ਉਹ ਮੈਨੂੰ ਅਕਸਰ ਹੀ ਉਸ ਕਾਫੀ ਹਾਊਸ ਵਿੱਚ ਮਿਲਿਆ ਕਰਦੇ..ਹਸਮੁੱਖ..ਹਮੇਸ਼ਾਂ ਖਿੜੇ ਹੋਏ..ਬਿਨਾ ਵਜਾ ਹੀ ਅਗਲੇ ਨੂੰ ਬੁਲਾ ਲੈਂਦੇ ਹੋਏ..ਜਿੰਦਗੀ ਜਿਊਣ ਦੀ ਚਾਹ ਓਹਨਾ ਦੀ ਸਖਸ਼ੀਅਤ ਵਿਚੋਂ ਡੁੱਲ-ਡੁੱਲ ਪੈਂਦੀ..!
ਗੱਲਾਂ ਬਾਤਾਂ ਤੋਂ ਲੱਗਦਾ ਸਾਰੀ ਜਿੰਦਗੀ ਇੱਕੋ ਪੁੱਤਰ ਉੱਤੇ ਕੇਂਦਰਿਤ ਸੀ..ਉਹ ਉਸਦੇ ਬਾਰੇ ਕਿੰਨਾ ਕੁਝ ਦੱਸਦੇ ਰਹਿੰਦੇ..ਹੁਣ ਇੰਟਰਨਸ਼ਿਪ ਲਈ ਅਮਰੀਕਾ ਗਿਆ..ਸਵਿਟਜ਼ਰਲੈਂਡ ਜਿਉਰਿਚ ਵਿੱਚ ਇੱਕ ਮਹਿਲਾ ਲੇਖਕ ਉਸਦੀ ਦੋਸਤ ਏ..ਉਹ ਉਸਦੀਆਂ ਲਿਖਤਾਂ ਦਾ ਮੁਰੀਦ ਏ..!
ਕੋਈ ਡਾਕਟਰੀ ਦੇ ਕਿੱਤੇ ਦੇ ਨਾਲ ਨਾਲ ਏਦਾਂ ਦਾ ਸ਼ੌਕ ਕਿੱਦਾਂ ਰੱਖ ਸਕਦਾ..ਗੱਲ ਮੰਨਣ ਵਿੱਚ ਨਾ ਆਉਂਦੀ!
ਇੱਕ ਵੇਰ ਕਿੰਨਾ ਵਕਫਾ ਪਾ ਦਿਤਾ..ਸੋਚਿਆ ਸ਼ਾਇਦ ਪੰਜਾਬ ਚਲੇ ਗਏ ਹੋਣੇ..ਫੋਨ ਵੀ ਨਾ ਮਿਲਦਾ..ਫੇਰ ਇਸ ਦਿਨ ਅਚਾਨਕ ਬੈਠੇ ਹੋਏ ਦਿਸ ਪਏ..ਚੁੱਪਚਾਪ..ਹਾਸਾ ਗਾਇਬ ਸੀ..ਮੂੰਹ ਟੇਢਾ ਹੋਇਆ..ਸ਼ਾਇਦ ਅਧਰੰਗ ਦਾ ਦੌਰਾ ਪਿਆ ਸੀ..ਉਹ ਬੋਲਦੇ ਪਰ ਮੈਨੂੰ ਮੁਸ਼ਕਲ ਨਾਲ ਹੀ ਸਮਝ ਪੈਂਦੀ..!
ਉਸਦਾ ਜਿਕਰ ਆਇਆ ਤਾਂ ਗੱਲਾਂ ਕਰਦੇ ਕਰਦੇ ਅਚਾਨਕ ਰੋ ਪਏ..ਬੜਾ ਅਜੀਬ ਲੱਗਾ..ਏਡਾ ਹੱਸਮੁੱਖ ਇਨਸਾਨ ਕਦੀ ਰੋ ਵੀ ਸਕਦਾ..ਉਹ ਵੀ ਜਨਤਕ ਤੌਰ ਤੇ..ਉੱਠ ਕੇ ਓਹਨਾ ਦੇ ਕੋਲ ਗਿਆ..ਹੋਂਸਲਾ ਦਿੱਤਾ..ਸੋਚਿਆ ਸ਼ਾਇਦ ਬਿਮਾਰੀ ਕਰਕੇ ਟੁੱਟ ਗਏ ਹੋਣੇ..ਪਰ ਅੰਦਰਲੀ ਗੱਲ ਕੁਝ ਹੋਰ ਨਿੱਕਲੀ..ਦੱਸਣ ਲੱਗੇ ਕੇ ਉਹ ਪੱਕੇ ਤੌਰ ਤੇ ਸ੍ਵਿਟਜ਼ਰਲੈਂਡ ਹੀ ਵੱਸ ਗਿਆ ਸੀ..ਉਸ ਲੇਖਕ ਕੁੜੀ ਨੇ ਵਿਆਹ ਲਈ ਸ਼ਰਤ ਰੱਖੀ ਕੇ ਆਪਣਾ ਮੁਲਖ ਛੱਡ ਇਥੇ ਆਉਣਾ ਪੈਣਾ!
ਮੈਂ ਓਹਨਾ ਨੂੰ ਆਖਿਆ ਜਾਣ ਲੱਗਾ ਜਰੂਰ ਬਹਿਸ ਕਰ ਕੇ ਗਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ