ਇਕ ਕਹਾਣੀ
ਅਜ ਸਵੇਰ ਦੀ ਉਹ ਬੇਚੈਨ ਸੀ। ਮੇਰਾ ਕੀ ਬਣੂ। ਜੀਤੋ ਨੇ ਤਾਂ ਹਦ ਹੀ ਕਰ ਦਿਤੀ ਅਜ, ਸਵੇਰੇ ਸਵੇਰੇ ਉਨਾਂ ਦੇ ਘਰੇ ਆ ਕੇ ਜਸਬੀਰ ਉਹਦੇ ਘਰ ਵਾਲੇ ਦੇ ਗਲ ਪੈ ਗਈ। ਦੋਹਾਂ ਦਾ ਸੰਬੰਧ ਉਹਦੇ ਵਿਆਹ ਤੋਂ ਪਹਿਲਾਂ ਹੀ ਸੀ । ਜੀਤੋ ਪਹਿਲਾ ਹੀ ਵਿਆਹੀ ਹੋਈ ਸੀ ਸੋ ਇਸੇ ਕਰਕੇ ਵਿਚੋਲੀ ਬਣ ਕੇ ਉਹਦਾ ਰਿਸ਼ਤਾ ਕਰਵਾਇਆ ਕਿ ਸਹੇਲਪੁਣੇ ਦੇ ਪਰਦੇ ਪਿਛੇ ਉਹਨਾਂ ਦਾ ਸੰਬੰਧ ਚਲਦਾ ਰਹੂਗਾ। ਸਾਰੇ ਉਹਨੂੰ ਕਹਿੰਦੇ ਸੀ ਸ਼ਿੰਦੀਏ ਕਿਸਮਤ ਵਾਲੀ ਐਂ ਇੰਨਾ ਸੁਨੱਖਾ ਜਮੀਨ ਜਾਇਦਾਦ ਵਾਲੇ ਨਾਲ ਰਿਸ਼ਤਾ ਹੋਇਆ। ਉਹ ਵੀ ਖੁਸ਼ ਸੀ ਪਰ ਸੋਚਦੀ ਮੈਂ ਤੇ ਜਸਬੀਰ ਦੇ ਮੂਹਰੇ ਬਹੁਤ ਸਧਾਰਣ ਹਾਂ ਫੇਰ ਕਿਵੇਂ ਇਹ ਮੰਨ ਗਿਆ । ਇਸ ਸਵਾਲ ਦਾ ਜਵਾਬ ਉਸਨੂੰ ਛੇਤੀ ਮਿਲ ਗਿਆ। ਪਰ ਇਸ ਨੂੰ ਆਪਣੀ ਕਿਸਮਤ ਮੰਨ ਕੇ ਸਬਰ ਕਰਨ ਤੋਂ ਇਲਾਵਾ ਉਸ ਕੋਲ ਕੋਈ ਹਲ ਨਹੀਂ ਸੀ । ਸਾਲ ਬਾਅਦ ਰਬ ਨੇ ਮੁੰਡਾ ਦਿਤਾ । ਉਹ ਆਪਣਾ ਘਰ ਅਤੇ ਬੱਚੇ ਨੂੰ ਪੂਰੀ ਤਨਦੇਹੀ ਨਾਲ ਸੰਭਾਲ ਰਹੀ ਸੀ। ਵੀਹਾਂ ਸਾਲਾ ਵਿਚ ਉਸਦੀ ਸੱਸ ਗੁਜਰ ਗਈ। ਨਵਦੀਪ ਉਸਦਾ ਮੁੰਡਾ ਪਿਛਲੇ ਸਾਲ ਪੂਨੇ ਫੌਜੀ ਕਾਲਜ ਵਿਚ ਚੁਣਿਆ ਗਿਆ। ਹੁਣ ਸਾਲ ਤੋਂ ਉਹ ਦੋਵੇਂ ਇਕਲੇ ਹੀ ਸਨ। ਅਤੇ ਜੀਤੋ ਦਾ ਆਉਣਾ ਜਾਣਾ ਵੀ ਵਧ ਗਿਆ ਸੀ। ਉਸਦੇ ਇਤਰਾਜ ਦਾ ਕੋਈ ਮਤਲਬ ਨਹੀ ਸੀ । ਜਸਬੀਰ ਕਈ ਬਾਰ ਕਿਹ ਵੀ ਚੁਕਾ ਸੀ ਕਿ ਚੁਪ ਕਰਕੇ ਰੋਟੀ ਖਾਈ ਜਾ।
ਪਰ ਹੁਣ ਜੀਤੋ ਦੀਆਂ ਇੱਛਾਵਾਂ ਵਧ ਰਹੀਆਂ ਸਨ। ਤਾਂ ਹੀ ਅਜ ਇੰਨਾ ਖੌਰੂ ਪਾ ਕੇ ਗਈ। ਉਹਦੇ ਕੰਨਾਂ ਵਿੱਚ ਜੀਤੋ ਦੇ ਬੋਲ ਗੂੰਜ ਰਹੇ ਸੀ । ਬਥੇਰਾ ਹੋ ਗਿਆ ਹੁਣ ਤੇ ਮੈਂ ਤੇਰੇ ਕਹਿਣ ਤੇ ਦੇਬੀ ਨੂੰ ਤਲਾਕ ਦਿਤਾ। ਮੈਂ ਉਮਰ ਗਾਲ ਲਈ ਤੇਰੇ ਲਈ ਮੈਂ ਸਮਾਨ ਚਕ ਕੇ ਤੇਰੇ ਘਰ ਆ ਜਾਣਾ । ਹੁਣ ਕੋਈ ਵੀ ਬਹਾਨਾ ਨਹੀ। ਜੇ ਨਾ ਕੀਤੀ ਹੁਣ ਤਾਂ ਤੈਨੂੰ ਮਾਰ ਕੇ ਮਰੂੰ। ਜਸਬੀਰ ਉਹਨੂੰ ਸ਼ਾਂਤ ਕਰਦਾ ਹੋਇਆ ਕਹਿ ਰਿਹਾ ਸੀ ਸ਼ਾਮ ਨੂੰ ਗੱਲ ਕਰਦੇ ਹਾਂ। ਕਰਦਾਂ ਕੋਈ ਨਿਬੇੜਾ। ਜਾਂਦਾ ਹੋਇਆ ਉਹਨੂੰ ਕਿਹ ਗਿਆ ਸ਼ਾਮ ਨੂੰ ਕੋਈ ਚੱਜ ਦੀ ਚੀਜ ਬਣਾਈ ਮੈਂ ਪਾਰਟੀ ਕਰਨੀ ਹੈ ।
ਸਿੰਦੀ ਨੂੰ ਸਮਝ ਨਹੀਂ ਸੀ ਲਗ ਰਹੀ ਕਿ ਇਨਾ ਗੱਲਾਂ ਤੋਂ ਕੀ ਮਤਲਬ ਕੱਢੇ । ਉਹਨੂੰ ਪਤਾ ਸੀ ਉਸਦਾ ਅੰਤ ਕੁਝ ਇਹੋ ਜਿਹਾ ਹੀ ਹੈ ਪਰ ਉਸ ਨੂੰ ਇੰਤਜ਼ਾਰ ਸੀ, ਨਵਦੀਪ ਆਪਣੇ ਪੈਰਾਂ ਸਿਰ ਹੋ ਜਾਏ। ਨਵਦੀਪ ਨੂੰ ਭਾਵੇਂ ਉਸਨੇ ਕਦੇ ਕੁਝ ਦਸਿਆ ਨਹੀਂ ਸੀ ਪਰ ਉਸਨੂੰ ਕਣਸੋਆਂ ਸਨ ਤਦੇ ਉਸ ਕਹਿਣਾ ਮਾਂ ਮੈਂ ਤੈਨੂੰ ਹਮੇਸ਼ਾ ਨਾਲ ਰਖੂੰਗਾ ਅਤੇ ਸਾਰਾ ਭਾਰਤ ਦਿਖਾਉਗਾ ।
ਬਸ ਇਨਾ ਸੋਚਾਂ ਵਿਚ ਦਿਨ ਲੰਘ ਗਿਆ। ਉਹ ਬਜਾਰ ਵੀ ਨਹੀਂ ਗਈ ਸਬਜੀ ਮੀਟ ਲਿਆਉਣਲਈ। ਹੁਣ ਸੋਚਦੀ ਸੀ ਕੀ ਬਣਾਵਾਂ । ਸਿਆਲ ਕਰਕੇ ਹਨੇਰਾ ਛੇਤੀ ਉਤਰ ਆਇਆ। ਉਹਨੇ ਚੁੱਲੇ ਤੇ ਮਾਹ ਦੀ ਦਾਲ ਰਖੀ ਹੋਈ ਸੀ। ਹੋਰ ਕੀ ਖਾਸ ਬਣਾਏ। ਉਸਨੇ ਕੂੰਡੇ ਵਿਚ ਪਾਕੇ ਗੰਢੇ ਮਿਰਚਾਂ ਕੁਟਣੇ ਸ਼ੁਰੂ ਕੀਤੇ ਕਿ ਤਰੀ ਬਣਾ ਕੇ ਚਾਰ ਆਂਡੇ ਉਬਾਲ ਕੇ ਸੁਟ ਦਿਉਗੀ।
ਇੰਨੇ ਨੂੰ ਦਰਵਾਜਾ ਖੜਕਿਆ। ਹੈਂ ਇਨੀ ਛੇਤੀ ਆ ਗਿਆ ਉਹ ਉਹਦੇ ਆਉਣ ਤੇ ਤ੍ਭਕ ਗਈ ਅਜ ਤਾਂ ਪਹਿਲਾ ਹੀ ਪੀਤੀ ਹੋਈ। ਅੰਦਰ ਵੜਦੇ ਉਸਨੇ ਗਾਲ੍ਹ ਕਢੀ, ਮਤ ਮਾਰ ਲਈ ਇੰਨਾਂ ਜਨਾਨੀਆਂ ਨੇ। ਗਿਲਾਸ ਫੜਾ ਦੋ ਤੈਨੂੰ ਕਿਹ ਕੇ ਗਿਆ ਸੀ ਬਣਾਇਆ ਨਹੀ ਹਜੇ ਕੁਝ ਝੁਲਸਣ ਨੂੰ । ਹਾਂ ਜੀ ਕਹਿੰਦੀ ਹੋਈ ਉਹ ਘੋਟਣਾ ਹੱਥ ਵਿਚ ਹੀ ਫੜੀ ਪੀੜੀ ਤੋਂ ਉਠੀ । ਉਹ ਉਹਨੂੰ ਮਾਰਨ ਲਈ ਹਵਾ ਵਿੱਚ ਮੁੱਕਾ ਵਟਦਾ ਹੋਇਆ ਚੌਂਕੇ ਵਿਚ ਅਗਾਂਹ ਨੂੰ ਆਇਆ। ਪਤਾ ਨਹੀਂ ਕਿਵੇਂ ਆਪਣੇ-ਆਪ ਨੂੰ ਬਚਾਉਦੀ ਹੋਈ ਨੇ ਘੋਟਣਾ ਜਸਬੀਰ ਦੇ ਸਿਰ ਵਿਚ ਮਾਰਿਆ ਕਿ ਉਹ ਥਾਏਂ ਲੁੜਕ ਗਿਆ। ਅਜ ਉਸਨੂੰ ਕੀ ਹੋਇਆ, ਉਹ ਜਸਬੀਰ ਨੂੰ ਡਿੱਗਿਆ ਵੇਖ ਕੇ ਸੁੰਨ ਹੋ ਗਈ ਪਰ ਅਜੀਬ ਗੱਲ ਉਸਨੂੰ ਡਰ ਨਹੀ ਲਗਾ। ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ