ਪੋਹ ਦੀ ਇੱਕ ਚਾਨਣੀ ਰਾਤ..ਅੱਧੀ ਰਾਤ ਵੇਲੇ ਥੋੜੀ ਠੰਡ ਜਿਹੀ ਮਹਿਸੂਸ ਹੋਈ..ਘੜੀ ਵੇਖੀ ਤਾਂ ਪੂਰੇ ਦੋ ਵੱਜੇ ਸਨ..ਫੇਰ ਵੇਖਿਆ ਅੱਧਿਓਂ ਜਿਆਦਾ ਰਜਾਈ ਮੰਜੇ ਤੋਂ ਹੇਠਾਂ ਡਿੱਗੀ ਪਈ ਸੀ..ਛੇਤੀ ਨਾਲ ਉੱਪਰ ਚੁੱਕੀ..ਆਲਾ ਦਵਾਲ਼ਾ ਢੱਕਿਆ ਪਰ ਫੇਰ ਨੀਂਦਰ ਬਿਲਕੁਲ ਵੀ ਨਾ ਪਈ..!
ਸੁਰਤ ਦੋ ਸਾਲ ਪਿੱਛੇ ਚਲੀ ਗਈ..!
ਰੇਸ਼ਮ ਕੌਰ ਅਜੇ ਬਿਮਾਰ ਨਹੀਂ ਸੀ ਪਈ..ਇੱਕ ਸੁਵੇਰ ਥੋੜੀ ਗੁੱਸੇ ਵਿਚ ਆਖਣ ਲੱਗੀ ਕੱਲ ਤੋਂ ਮੈਂ ਆਪਣੀ ਵੱਖਰੀ ਰਜਾਈ ਲੈ ਕੇ ਸੌਣਾ ਕਰਨਾ..ਤੁਹਾਡੇ ਉੱਚੀ ਉੱਚੀ ਘੁਰਾੜੇ ਤੇ ਦੂਜਾ ਸਾਰੀ ਰਾਤ ਉੱਸਲਵੱਟੇ ਲੈਂਦੀ ਹਿਲਜੁਲ..ਮੈਂ ਸੁਵੇਰੇ ਉੱਠ ਨਿੱਤਨੇਮ ਵੀ ਕਰਨਾ ਹੁੰਦਾ ਏ!
ਮੈਂ ਪਹਿਲੋਂ ਤਾਂ ਚੁੱਪ ਰਿਹਾ..ਪਰ ਫੇਰ ਆਖ ਹੀ ਦਿੱਤਾ ਕੇ ਭਾਗਵਾਨੇ ਕਿਹੜੇ ਘੁਰਾੜੇ ਅਤੇ ਕਿਹੜੀ ਹਿੱਲ ਜੁੱਲ..ਮੇਰੀ ਮਾਂ ਤੇ ਅਕਸਰ ਆਖਿਆ ਕਰਦੀ ਸੀ ਕੇ ਮੇਰਾ ਪੁੱਤ ਤੇ ਸੌਂਦਾ ਹੀ ਬੜੇ ਰਾਮ ਨਾਲ..ਇੱਕ ਵੇਰ ਜਿਧਰ ਪੈ ਗਿਆ ਬੱਸ ਪੈ ਗਿਆ..!
ਅੱਗਿਓਂ ਹੱਸ ਪਈ ਅਖ਼ੇ ਸਾਰੀ ਰਾਤ ਤਿੰਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ