਨੂੰ ਹੋਰ ਡੂੰਘਾਈ ਚ ਜਾਨਣ ਦੀ ਕੋਸ਼ਿਸ਼ ਵਿੱਚ ਹਾਂ!!
ਭਾਵੇਂ ਇਹਨਾਂ ਯੰਤਰਾਂ ਨੇ ਸਾਨੂੰ ਤਰੱਕੀ ਦਾ ਰਾਹ ਦਿਖਾਇਆ ਹੈ ਪਰ ਇਹਨਾਂ ਦੀ ਬਣਤਰ,ਕੰਡਮ ਹੋਣ ਦੀ ਘੱਟ ਉਮਰ ਤੇ ਕੰਡਮ ਹੋਣ ਤੋਂ ਬਾਅਦ ਇਸਦੇ ਕਚਰੇ ਨੂੰ ਡਿਸਪੋਜ਼ ਆਫ਼ ਕਰਨਾ ਸਾਡੇ ਲਈ ਗੰਭੀਰ ਮਸਲੇ ਹਨ!!ਕਿਓਂਕਿ ਇਲੈਕਟ੍ਰੋਨਿਕ ਪੁਰਜ਼ਿਆਂ ਦੀ ਰਹਿੰਦ ਖੂਹੰਦ ਵੀ ਲਗਾਤਾਰ ਪ੍ਰਦੂਸ਼ਣ ਪੈਦਾ ਕਰਦੀ ਰਹਿੰਦੀ ਹੈ!!
ਜਿਥੋਂ ਤੱਕ ਇਹਨਾਂ ਯੰਤਰਾਂ ਦੇ ਓਪਰੇਸ਼ਨ ਦੀ ਗੱਲ ਹੈ ਅੱਜ ਕੰਪਿਊਟਰ ਤੇ ਕੰਮ ਕਰਨ ਵਾਲਾ ਵਿਅਕਤੀ ਜਵਾਨੀ ਵਿੱਚ ਹੀ ਬੁਢਾਪਾ ਮਹਿਸੂਸ ਕਰਨ ਲੱਗਦਾ ਹੈ ਤੇ 40 ਸਾਲ ਦੀ ਜਵਾਨ ਉਮਰ ਵਿੱਚ ਅੱਖਾਂ ਤੇ ਦਿਮਾਗ ਜਵਾਬ ਦੇਣ ਲੱਗਦੇ ਹਨ!!ਇਸੇ ਕਰਕੇ ਮਲਟੀਨੈਸ਼ਨਲ ਕੰਪਨੀਆਂ ਚ ਕੰਮ ਕਰਦੇ ਇੰਜੀਨੀਅਰਜ਼ ਨੂੰ ਕੁਝ ਸਾਲਾਂ ਬਾਅਦ ਮਜ਼ਬੂਰਨ ਪ੍ਰਬੰਧਨ ਵਾਲੀਆਂ ਨੌਕਰੀਆਂ ਵੱਲ ਆਉਣਾ ਪੈਂਦਾ ਹੈ!!
ਵਿਕਸਿਤ ਦੇਸ਼ਾਂ ਦੇ ਵੀਆਈਪੀਜ਼ ਨੂੰ ਦੇਖੋ ਤਾਂ ਅਜੇ ਵੀ ਤਾਰ ਵਾਲੇ ਫੋਨ ਨਾਲ ਗੱਲ ਕਰਦੇ ਨਜ਼ਰੀਂ ਪੈਂਦੇ ਹਨ,ਕਿਓਂਕਿ ਉਹ ਮੋਬਾਈਲ ਤੇ ਕੰਪਿਊਟਰ ਦੇ ਦੁਸ਼੍ਪ੍ਰਭਾਵਾਂ ਤੋਂ ਡੂੰਘਾਈ ਚ ਜਾਣੂ ਹਨ!!ਸਾਡੇ ਲੋਕ ਫੋਨ ਨੂੰ ਸਿਰਹਾਣੇ ਰੱਖਕੇ ਸੋਂਦੇ ਹਨ ਤੇ ਘੰਟਿਆਂ ਬੱਧੀ ਕੰਨ ਨਾਲ ਲਾਕੇ ਗੱਲਾਂ ਕਰਨਾ ਓਹਨਾ ਨੂੰ ਵਧੀਆ ਲੱਗਦਾ ਹੈ!!ਜਦਕਿ ਇਹ ਕਿਰਿਆ ਆਪਣੇ ਸਿਰ ਨੂੰ ਮਾਇਕਰੋਵੇਵ ਓਵਨ ਦੇ ਵਿੱਚ ਰੱਖਣ ਦੇ ਬਰਾਬਰ ਹੈ!!
ਜੇਕਰ ਸਿਖਿਆ ਦੇ ਖੇਤਰ ਚ ਦੇਖਿਆ ਜਾਵੇ ਤਾਂ ਅੱਜ ਸਕੂਲਾਂ ਕਾਲਜਾਂ ਵਿੱਚ ਡਿਜ਼ੀਟਲ ਕਲਾਸਾਂ ਵੱਲ ਜ਼ੋਰ ਹੈ,ਰਹਿੰਦੇ ਸਕੂਲ ਤੇ ਕਾਲਜ ਇਸ ਸਬੰਧੀ ਅਪਡੇਟ ਕੀਤੇ ਜਾ ਰਹੇ ਹਨ!!ਪਰ ਦੂਜੇ ਪਾਸੇ ਤਰੱਕੀ ਯਾਫਤਾ ਦੇਸ਼ਾਂ ਵਿੱਚ ਕਲਾਸ ਅੰਦਰ ਪੜ੍ਹਾਉਣ ਲਈ ਡਿਜ਼ੀਟਲ ਤਕਨੀਕ ਦੀ ਬਜਾਏ ਵੇਲਾ ਵਿਹਾ ਚੁੱਕੇ ਤਰੀਕੇ ਅਪਣਾਏ ਜਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ