ਪੰਜਾਹ ਸਾਲ ਪੁਰਾਣੀ ਗੱਲ ਹੈ।ਮੇਰੀ ਉਮਰ ਹੋਵੇਗੀ ਕੋਈ ਦਸ ਕੁ ਸਾਲ ਦੀ ,ਸਾਡੀ ਭੂਆ ਦੀ ਕੁੜੀ ਦਾ ਵਿਆਹ ਸੀ।ਅਸੀਂ ਨਾਨਕੀ ਛੱਕ ਲੈ ਕੇ ਜਾਂਣੀ ਸੀ, ਆਵਜਾਈ ਦੇ ਸਾਧਨ ਨਾਂ ਮਾਤਰ ਹੀ ਸਨ,ਸੋ ਘਰ ਚ ਫ਼ੈਸਲਾ ਹੋਇਆ ਕਿ ਸਾਰੇ ਮਰਦ ਸਾਈਕਲਾਂ ਤੇ ਭੂਆ ਦੇ ਪਿੰਡ ਜਾਂਣਗੇ,ਬੱਚੇ ਅਤੇ ਜਨਾਨੀਆਂ ਸਮਾਂਨ ਸਮੇਤ ਬੌਲਦਾਂ ਆਲੇ ਗੱਡੇ ਤੇ।
ਗੱਡਾ ਸਾਡੇ ਪਿੰਡ ਦੇ ਬਾੱਪੂ ਂਪਰੀਤਮ ਸਿੰਘ ਦਾ ਸੀ,ਬਾੱਪੂ ਇੱਕ ਬਹੁਤ ਹੀ ਸਿੱਧਾ ਸਾਧਾ ਬੰਦਾ ਸੀ,ਉਸ ਨੂੰ ਬੱਸ ਆਪਣੇਂ ਖੇਤੀਬਾੜੀ ਦੇ ਕੰਮ ਨਾਲ ਮਤਲਬ ਸੀ.ਓਹ ਕਿਸੇ ਰਿਸ਼ਤੇਦਾਰੀ ਚ ਵੀ ਘੱਟ ਵਧ ਹੀ ਜਾਂਦਾ ਸੀ ….
ਖੈਰ ਜੀ ਅਸੀਂ ਜਦੋਂ ਭੂਆ ਦੇ ਪਿੰਡ ਪਹੁੰਚੇ ਤਾਂ ਭੂਆ ਹੋਰਾਂ ਸਾਰਿਆਂ ਲਈ ਲੰਗਰ ਤਿਆਰ ਕੀਤਾ ਹੋਇਆ ਸੀ।ਸਾਰੇ ਜਣੇਂ ਲੰਗਰ ਛਕਣ ਲਈ ਪੰਗਤ ਬਣਾਕੇ ਬਹਿ ਗਏ।ਬਾਪੂ ਪਰੀਤਮ ਸਿੰਹੁ ਮੇਰੇ ਭਾਪਾ ਜੀ ਨਾਲ ਬੈਠਾ ਸੀ।ਪਹਿਲਾਂ ਫ਼ਿੱਕੇ ਚੌਲ ਵਰਤਾਏ ਗਏ,ਫੇਰ ਸ਼ੱਕਰ ਅਤੇ ਦੇਸੀ ਘੀ।ਉਨਾਂ ਸਮਿਆਂ ਚ ਇਹੀ ਖ਼ਾਸ ਪਕਵਾਂਨ ਗਿਣੇ ਜਾਂਦੇ ਸਨ। ਚੌਲ ਖਾਣ ਲਈ ਸਾਰਿਆਂ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ