ਢਿੱਡ ਦੀ ਭੁਖ
ਬੁੱਢੇ ਕੁੱਤੇ ਨੇ ਗਲੀ ਗਲੀ ਘੁੰਮ ਕੇ ਸਾਰੇ ਕੁੱਤੇ ਪਿੰਡ ਤੋਂ ਦੂਰ ਇਕ ਨਿਵੇਕਲੀ ਥਾਂ ਤੇ ਇਕਠੇ ਕਰ ਲਏ। ਇਕਠੇ ਹੋ ਕੇ ਉਨ੍ਹਾਂਨੇ ਜੋਰ ਜੋਰ ਦੀਆਂ ਆਵਾਜ਼ਾਂ ਮਾਰਿਆ ਤਾਂਕਿ ਆਲੇ ਦੁਆਲੇ ਖੇਤਾਂ ਵਿੱਚ ਘੁੰਮਦੇ ਸਾਰੇ ਕੁੱਤੇ ਵੀ ਏਥੇ ਆ ਜਾਣ ਤੇ ਆਪਣੀ ਸਮੱਸਿਆ ਤੇ ਵਿਚਾਰ ਕਰ ਸਕੀਏ। ਖੇਤਾਂ ਵਿੱਚ ਇਧਰ ਉਧਰ ਘੁੰਮਦੇ ਕੁੱਤੇ ਵੀ ਸਾਰੇ ਆਪਣੇ ਭਾਈਚਾਰੇ ਦੇ ਇਕੱਠ ਵਿੱਚ ਸ਼ਾਮਿਲ ਹੋ ਗਏ, ਮੀਟਿੰਗ ਸ਼ੁਰੂ ਹੋ ਗਈ।
ਇਕ ਸਿਆਣਾ ਕੁੱਤਾ ਖੜਾ ਹੋ ਕੇ ਬੋਲਣ ਲੱਗਿਆ : ਦੇਖੋ ਭਾਈ ਸਾਡੀ ਬਹੁਤ ਦੁਰਦਸ਼ਾ ਹੋ ਰਹੀ ਹੈ, ਜੇ ਕਿਸੇ ਨੂੰ ਕਦੀ ਵਡ ਲੈਂਦੇ ਹਾਂ, ਹਾਲ ਪਰੀਆ ਮਚ ਜਾਂਦੀ ਹੈ। ਕੁੱਤਿਆ ਨੇ ਬੱਚਾ ਖਾ ਲਿਆ, ਬਛੀ ਖਾ ਲਈ, ਬਛਾ ਖਾ ਲਿਆ, ਬੁੜੀ ਬੁੱਢਾ ਖਾ ਲਿਆ। ਸਾਡੇ ਵਿਰੁੱਧ ਅਖ਼ਬਾਰਾਂ, ਟੀ ਵੀ ਚੈਨਲ ਦੁਹਾਈ ਚੁੱਕ ਦਿੰਦੇ ਹਨ। ਜਿਹੜੀ ਡਾਂਗ ਲੋਕਾਂ ਵਲੋਂ ਸਾਤੇ ਫੇਰੀ ਜਾਂਦੀ ਹੈ ਉਸਦਾ ਕੋਈ ਜਿਕਰ ਹੀ ਨਹੀਂ ਕਰਦਾ। ਇਹ ਤਾਂ ਸਾਰੇ ਭੁੱਲ ਜਾਂਦੇ ਹਨ, ਅਸੀ ਸਾਰੀ ਰਾਤ ਜਾਗ ਕੇ ਪਿੰਡ ਦੀ ਰਾਖੀ ਕਰਦੇ ਹਾਂ। ਓਪਰਾ ਬੰਦਾ ਜਾ ਪਸ਼ੂ ਪਿੰਡ ਵਿੱਚ ਵੜ ਜਾਵੇ ਤਾਂ ਅਸੀ ਦੁਹਾਈ ਚੁਕ ਲੈਂਦੇ ਹਾਂ, ਕਿ ਲੋਗ ਜਾਗ ਪੈਣ ਕਿ ਕੋਈ ਚੋਰ ਹੀ ਨਾ ਪਿੰਡ ਵੜ ਗਿਆ ਹੋਵੇ। ਆਪਣੇ ਪਿੰਡ ਦੀ ਰਾਤ ਨੂੰ ਰਾਖੀ ਕਰਨੀ ਸਾਨੂੰ ਰੱਬੀ ਬਖਸ਼ਿਸ਼ ਹੈ ਤੇ ਇਸਦੇ ਬਦਲੇ ਅਸੀ ਇਕ ਘਰ ਤੋਂ ਇਕ ਬੁਰਕੀ ਦੀ ਹੀ ਆਸ ਰੱਖਦੇ ਹਾਂ। ਇਕ ਬੁਰਕੀ ਖਾ ਕੇ ਅਸੀ ਸਬਰ ਕਰ ਲੈਂਦੇ ਹਾਂ। ਉਹ ਬੁਰਕੀ ਹੁਣ ਬੰਦ ਹੋ ਗਈ, ਜਿਸ ਕਰਕੇ ਸਾਨੂੰ ਹੁਣ ਏਥਰ ਉਥਰ ਬੁਰਕ ਮਾਰਨ ਦੀ ਮਜ਼ਬੂਰੀ ਬਣ ਗਈ ਹੈ।
ਕੋਈ ਜ਼ਮਾਨ ਸੀ ਬਲਦਾਂ ਨਾਲ ਖੇਤੀ ਹੁੰਦੀ ਸੀ। ਸੁਆਣੀਆ ਹਾਲੀ ਵਾਸਤੇ ਅਤੇ ਹਲਟ ਵਾਲੇ ਲਈ ਰੋਟੀ ਲੈਕੇ ਖੇਤ ਜਾਂਦੀਆਂ ਸਨ। ਅਸੀ ਮਗਰ ਤੁਰ ਪੈਂਦੇ ਸੀ, ਜਿੱਥੇ ਉਹ ਰੋਟੀ ਖੁਆਉਣ ਵਹਿੰਦੀ, ਅਸੀ ਥੋੜਾ ਪਿੱਛੇ ਹਟ ਕੇ ਬਹਿ ਜਾਂਦੇ ਤਾਂ ਹਾਲੀ ਹੱਥ ਤੇ ਰੋਟੀ ਰਖ ਕੇ ਪਹਲੀ ਬੁਰਕੀ ਸਾਡੇ ਵਲ ਸੁੱਟਦੇ ਤੇ ਕਹਿੰਦੇ ਦਰਵੇਸ਼ ਹੈ, ਇਸਨੂੰ ਰੋਟੀ ਪਾਉਣੀ ਚੰਗੀ ਹੈ। ਅਸੀ ਰੋਟੀ ਖਾ ਕੇ ਉਸਦਾ ਅਤੇ ਰੱਬ ਦਾ ਸ਼ੁਕਰ ਕਰਕੇ ਪਿੰਡ ਨੂੰ ਤੁਰ ਪੈਂਦੇ। ਪਿੰਡ ਵੀ ਕਿਸੇ ਦਾ ਦਰਵਾਜਾ ਬੰਦ ਨਹੀਂ ਸੀ ਹੁੰਦਾ। ਹਰ ਗਲੀ ਵਿੱਚ ਇਕ ਗੇੜਾ ਲਾਉਣਾ, ਹਰ ਘਰੋਂ ਇਕ ਬੁਰਕੀ ਮਿਲ ਜਾਣੀ ਤੇ ਸਬਰ – ਸ਼ੁਕਰ ਕਰ ਲੈਣਾ। ਕਿਸੇ ਦਰਖਤ ਥੱਲੇ ਜਾ ਬੈਠਣਾ।
ਹੁਣ ਖੇਤੀ ਬਦਲ ਗਈ। ਨਾਂ ਬਲਦਾਂ ਨਾਲ ਹਲ ਚਲਦੇ, ਨਾ ਹਲਟ ਚਲਦੇ, ਨਾ ਹੁਣ ਕੋਈ ਸਵਾਣੀ ਖੇਤਾਂ ਨੂੰ ਰੋਟੀ ਲੇ ਕੇ ਜਾਂਦੀ ਤੇ ਨਾ ਹੀ ਹੁਣ ਲੋਕ ਘਰਾਂ ਦੇ ਦਰਵਾਜੇ ਖੁੱਲ੍ਹੇ ਰੱਖਦੇ ਹਨ। ਹੁਣ ਤਾਂ ਪਿੰਡਾਂ ਤੋਂ ਹਡਾ ਰੋੜ੍ਹਿਆ ਵੀ ਚੁੱਕ ਦਿੱਤੀਆਂ ਹਨ। ਸਾਡੀ ਖੁਰਾਕ ਦਾ ਇਹ ਰਾਹ ਵੀ ਬੰਦ ਹੋ ਗਿਆ ਹੈ।
ਜਿਊਣ ਲਈ ਕੁਛ ਤਾਂ ਖਾਣਾ ਪਵੇਗਾ, ਇਸੀ ਮਜ਼ਬੂਰੀ ਕਾਰਨ ਅਸੀ ਇਨਸਾਨਾਂ ਨੂੰ ਵੱਢਣ ਲੱਗ ਪਏ ਹਾਂ।
ਹੁਣ ਕਿ ਕਰੀਏ, ਸਾਰੇ ਕੁੱਤਿਆ ਨੇ ਆਪਣੇ ਆਗੂਆਂ ਨੂੰ ਪੁੱਛਿਆ, ਅੱਗੇ ਆਗੂ ਕੁੱਤੇ ਨੂੰ ਕਿਹਾ, ਜਦੋਂ ਸਾਰੇ ਮਜ਼ਦੂਰ, ਮੁਲਾਜ਼ਮ, ਕਿਸਾਨ, ਵਪਾਰੀ ਆਪਣੇ ਦੁੱਖ ਸਰਕਾਰ ਕੋਲ ਰੋਂਦੇ ਹਨ, ਤਾਂ ਸਾਨੂੰ ਵੀ ਆਪਣੀ ਤਕਲੀਫ ਸਰਕਾਰ ਨੂੰ ਦੱਸਣੀ ਚਾਹੀਦੀ ਹੈ।ਅਸੀ ਵੀ ਤਾਂ ਸਾਰੀ ਰਾਤ ਜਾਗ ਕੇ ਪਿੰਡ ਦੀ ਰਾਖੀ ਕਰਕੇ ਇਕ ਤਰਾਂ ਸਰਕਾਰ ਦੀ ਮਦਦ ਹੀ ਕਰਦੇ ਹਾਂ।
ਸੁਣਿਆ ਭੁਖਿਆ, ਅਵਾਰਾ ਫਿਰਦੀਆ ਗਾਵਾਂ ਲਈ ਗਊਸ਼ਾਲਾ ਬਣਿਆ ਹਨ ਤੇ ਉਥੇ ਉਨ੍ਹਾਂ ਨੂੰ ਰਖਿਆ ਜਾਂਦਾ ਹੈ ਤੇ ਚਾਰਾ ਪਾਇਆ ਜਾਂਦਾ ਹੈ। ਸ਼ਾਇਦ ਸਰਕਾਰ ਇਸ ਤਰਾਂ ਦਾ ਸਾਡਾ ਵੀ ਕੋਈ ਹਲ ਕਰ ਦੇਵੇ।
ਸੁਣਿਆ ਹੈ ਬਹੁਤ ਇਮਾਨਦਾਰ ਸਰਕਾਰ ਹੈ ਸਭ ਦੀ ਸੁਣਦੀ ਹੈ। ਪਹਿਲੀ ਸਰਕਾਰ ਨੇ ਸਾਡੀ ਆਬਾਦੀ ਘਟਾਉਣ ਲਈ ਸਾਡੀ ਨਸਬੰਦੀ ਸ਼ੁਰੂ ਕੀਤੀ ਸੀ। ਨਸਬੰਦੀ ਤਾਂ ਘਟ ਹੀ ਹੋਈ, ਲੇਕਿਨ ਇਸ ਸਕੀਮ ਦੇ ਪੈਸੇ ਜ਼ਰੂਰ ਸਾਰੇ ਰਲ ਕੇ ਖਾ ਗਏ। ਘੋਟਾਲੇ ਫੜਨ ਦਾ ਦੌਰ ਚਲ ਰਿਹਾ ਹੈ, ਅਸੀ ਵੀ ਇਨਕੁਆਰੀ ਦੀ ਮੰਗ ਕਰਨਗੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ