ਇਕ ਜਾਣਕਾਰ ਵੱਲੋਂ ਸੁਣਾਈ ਸੱਚੀ ਗੁਸਤਾਖ਼ੀ ਦਾ ਸ਼ਬਦੀ ਰੂਪ
ਐਡਮਿੰਟਨ ਰਹਿੰਦੇ ਇਕ ਜਾਣਕਾਰ ਸੁਰਜੀਤ ਸਿੰਘ ਦੇ ਰਿਸ਼ਤੇਦਾਰੀ ‘ਚ ਵਿਆਹ ਸੀ । ਵਿਆਹ ‘ਚ ਸ਼ਾਮਲ ਹੋਣ ਸੁਰਜੀਤ ਦਾ ਬਾਪੂ ਪੰਜਾਬ ਤੋਂ ਐਡਮਿੰਟਨ ਪਹੁੰਚਾ ।ਬਾਪੂ ਦੀ ਦਾੜ੍ਹੀ ਦੇ ਜਾਇਦਾ ਵਾਲ਼ ਚਿੱਟੇ ਸਨ ਪਰ ਵਿੱਚ ਵਿੱਚ ਕੁਝ ਕੁ ਕਾਲੇ । ਸੁਰਜੀਤ ਅਤੇ ਛੋਟੇ ਭਰਾ ਨੇ ਸਲਾਹ ਕੀਤੀ ਕਿ ਵਿਆਹ ਤੇ ਬਾਪੂ ਦੀ ਟੌਹਰ ਬਣਾਉਣ ਲਈ ਕਿਉਂ ਨਾਂ ਉਸਦੀ ਦਾੜ੍ਹੀ ਡਾਈ ਕਰਵਾ ਦੇਈਏ ।ਜਦੋਂ ਬਾਪੂ ਨੂੰ ਅਜਿਹਾ ਕਰਨ ਲਈ ਕਿਹਾ ਤਾਂ ਉਸਨੇ ਸਾਫ਼ ਮਨ੍ਹਾਂ ਕਰਤਾ।
ਕਹਿੰਦਾ “ ਕੰਜਰੋ ਹੁਣ ਬੁੱਢੇ ਵਾਰੇ ਮੇਰਾ ਜਲੂਸ ਕਢਵਾਓਗੇ ।”
“ ਹੁਣ ਤਾਂ ਆਹ ਚਿੱਤਕਬਰੀ ਜਿਹੀ ਦਾੜ੍ਹੀ ਜਿਵੇਂ ਬਹੁਤ ਟੌਹਰ ਬਣਾਊ , ਕੁਛ ਨੀ ਹੁੰਦਾ ਬਾਪੂ ਦੇਖ ਲਈਂ ਬੜੀ ਟੌਹਰ ਬਣਨੀ ਆਂ , ਨਾਲੇ ਜੁਆਂਨ ਦਿਖੇਂਗਾ ।” ਛੋਟੇ ਮੁੰਡੇ ਨੇ ਦਲੀਲ ਦਿੱਤੀ।
“ਜੁਆਂਨ ਬਣਕੇ ਮੈਂ ਕਿਹੜਾ ਵਿਆਹ ਕਰਾਉਣਾਂ , ਗੱਲਾਂ ਤਾਂ ਦੇਖ ਕੀ ਕਰਦੇ ਆ “ ਬਾਪੂ ਖਿਝਕੇ ਬੋਲਿਆ
ਪਰ ਮੁੰਡਿਆਂ ਦੀ ਜ਼ਿਦ ਅੱਗੇ ਬਾਪੂ ਦੀ ਪੇਸ਼ ਨਾਂ ਗਈ ਤੇ ਉਹ ਦਾੜ੍ਹੀ ਕਾਲੀ ਕਰਵਾਉਣੀ ਮੰਨ ਗਿਆ ।ਛੋਟੇ ਮੁੰਡੇ ਨੇ ਆਪਣੇਂ ਇਕ ਯਾਰ ਬੇਲੀ ਤੋਂ ਕਲਰ ਲਿਆਕੇ ਬਾਪੂ ਦੀ ਦਾੜ੍ਹੀ ਡਾਈ ਕਰ ਦਿੱਤੀ ।ਥੋੜੇ ਚਿਰ ਰੱਖਕੇ ਧੋ ਦਿੱਤੀ । ਪਤਾ ਨੀ ਕਲਰ ਕਿਹੋ ਜਿਹਾ ਸੀ , ਧੋਣ ਮਗਰੋਂ ਦਾੜ੍ਹੀ ਦਾ ਰੰਗ ਭੂਸਲਾ ਜਿਹਾ ਹੋ ਗਿਆ ਬਿਲਕੁਲ ਉਵੇਂ ਜਿਵੇਂ ਪੰਜਾਬ ਚ ਕਈ ਗੁੱਜਰ ਦਾੜ੍ਹੀ ਨੂੰ ਭੂਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ