ਘਰ ਤੇ ਗੁਰੂਘਰ
ਜਿਸ ਗੁਰਦੁਆਰੇ ਵਿਚ ਇਹ ਬੈਨ ਹੈ ਕਿ ਮੁਸਾਫ਼ਰ ਇਥੇ ਰਹਿ ਹੀ ਨਹੀਂ ਸਕਦਾ, ਗ਼ਰੀਬ ਵਾਸਤੇ ਇਥੇ ਥਾਂ ਹੀ ਕੋਈ ਨਹੀਂ, ਕਿਸੇ ਨਿਮਾਣੇ ਦਾ ਸਹਾਰਾ ਹੀ ਕੋਈ ਨਹੀਂ, ਸਿਰਫ਼ ਕੀਰਤਨ ਹੋ ਸਕਦਾ ਹੈ,ਕਥਾ ਹੋ ਸਕਦੀ ਹੈ।
ਮੈਂ ਅਰਜ਼ ਕਰਾਂ ਉਹ ਗੁਰਦੁਆਰਾ ਚਾਹੇ ਸੰਗਮਰਮਰ ਦਾ ਬਣਿਆ ਹੋਵੇ, ਚਾਹੇ ਕਰੋੜਾਂ ਰੁਪਏ ਖ਼ਰਚ ਕਰਕੇ ਬਣਿਆ ਹੋਵੇ, ਉਹ ਕਿਸੇ ਦਾ ਘਰ ਹੋ ਸਕਦਾ ਹੈ, ਗੁਰੂ ਨਾਨਕ ਦਾ ਘਰ ਨਹੀਂ ਕਿਸੇ ਮਨੁੱਖ ਦਾ ਘਰ ਹੋ ਸਕਦਾ ਹੈ।
ਗੁਰੂ ਨਾਨਕ ਦਾ ਘਰ ਹੈ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਬੇਆਸਰਿਆਂ ਦਾ ਆਸਰਾ। ਗੁਰੂ ਨਾਨਕ ਦਾ ਘਰ ਹੈ ਗ਼ਰੀਬ ਨਿਵਾਜ਼, ਤੇ ਖ਼ਿਮਾ ਕਰਨੀ, ਐਸੀ ਗੱਲ ਜਿਸ ਗੁਰਦੁਆਰੇ ਵਿੱਚ ਨਾ ਹੋਵੇ, ਚਾਹੇ ਉਹ ਕੀਮਤੀ ਹੀਰੇ ਮੋਤੀਆਂ ਦਾ ਬਣਿਆ ਹੋਵੇ, ਉਹ ਕਿਸੇ ਦਾ ਘਰ ਹੈ, ਗੁਰਦੁਆਰਾ ਨਹੀਂ। ਜਿਵੇਂ ਕੋਈ ਮਹਾਰਾਜ ਦਾ ਆਪਣੇ ਘਰ ਵਿਚ ਪ੍ਰਕਾਸ਼ ਕਰ ਲੈਂਦਾ ਹੈ ਉਵੇਂ ਹੀ।
ਨਿਸ਼ਾਨ ਸਾਹਿਬ ਲਹਿਰਾਉਣ ਦਾ ਮਤਲਬ ਪਤਾ ਹੈ, ਕੀ ਹੈ?
ਇਕ ਪਿਆਸਾ ਤੇ ਭੁੱਖਾ ਪੰਛੀ ਉੱਡਦਾ ਪਿਆ ਹੈ,ਅਸਮਾਨ ਵਿਚ ਲੱਭਦਾ ਪਿਆ ਹੈ ਕੋਈ ਐਸਾ ਦਰੱਖ਼ਤ, ਜਿਥੇ ਛਾਇਆ ਵੀ ਮਿਲ ਸਕੇ ਤੇ ਫਲ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ