ਓਦੋਂ ਹਰ ਸੋਮਵਾਰ ਮੈਨੂੰ ਖਰਚਣ ਲਈ ਚਵਾਨੀ ਮਿਲਿਆ ਕਰਦੀ ਸੀ..ਫੇਰ ਅੱਧੀ ਛੁੱਟੀ ਵੇਲੇ ਦਸਾਂ ਪੈਸਿਆਂ ਦਾ ਵੇਸਣ..ਦਸਾਂ ਦੇ ਮੋਤੀ ਚੂਰ ਦੇ ਲੱਡੂ ਅਤੇ ਬਾਕੀ ਬਚੀ ਪੰਜੀ ਦੀ ਲਾਟਰੀ ਪੁੱਟ ਲਿਆ ਕਰਦਾ..ਕਈ ਵੇਰ ਕੁਝ ਪੈਸੇ ਨਿੱਕਲ ਆਉਂਦੇ ਤਾਂ ਮੌਜਾਂ ਲੱਗ ਜਾਂਦੀਆਂ!
ਇੱਕ ਵੇਰ ਸੁਵੇਰੇ ਸੁਵੇਰੇ ਅਨਾਊਂਸਮੈਂਟ ਹੋਈ..ਵੱਡੀ ਕਲਾਸ ਦੀਆਂ ਕੁੜੀਆਂ ਨੇ ਮਿਠਿਆਈ ਬਣਾਉਣੀ ਸੀ..ਇੱਕ ਮੁਕਾਬਲਾ ਹੋਣਾ ਸੀ..ਤਰਾਂ ਤਰਾਂ ਦੀਆਂ ਵੰਨਗੀਆਂ ਅਤੇ ਹੋਰ ਵੀ ਕਿੰਨਾ ਕੁਝ..ਉਸ ਦਿਨ ਪੜਾਈ ਵੀ ਨਹੀਂ ਸੀ ਹੋਣੀ!
ਮੈਂ ਮਿੱਥੇ ਟਾਈਮ ਅੱਪੜ ਗਿਆ..ਜਿਥੇ ਜਾਵਾਂ ਉਹ ਅੱਗੋਂ ਡੂਨੇ ਵਿੱਚ ਪਾ ਪਾ ਕਿੰਨਾ ਕੁਝ ਦੇਈ ਜਾਵਣ ਤੇ ਮੈਂ ਰੱਜ ਰੱਜ ਖਾਈ ਜਾਵਾਂ..ਕੁਝ ਐਸੀਆਂ ਵੀ ਜਿਹੜੀਆਂ ਪਹਿਲੀ ਵੇਰ ਖਾਦੀਆਂ ਸਨ..!
ਅਖੀਰ ਜਦੋਂ ਪੂਰਾ ਰੱਜ ਹੋ ਗਿਆ ਤਾਂ ਵੱਡਾ ਸਾਰਾ ਡਕਾਰ ਮਾਰ ਓਥੋਂ ਤੁਰਨ ਲੱਗਾ ਤਾਂ ਸਾਰੀਆਂ ਮਗਰ ਭੱਜੀਆਂ ਆਈਆਂ..ਅਖ਼ੇ ਪੈਸੇ ਕਿੰਨੇ ਦੇਣੇ..ਦੋ ਰੁਪਈਏ ਤੇ ਪੰਝੱਤਰ ਪੈਸੇ ਬਣੇ..!
ਮੈਂ ਡਰੇ ਹੋਏ ਨੇ ਆਪਣੇ ਖਾਲੀ ਬੋਝੇ ਵਿਖਾ ਦਿੱਤੇ..ਪਰ ਉਹ ਕਿੰਨੀਆਂ ਸਾਰੀਆਂ ਤੇ ਮੈਂ ਕੱਲਾ..ਕੋਈ ਕੁਝ ਆਖੀ ਜਾਵੇ ਤੇ ਕੋਈ ਕੁਝ..ਜੇ ਪੈਸੇ ਨਾ ਦਿੱਤੇ ਤਾਂ ਗੱਲ ਘਰਦਿਆਂ ਤੱਕ ਜਾਊ..ਮਾਸਟਰ ਜੀ ਕੋਲੋਂ ਕੁੱਟ..ਜੁਰਮਾਨਾ..ਬੇਇੱਜਤੀ..ਮਖੌਲ..ਅਤੇ ਹੋਰ ਵੀ ਕਿੰਨਾ ਕੁਝ!
ਅਖੀਰ ਏਨਾ ਸਾਰਾ ਕੁਝ ਸੁਣ ਘਾਬਰੇ ਹੋਏ ਦਾ ਰੋਣ ਨਿੱਕਲ ਗਿਆ..ਏਨੇ ਨੂੰ ਇੱਕ ਕੁੜੀ ਛੇਤੀ ਨਾਲ ਅੱਗੇ ਆਈ ਤੇ ਮੈਨੂੰ ਆਪਣੇ ਕਲਾਵੇ ਵਿਚ ਲੈ ਲਿਆ..ਚੁੰਨੀ ਨਾਲ ਮੇਰੇ ਹੰਝੂ ਪੂੰਝੇ..ਲਾਡ ਪਿਆਰ ਕੀਤਾ ਤੇ ਆਖਿਆ ਕੁਝ ਨੀ ਹੁੰਦਾ ਬੱਸ ਚੁੱਪ ਕਰ ਕੇ ਮੇਰੇ ਮਗਰ ਖਲੋਤਾ ਰਹਿ..!
ਉਸ ਵੇਲੇ ਉਹ ਮੈਨੂੰ ਮੇਰੀ ਦਾਦੀ ਜੀ ਦੀਆਂ ਸਾਖੀਆਂ ਵਾਲੀ ਬੇਬੇ ਨਾਨਕੀ ਦਾ ਰੂਪ ਹੀ ਲੱਗੀ!
ਏਨੇ ਨੂੰ ਪ੍ਰਿੰਸੀਪਲ ਮੈਡਮ ਵੀ ਆ ਗਏ..ਸਾਰੀ ਗੱਲ ਦਾ ਪਤਾ ਲੱਗਾ..ਤਾਂ ਹੱਸ ਪਏ..ਫੇਰ ਘੜੀ ਵੇਖਦਿਆਂ ਪੁੱਛਣ ਲੱਗੇ ਸਭ ਤੋਂ ਵਧੀਆ ਵੰਨਗੀ ਚੁਣਨ ਵਾਲੇ ਜੱਜ ਨੇ ਆਉਣਾ ਸੀ ਉਹ ਅਜੇ ਤੱਕ ਅੱਪੜਿਆ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ