ਅੱਖਾਂ ਅੱਗੇ ਖੜੀ ਮੌਤ
ਸਾਲ 2009 ਦੀ ਗੱਲ ਹੈ ਸੋਮਵਾਰ ਦੀ ਰਾਤ ਸੀ ਕੰਮ ਸਲੋਅ ਈ ਸੀ ਵੀਕ ਦਾ ਪਹਿਲਾ ਦਿਨ ਹੋਣ ਕਰਕੇ ਪਿਛਲੇ ਵੀਕ ਦੇ ਪੈਸੇ ਗਿਣਕੇ ਅਲੱਗ ਕਰਕੇ ਇੱਕ ਪਜਾਮੇ ਦੀ ਗੋਡੇ ਕੋਲ ਲੁਕਵੀਂ ਜੇਬ ਵਿੱਚ ਪਾ ਲਏ ਲੋੜ ਜੋਗੀ ਚੇੰਜ ਰੱਖਕੇ ਵੈਸੇ ਤਾਂ ਕੈਬ ਡਰਾਈਵਰ ਦਾ ਪਰਮਿਟ ਦੇਣ ਵੇਲੇ ਸਿਖਲਾਈ ਵੀ ਦਿੰਦੇ ਹਨ ਕਿ ਜ਼ਿਆਦਾ ਪੈਸੇ ਕੋਲ ਨੀ ਰੱਖਣੇ ਆਪਦਾ ਬਚਾਅ ਕਿਵੇਂ ਰੱਖਣਾ ਆ ਜਿੰਨਾ ਹੋ ਸਕੇ ਪਰ ਫੇਰ ਵੀ ਜੇ ਜ਼ਿਆਦਾ ਖਤਰਾ ਲੱਗੇ ਤਾਂ ਰਿਸਕ ਨਾਂ ਲਉ ਜੇਕਰ ਕੋਈ ਲੁਟੇਰਾ ਜੋ ਵੀ ਮੰਗਦਾ ਦੇ ਕੇ ਪਰੇ ਕਰੋ ਦੋ ਕੁ ਵਜੇ ਇੱਕ ਹੋਟਲ ਜੋ ਕੇ ਉਜਾੜ ਜਿਹੀ ਜਗਾ ਤੇ ਸੀ ਤੇ ਆਸ ਪਾਸ ਵੱਸੋਂ ਨਹੀਂ ਸੀ ਕੰਪਨੀਆਂ ਹੀ ਸਨ ਜੋ ਰਾਤ ਨੂੰ ਬੰਦ ਸਨ ਤੋਂ ਕਾਲ ਆਈ ਪਹੁੰਚਣ ਤੋਂ ਥੋੜਾਂ ਪਹਿਲਾਂ ਦਿੱਤੇ ਗਏ ਫ਼ੋਨ ਤੇ ਕਾਲ ਕੀਤੀ ਕਿ ਕੈਬ ਆ ਗਈ ਆ ਤਾਂ ਅੱਗੋਂ ਜਵਾਬ ਮਿਲਿਆ ਕਿ ਆ ਰਿਹਾਂ ਆਂ ਜਦ ਹੋਟਲ ਵਿੱਚ ਦਾਖਲ ਹੋਣ ਲੱਗਾ ਤਾਂ ਇੱਕ ਜੀਪ ਖੜੀ ਸੀ ਦੇਰ ਤੋਂ ਟਰਾਂਸਪੋਰਟ ਕਿੱਤੇ ਨਾਲ ਜੁੜੇ ਹੋਣ ਕਰਕੇ ਨੰਬਰ ਪਲੇਟ ਤੇ ਨਜ਼ਰ ਮਾਰੀ ਤੇ ਦੱਸੇ ਗਏ ਕਮਰਾ ਨੰਬਰ ਤੇ ਗਿਆ ਤਾਂ ਰੂਮ ਦੀਆਂ ਲਾਈਟਾਂ ਬੰਦ ਸਨ ਸ਼ੱਕ ਤਾਂ ਹੋਈ ਪਰ ਨੇੜੇ ਹੀ ਮੁੰਡਾ ਖੜਾ ਸੀ ਤੇ ਆਕੇ ਗੱਡੀ ਦੀ ਫਰੰਟ ਸੀਟ ਤੇ ਬੈਠ ਗਿਆ ਪੁੱਛਿਆ ਕਿੱਥੇ ਜਾਣਾ ਤਾਂ ਕਹਿੰਦਾ ਖਾਣਾ ਲੈਕੇ ਆਉਣਾ ਮੇਰਾ ਦੋਸਤ ਆ ਰਿਹਾ ਫੇਰ ਚੱਲਦੇ ਆਂ ਬੈਠੇ ਬੈਠੇ ਉੁੱਸਨੇ ਕੱਪ ਹੋਲਡਰ ਵਿੱਚ ਪਿਆ ਮੇਰਾ ਫ਼ੋਨ ਚੱਕਣ ਦੀ ਕੋਸ਼ਿਸ਼ ਕੀਤੀ ਪਰ ਮੇਰੀ ਨਜ਼ਰ ਪੈਣ ਕਰਕੇ ਹੱਥ ਪਿੱਛੇ ਕਰ ਲਿਆ ਸਮਝ ਤਾਂ ਮੈਂ ਗਿਆ ਕਿ ਖਤਰੇ ਦਾ ਘੁੱਗੂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ